ਮੋਗਾ : ਤੇਜ਼ ਰਫਤਾਰ ਕਾਰਨ ਨਿਤ ਦਿਨ ਸੜਕੀ ਹਾਦਸੇ ਦੇਖਣ ਨੂੰ ਮਿਲਦੇ ਹਨ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਐਂਬੂਲੈਂਸ ਦੇ ਨਾਲ ਮੋਟਰਸਾਈਕਲ ਸਵਾਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਥੇ ਹੀ ਸਥਾਨਕ ਲੋਕਾਂ ਨੇ ਉਕਤ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ।
ਤੇਜ਼ ਰਫਤਾਰ ਐਂਬੂਲੈਂਸ ਦੀ ਲਪੇਟ 'ਚ ਆਇਆ ਮੋਟਰਸਾਇਕਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਐਂਬੂਲੈਂਸ ਪਿੰਡ ਚੰੜਿਕ ਤੋਂ ਮੋਗਾ ਵੱਲ ਜਾ ਰਹੀ ਸੀ, ਇਸ ਦਾ ਡਰਾਈਵਰ ਕਾਫੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਐਂਬੂਲੈਂਸ ਵਿੱਚ ਕੋਈ ਮਰੀਜ਼ ਵੀ ਨਹੀਂ ਸੀ। ਇਹ ਇੰਨੀ ਤੇਜ਼ ਰਫਤਾਰ ਨਾਲ ਜਾ ਰਹੀ ਸੀ ਕਿ ਪਿੰਡ ਬੁੱਧ ਸਿੰਘ ਵਾਲਾ ਦਾ ਰਹਿਣ ਵਾਲਾ 37 ਸਾਲਾ ਚਰਨਪ੍ਰੀਤ ਸਿੰਘ ਆਪਣੇ ਘਰ ਤੋਂ ਮੋਗਾ ਦੁੱਧ ਪਾਉਣ ਲਈ ਜਾ ਰਿਹਾ ਸੀ ਤਾਂ ਉਸਨੂੰ ਤੇਜ਼ ਰਫਤਾਰ ਐਂਬੂਲੈਸ ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਚਰਨਪ੍ਰੀਤ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਸਪਤਾਲ ਲਈ ਕੀਤਾ ਰੈਫਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਮਲਪ੍ਰੀਤ ਨੇ ਦੱਸਿਆ ਕਿ ਚਰਨਪ੍ਰੀਤ ਸਿੰਘ ਨਾਂ ਦਾ ਮਰੀਜ਼ ਸਾਡੇ ਕੋਲ ਆਇਆ ਸੀ, ਜਿਸ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਸੀ, ਜਿਸ ਨੂੰ ਉਸ ਦਾ ਪਰਿਵਾਰ ਕਿਸੇ ਨਿੱਜੀ ਹਸਪਤਾਲ 'ਚ ਲੈ ਗਏ ਹਨ।
ਉੱਥੇ ਹੀ ਇਸ ਮਾਮਲੇ ਵਿੱਚ ਜਦੋਂ ਫੋਨ 'ਤੇ ਗੱਲ ਪੁਲਿਸ ਅਧਿਕਾਰੀ ਕੀਤੀ ਤਾ ਪੁਲਿਸ ਅਧਿਕਾਰੀ ਨੇ ਕਿਹਾ ਕੀ ਐਂਬੂਲੈਸ ਚਾਲਕ ਚੜਿਕ ਪਿੰਡ ਤੋਂ ਮੋਗਾ ਜਾ ਰਿਹਾ ਸੀ, ਪਿੰਡ ਵਾਸੀਆਂ ਤੋਂ ਪੁੱਛਗਿੱਛ ਦੌਰਾਨ ਦੱਸਿਆ ਕਿ ਐਬੂਲੈਂਸ ਚਾਲਕ ਬਿਨਾਂ ਮਰੀਜ ਤੋਂ ਤੇਜ਼ ਰਫਤਾਰ ਗੱਡੀ ਚਲਾ ਰਿਹਾ ਸੀ। ਦੂਜੀ ਸਾਈਡ ਤੋਂ ਪਿੰਡ ਬੁੱਧ ਸਿੰਘ ਵਾਲਾ ਦਾ ਰਹਿਣ ਵਾਲਾ ਪਿੰਡ ਤੋਂ ਮੋਗਾ ਦੁੱਧ ਪਾਉਣ ਜਾ ਰਿਹਾ ਸੀ। ਤੇਜ਼ ਰਫਤਾਰ ਐਬੂਲੈਂਸ ਚਲਾਕ ਨੇ ਮੋਟਰ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰ ਸਾਈਕਲ ਚਾਲਕ ਜਖਮੀ ਹੋ ਗਿਆ, ਮੋਟਰ ਸਾਈਕਲ ਚਾਲਕ ਨੂੰ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਤੇ ਅਸੀਂ ਮਾਮਲੇ ਦੀ ਜਾਚ ਕਰ ਰਹੇ ਹਾਂ ਜਿਸ ਦੀ ਗ਼ਲਤੀ ਹੋਈ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।