ETV Bharat / state

ਮਜੀਠੀਆ ਵੱਲੋਂ ਹੋਰ ਵੀ ਵੱਡੇ ਖੁਲਾਸੇ, ਕਿਹਾ- 2013 ਤੋਂ ਚੌੜਾ ਦੀ ਹਿੱਟ ਲਿਸਟ 'ਤੇ ਸੁਖਬੀਰ ਦੇ ਨਾਲ-ਨਾਲ ਪ੍ਰਕਾਸ਼ ਬਾਦਲ ਵੀ... - BIKRAM MAJITHIA REVELATION

ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਮਜੀਠੀਆਂ ਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਨੇ ਪੜ੍ਹੋ ਪੂਰੀ ਖਬਰ...

SUKHBIR BADAL ATTACKED HIGHLIGHTS
Statement of Bikram Majithia (ETV Bharat (ਗ੍ਰਾਫ਼ਿਕਸ ਟੀਮ))
author img

By ETV Bharat Punjabi Team

Published : Dec 5, 2024, 4:47 PM IST

ਅੰਮ੍ਰਿਤਸਰ: "ਵਰਦੀ ਇੱਕ ਦਿਨ ਉਤਰ ਜਾਣੀ ਹੈ, ਕੀ ਗੁਰਪ੍ਰੀਤ ਸਿੰਘ ਭੁੱਲਰ ਸ਼ੀਸ਼ੇ 'ਚ ਆਪਣੇ-ਆਪ ਨਾਲ ਅੱਖਾਂ ਮਿਲ ਸਕਣਗੇ?" ਇਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦਾ ਕਹਿਣਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਖਿਆ ਕਿ "ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਆਪਣੇ ਬਚਾ 'ਚ ਇਸ ਕਦਰ ਜੁਟ ਗਏ ਨੇ ਕਿ ਆਪਣੇ ਘਰ ਮੀਡੀਆ ਦੇ ਬੰਦੇ ਨੂੰ ਬੁਲਾ ਕੇ ਆਖ ਰਹੇ ਨੇ ਕਿ ਅਸੀਂ ਇਸ ਐਂਗਲ ਤੋਂ ਵੀ ਕੇਸ ਦੀ ਜਾਂਚ ਕਰਾਂਗੇ ਕਿ ਖੁਦ ਸੁਖਬੀਰ ਬਾਦਲ ਨੇ ਤਾਂ ਆਪਣੇ 'ਤੇ ਹਮਲਾ ਨਹੀਂ ਕਰਵਾਇਆ?" ਇਸ ਬਿਆਨ ਤੋਂ ਬਾਅਦ ਬਿਕਰਮ ਮਜੀਠੀਆ ਨੇ ਬੜੇ ਹੀ ਤਲਖ਼ ਸ਼ਬਦਾਂ 'ਚ ਇਸ ਗੱਲ ਦਿੱਤਾ ਜਵਾਬ ਦਿੱਤਾ ਹੈ।

'ਸ਼ੁਕਰ ਹੈ ਸੁਖਬੀਰ ਬਾਦਲ ਦੀ ਜਾਨ ਬਚ ਗਈ'

