ਮੋਹਾਲੀ : ਅਪਰਾਧ ਖਿਲਾਫ ਸਰਗਰਮ ਪੁਲਿਸ ਵਲੋਂ ਅੱਜ ਵੱਡੀ ਕਾਰਵਾੲ ਕਰਦਿਆਂ ਮੋਹਾਲੀ ਦੇ ਲਾਲੜੂ ਵਿਖੇ ਲੁਟੇਰਾ ਗੈਂਗ ਦੇ ਸਰਗਨਾਂ ਦਾ ਐਨਕਾਊਂਟਰ ਕਰਕੇ ਉਸ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਟੇਰਾ ਗੈਂਗ ਅਤੇ ਪੁਲਿਸ 'ਚ ਮੁੱਠਭੇੜ ਆਹਮੋ ਸਾਹਮਣੇ ਦੀ ਫਾਇਰਿੰਗ ਦੌਰਾਨ ਹੋਈ। ਇਸ ਕਾਰਵਾਈ 'ਚ ਲਾਲੜੂ ਦੇ ਪਿੰਡ ਲੈਹਿਲੀ ਨੇ ਪੁਲਿਸ ਨੇ ਮੁਕਾਬਲੇ 'ਚ ਲੁਟੇਰਾ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਦੀ ਪਛਾਣ ਸਤਪ੍ਰੀਤ ਸਿੰਘ ਸੱਤੀ ਵੱਜੋਂ ਹੋਈ ਹੈ, ਦੱਸਿਆ ਜਾਂਦਾ ਹੈ ਕਿ ਇਹ ਲੁਟੇਰਾ ਗੈਂਗ ਦਾ ਕਿੰਗਪਿੰਨ ਹੈ।
In a major breakthrough, @sasnagarpolice apprehendes Satpreet Singh @ Satti, Kingpin of a Highway Robbers Gang, after a brief exchange of fire near Village Lehli. The gang targeted vehicles on the #Ambala-#DeraBassi Highway and was involved in multiple armed robberies across… pic.twitter.com/wcLMsHkRct
— DGP Punjab Police (@DGPPunjabPolice) November 17, 2024
ਪੰਜਾਬ ਪੁਲਿਸ ਨੇ ਕੀਤਾ ਲੁਟੇਰੇ ਦਾ ਐਨਕਾਊਂਟਰ
ਪੁਲਿਸ ਜਾਣਕਾਰੀ ਅਨੁਸਾਰ ਗੁਪਤ ਸੁਚਨਾ ਦੇ ਅਧਾਰ 'ਤੇ ਪੁਲਿਸ ਨੇ ਇਸ ਇਲਾਕੇ ਨੂੰ ਘੇਰਿਆ ਸੀ ਜਿਥੇ ਬਦਮਾਸ਼ ਆਪਣੇ ਗਿਰੋਹ ਨਾਲ ਮਿਲ ਕੇ ਹਾਈਵੇਅ ਉੱਤੇ ਲੋਕਾਂ ਨੂੰ ਲੁਟੱਣ ਦੀ ਯੋਜਨਾ ਬਣਾਉਂਦੇ ਸਨ ਅਤੇ ਲੋਕਾਂ ਨੂੰ ਘੇਰ ਕੇ ਉਹਨਾਂ ਤੋਂ ਲੁੱਟ ਕਰਦੇ ਸਨ। ਇਹਨਾਂ ਲੁਟੇਰਿਆਂ ਦਾ ਮਾਸਟਰ ਮਾਇੰਡ ਸਤਪ੍ਰੀਤ ਸਿੰਘ ਸੱਤੀ ਸੀ ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਡੀਜੀਪੀ ਨੇ ਦਿੱਤੀ ਜਾਣਕਾਰੀ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ 'ਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ ਇੱਕ ਵੱਡੀ ਸਫਲਤਾ ਵਿੱਚ, ਐਸ.ਏ.ਐਸ.