ਮਜੀਠੀਆ ਨੇ ਆਖਿਆ ਕਿ ਰੱਬ ਦਾ ਸ਼ੁਕਰ ਸੀ ਕਿ ਸੁਖਬੀਰ ਬਾਦਲ ਦੀ ਜਾਨ ਬਚ ਗਈ ਪਰ ਜੇਕਰ ਉਨ੍ਹਾਂ ਨੂੰ ਕੁੱਝ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਸੀ? ਉਨ੍ਹਾਂ ਆਖਿਆ ਕਿ ਪੁਲਿਸ ਦੀ ਸ਼ਾਬਾਸ਼ੀ ਨਹੀਂ ਬਲਕਿ ਨਲਾਇਕੀ ਹੈ। ਇਸ ਤੋਂ ਇਲਾਵਾ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਸੀਸੀਟੀਵੀ ਵੀਡੀਓ ਪਾ ਕੇ ਦਾਅਵਾ ਕੀਤਾ ਹੈ ਕਿ ਗੋਲਡਨ ਪਲਾਜ਼ਾ ਵਿਖੇ ਸੁਰੱਖਿਆ ਲਈ ਤਾਇਨਾਤ ਐਸਪੀ ਹਰਪਾਲ ਸਿੰਘ ਨੇ 3 ਦਸੰਬਰ ਨੂੰ ਅੱਤਵਾਦੀ ਚੌੜਾ ਨਾਲ ਹੱਥ ਮਿਲਾਇਆ ਸੀ। ਇਸ ਲਈ ਉਸ ਨੇ ਸਵਾਲ ਕੀਤਾ ਕਿ ਕੀ ਐਸਪੀ ਹਰਪਾਲ ਸਿੰਘ ਅਤੇ ਪੁਲਿਸ ਚੌੜਾ ਦੇ ਸੰਪਰਕ ਵਿੱਚ ਸੀ। ਬਿਕਰਮ ਨੇ ਕਿਹਾ ਕਿ ਇੰਜ ਜਾਪਦਾ ਹੈ ਜਿਵੇਂ ਪੁਲਿਸ ਕਮਿਸ਼ਨਰ, ਏ.ਡੀ.ਸੀ.ਪੀ ਸਿਟੀ-3 ਅਤੇ ਏ.ਆਈ.ਜੀ ਵੀ ਗੋਲੀਬਾਰੀ ਦੀ ਸਮੁੱਚੀ ਘਟਨਾ ਵਿੱਚ ਸ਼ਾਮਿਲ ਹਨ। ਉਨ੍ਹਾਂ ਹਾਈ ਕੋਰਟ ਤੋਂ ਤਿੰਨਾਂ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਨਰਾਇਣ ਚੌੜਾ ਅਤੇ ਏਡੀਸੀਪੀ ਦੀ ਵੀਡੀਓ

ਵੀਡੀਓ ਵਿੱਚ ਚੌੜਾ ਮੀਡੀਆ ਅਤੇ ਆਮ ਲੋਕਾਂ ਨਾਲ ਖੜੇ ਹਨ ਅਤੇ ਸੁਖਬੀਰ ਬਾਦਲ ਦਾ ਵੱਲ ਦੇਖ ਰਹੇ ਹਨ। ਇਸੇ ਦੌਰਾਨ ਏਡੀਸੀਪੀ ਸਿਟੀ-3 ਹਰਪਾਲ ਸਿੰਘ ਉਸ ਕੋਲ ਜਾਂਦੇ ਹਨ ਫਿਰ ਉਸ ਨਾਲ ਗੱਲ ਕਰਦੇ ਹਨ। ਚੌੜਾ ਵੀ ਕੁਝ ਕਹਿੰਦਾ ਦਿਖਾਈ ਦਿੰਦਾ ਹੈ, ਫਿਰ ਹਰਪਾਲ ਸਿੰਘ ਹੱਥ ਜੋੜ ਕੇ ਸਿਵਲ ਡਰੈੱਸ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਪਾਸੇ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੇਟ ਵੱਲ ਮੁੜਦਾ ਹੈ। ਇਸ ਤੋਂ ਬਾਅਦ ਚੌਧਰੀ ਕੁਝ ਪਲਾਂ ਲਈ ਉਥੇ ਖੜ੍ਹਾ ਰਿਹਾ ਅਤੇ ਸ਼੍ਰੋਮਣੀ ਕਮੇਟੀ ਸੂਚਨਾ ਕੇਂਦਰ ਵੱਲ ਰਵਾਨਾ ਹੋ ਗਿਆ।

'ਐਸਪੀ ਹਰਪਾਲ ਨੇ ਅੱਤਵਾਦੀ ਚੌੜਾ ਨਾਲ ਮਿਲਾਇਆ ਹੱਥ'

ਮਜੀਠੀਆ ਨੇ ਪੋਸਟ ਵਿੱਚ ਇਲਜ਼ਾਮ ਲਾਇਆ ਹੈ ਕਿ ਸੀਪੀ ਗੁਰਪ੍ਰੀਤ ਭੁੱਲਰ ਇਹ ਕਹਿ ਕੇ ਮਾਮਲੇ ਵਿੱਚ ਆਪਣੀ ਅਣਗਹਿਲੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਜਾਨਲੇਵਾ ਹਮਲਾ ਸੁਖਬੀਰ ਦੀ ਆਪਣੀ ਸਾਜ਼ਿਸ਼ ਸੀ। ਸੀ.ਪੀ ਸਾਹਿਬ, ਕੀ ਤੁਹਾਡਾ ਦੋਸ਼ੀ ਚੌੜਾ ਨਾਲ ਕੋਈ ਸਬੰਧ ਹੈ, ਕਿਉਂਕਿ ਪੁਲਿਸ ਵੀ ਲਾਰੈਂਸ ਬਿਸ਼ਨੋਈ ਦੇ ਕੇਸ ਵਿੱਚ ਉਲਝੀ ਹੋਈ ਸੀ। ਜੋ ਸੀਸੀਟੀਵੀ ਵੀਡੀਓ ਜਾਰੀ ਕੀਤੀ ਗਈ ਹੈ, ਉਸ ਵਿੱਚ ਤੁਹਾਡਾ ਐਸਪੀ ਹਰਪਾਲ ਅੱਤਵਾਦੀ ਚੌੜਾ ਨਾਲ ਹੱਥ ਮਿਲਾਉਂਦਾ ਦਿਖਾਈ ਦੇ ਰਿਹਾ ਹੈ।

ਮਜੀਠੀਆ ਦੀ ਸੁਪਰੀਮ ਕੋਰਟ ਨੂੰ ਅਪੀਲ

  • ਕੀ ਚੌੜਾ ਐਸਪੀ ਹਰਪਾਲ ਦਾ ਰਿਸ਼ਤੇਦਾਰ ਲੱਗਦਾ ਹੈ?
  • ਮਜੀਠੀਆ ਨੇ ਆਖਿਆ ਕਿ ਕੀ ਚੌੜਾ ਐਸਪੀ ਹਰਪਾਲ ਦਾ ਰਿਸ਼ਤੇਦਾਰ ਲੱਗਦਾ ਹੈ? ਇਹ ਸਭ ਪੰਜਾਬ ਪੁਲਿਸ ਦੀ ਸਾਜਿਸ਼ ਸੀ।
  • ਕੀ ਇਹ ਵੀਡੀਓ ਦੇਖ ਕੇ ਐਸਪੀ ਹਰਪਾਲ ਅਤੇ ਉਸਦੇ ਸਾਥੀ ਅਫਸਰਾਂ ਨੂੰ ਗ੍ਰਿਫਤਾਰ ਕਰੋਗੇ?

ਮਜੀਠੀਆ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਸੀਪੀ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਖ਼ਿਲਾਫ਼ ਜਾਂਚ ਕਰਵਾਈ ਜਾਵੇ। ਦੂਜੇ ਪਾਸੇ ਜਦੋਂ ਮਜੀਠੀਆ ਦੇ ਦੋਸ਼ਾਂ 'ਤੇ ਉਨ੍ਹਾਂ ਦਾ ਪ੍ਰਤੀਕਰਮ ਜਾਣਨ ਲਈ ਸੀਪੀ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਰਿਸੀਵ ਨਹੀਂ ਕੀਤਾ। ਇੱਥੋਂ ਤੱਕ ਕਿ ਜਦੋਂ ਸੀਪੀ ਨੂੰ ਮੈਸੇਜ ਰਾਹੀਂ ਮਜੀਠੀਆ ਦੀ ਪੋਸਟ ਅਤੇ ਸੀਸੀਟੀਵੀ ਵੀਡੀਓ ਬਾਰੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਜਵਾਬ ਦੇਣ ਤੋਂ ਬਚਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.