ਨਗਰ ਪੁਲਿਸ ਨੇ ਹਾਈਵੇਅ ਦੇ ਲੁਟੇਰਾ ਗਿਰੋਹ ਦੇ ਸਰਗਨਾ ਸਤਪ੍ਰੀਤ ਸਿੰਘ ਸੱਤੀ ਨੂੰ ਪਿੰਡ ਲੇਹਲੀ ਨੇੜੇ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਗਿਰੋਹ ਨੇ ਅੰਬਾਲਾ-ਡੇਰਾਬੱਸੀ ਹਾਈਵੇਅ 'ਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ 3 ਅਤੇ 10 ਨਵੰਬਰ ਨੂੰ ਦੇਰ ਰਾਤ ਦੀਆਂ ਦੋ ਘਟਨਾਵਾਂ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਕਈ ਹਥਿਆਰਬੰਦ ਡਕੈਤੀਆਂ ਵਿੱਚ ਸ਼ਾਮਲ ਸੀ, ਜਿੱਥੇ ਬੰਦੂਕ ਦੀ ਨੋਕ 'ਤੇ ਨਕਦੀ, ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਖੋਹ ਲਏ ਗਏ ਸਨ। ਪੁਲਿਸ ਨੇ ਇਸ ਤੋਂ ਇੱਕ 32 ਕੈਲੀਬਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਰਾਜਾ ਵੜਿੰਗ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ, ਕਿਹਾ-ਹੁਣ ਪਾਰਟੀ ਬਦਲਣ ਦੀ ਤਿਆਰੀ 'ਚ ਹੈ ਸਾਬਕਾ ਪ੍ਰਧਾਨ
ਔਰਤ ਨੂੰ ਪੈਸੇ ਦੇਣ ਦਾ ਮਾਮਲਾ: ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ
ਸੁਖਬੀਰ ਬਾਦਲ ਨੇ ਛੱਡੀ ਅਕਾਲੀ ਦਲ ਦੀ ਪ੍ਰਧਾਨਗੀ, ਵਰਕਿੰਗ ਪਾਰਟੀ ਨੂੰ ਸੌਂਪਿਆ ਅਸਤੀਫਾ
ਹਾਈਵੇਅ 'ਤੇ ਲੋਕਾਂ ਨੂੰ ਬਣਾਉਂਦੇ ਸਨ ਨਿਸ਼ਾਨਾ
ਜ਼ਿਕਰਯੋਗ ਹੈ ਕਿ ਪੁਲਿਸ ਨੂੰ ਇਹਨਾਂ ਬਦਮਾਸ਼ਾਂ ਦੀਆਂ ਪਹਿਲਾਂ ਵੀ ਸ਼ਿਕਾਇਤਾਂ ਮਿਲ ਚੁਕੀਆਂ ਹਨ ਕਿ ਹਾਈਵੇ 'ਤੇ ਪਿਸਤੌਲ ਦੀ ਨੋਕ 'ਤੇ ਸਾਥੀਆਂ ਨਾਲ ਗੱਡੀਆਂ ਦੀ ਲੁੱਟ ਕਰਦਾ ਸੀ ਅਤੇ ਪੁਲਿਸ ਨੂੰ ਕਾਫੀ ਸਮੇਂ ਤੋਂ ਇਹਨਾਂ ਦੀ ਤਲਾਸ਼ ਸੀ। ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਲਾਲੜੂ ਦੇ ਕੋਲੇ ਇੱਕ ਪਿੰਡ ਵਿੱਚ ਲੁਕੇ ਹੋਏ ਹਨ ਅਤੇ ਜਦੋਂ ਇਹ ਬਿਨਾਂ ਨੰਬਰ ਪਲੇਟ ਤੋਂ ਪਿੰਡ ਤੋਂ ਮੋਟਰਸਾਈਕਲ ਦੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਨੇ ਘੇਰਾ ਪਾ ਲਿਆ, ਇਸ ਦੌਰਾਨ ਪੁਲਿਸ ਦੇ ਨਾਲ ਇਸ ਦਾ ਮੁਕਾਬਲਾ ਹੋਇਆ। ਫਿਲਹਾਲ ਬਦਮਾਸ਼ ਸੱਤੀ ਹਸਪਤਾਲ 'ਚ ਜ਼ੇਰੇ ਇਲਾਜ ਹੈ ਅਤੇ ਪੁਲਿਸ ਇਸ ਦੇ ਸਾਥੀਆਂ ਦੀ ਭਾਲ ਕਰ ਰਹੀ ਹੈ।