ਹੈਦਰਾਬਾਦ ਡੈਸਕ: ਇੰਝ ਲੱਗਦਾ ਹੈ ਜਿਵੇਂ ਕਿ ਕੈਨੇਡਾ ਸਰਕਾਰ ਨੇ ਪੰਜਾਬੀਆਂ ਨੂੰ ਝਟਕੇ 'ਤੇ ਝਟਕਾ ਦੇਣ ਦਾ ਮਨ ਬਣਾ ਲਿਆ ਹੋਵੇ। ਇਸੇ ਕਾਰਨ ਤਾਂ ਨਵੇ ਰੂਲਜ਼ ਲਾਗੂ ਕੀਤੇ ਜਾ ਰਹੇ ਹਨ। ਕੰਪਨੀਆਂ ਲਈ ਨਵੇਂ ਸਖ਼ਤ ਨਿਯਮ ਬਣਾਏ ਜਾ ਰਹੇ ਹਨ। ਹੁਣ ਇੱਕ ਵਾਰ ਮੁੜ ਤੋਂ ਪੰਜਾਬੀਆਂ ਦੇ ਅਰਮਾਨਾਂ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਣੀ ਫੇਰ ਦਿੱਤਾ ਕਿਉਂਕਿ ਕੈਨੇਡਾ ਵਿਚ ਪੱਕੇ ਹੋਣ ਦੇ ਇੱਛੁਕ ਇਸ ਖ਼ਬਰ ਤੋਂ ਬਾਅਦ ਨਿਰਾਸ਼ ਹੋ ਗਏ ਹਨ।
ਕੈਨੇਡਾ ਸਰਕਾਰ ਦਾ ਵੱਡਾ ਫੈਸਲਾ
We’re going to significantly reduce the number of immigrants coming to Canada for the next two years. This is temporary — to pause our population growth and let our economy catch up.
— Justin Trudeau (@JustinTrudeau) October 24, 2024
We have to get the system working right for all Canadians.
ਕੈਨੇਡਾ ਨੂੰ ਮਿੰਨੀ ਪੰਜਾਬ ਆਖਿਆ ਜਾਂਦਾ ਹੈ ਪਰ ਹੁਣ ਸ਼ਾਇਦ ਅਜਿਹਾ ਨਹੀਂ ਹੋਵੇਗਾ। ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ "ਉਹ ਕੈਨੇਡਾ ਵਿੱਚ ਆਰਜ਼ੀ ਤੌਰ ਉਤੇ ਪਰਵਾਸੀ ਕਾਮਿਆਂ ਦੀ ਗਿਣਤੀ ਘੱਟ ਕਰਨਗੇ"। ਕੈਨੇਡਾ ਵਿੱਚ ਕੌਮਾਂਤਰੀ ਸਟੱਡੀ ਪਰਮਿਟ ਦੀ ਗਿਣਤੀ ਨੂੰ ਸੀਮਤ ਕਰਨ ਤੋਂ ਇੱਕ ਮਹੀਨੇ ਬਾਅਦ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2025 ਤੋਂ ਸ਼ੁਰੂ ਹੋਣ ਵਾਲੇ ਇਮੀਗ੍ਰੇਸ਼ਨ ਨੰਬਰਾਂ ਵਿਚ ਕਟੌਤੀ ਕਰੇਗੀ ਅਤੇ ਕੰਪਨੀਆਂ ਲਈ ਸਖ਼ਤ ਨਿਯਮਾਂ ਦਾ ਐਲਾਨ ਕਰੇਗੀ।
On va réduire considérablement le nombre d'immigrants qui seront admis au Canada pour les deux prochaines années. C’est temporaire — pour freiner la croissance démographique et permettre à notre économie de la rattraper.
— Justin Trudeau (@JustinTrudeau) October 24, 2024
Il faut que le système profite à tous les Canadiens.
ਉਨ੍ਹਾਂ ਨੇ ਇੱਕ ਟਵੀਟ ਕਰਕੇ ਇਹ ਕਿਹਾ ਹੈ, “ਅਸੀਂ ਕੈਨੇਡਾ ਵਿੱਚ ਆਰਜ਼ੀ ਤੌਰ ʼਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਕਰਾਂਗੇ।” ਅਸੀਂ ਕੰਪਨੀਆਂ ਲਈ ਸਖ਼ਤ ਨਿਯਮ ਲੈ ਕੇ ਆ ਰਹੇ ਹਾਂ ਕਿ ਉਹ ਪਹਿਲਾਂ ਸਾਬਤ ਕਰਨ ਕਿ ਉਹ ਸਥਾਨਕ ਕਾਮਿਆਂ ਨੂੰ ਕਿਉਂ ਨਹੀਂ ਰੱਖ ਸਕਦੀਆਂ।" ਉਨ੍ਹਾਂ ਨੇ ਇੱਕ ਟਵੀਟ ਕਰ ਕੇ ਇਹ ਕਿਹਾ ਹੈ, “ਅਸੀਂ ਕੈਨੇਡਾ ਵਿੱਚ ਆਰਜ਼ੀ ਤੌਰ ʼਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਕਰਾਂਗੇ।”
Aujourd'hui, nous avons annoncé le plan des niveaux d'immigration 2025-2027. L'immigration est essentielle à la réussite économique et à la croissance de notre pays. pic.twitter.com/V8lERtgnvO
— Marc Miller ᐅᑭᒫᐃᐧᐅᓃᐸᐄᐧᐤᐃᔨᐣ (@MarcMillerVM) October 24, 2024
ਪਹਿਲਾਂ ਘੱਟ ਕੀਤੀ ਸੀ ਵੀਜ਼ਿਆਂ ਦੀ ਗਿਣਤੀ
ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਸਟੱਡੀ ਵੀਜ਼ਿਆਂ ਦੀ ਗਿਣਤੀ ਤਿੰਨ ਵਾਰ ਘਟਾਈ ਜਾ ਚੁੱਕੀ। ਪਿਛਲੇ ਮਹੀਨੇ ਵਰਕ ਪਰਮਿਟ ਧਾਰਕਾਂ ਦੀਆਂ ਅਰਜੀਆਂ ਲੈਣੀਆਂ ਬੰਦ ਕੀਤੀਆਂ, ਹੁਣ ਪੱਕੇ ਹੋਣ ਵਾਲਿਆਂ ਦੀ ਗਿਣਤੀ 21 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਕਾਲ ਵਿਚ ਵਿਗੜੇ ਅਬਾਦੀ ਸੰਤੁਲਨ ਨੂੰ ਠੀਕ ਕਰਨ ਲਈ ਇਸ ਸਾਲ ਸਿਰਫ਼ ਪੰਜ ਲੱਖ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ, ਜਦ ਕਿ 2025 ’ਚ ਇਹ ਗਿਣਤੀ 3 ਲੱਖ 95 ਹਜ਼ਾਰ ਹੋਵੇਗੀ। ਅਗਲੇ ਦੋ ਸਾਲਾਂ ਵਿੱਚ ਹਰ ਸਾਲ 15 -15 ਹਜਾਰ ਹੋਰ ਕਟੌਤੀਆਂ ਹੋਣਗੀਆਂ। ਭਾਵ 2027 ‘ਚ ਗਿਣਤੀ ਘਟਕੇ 3 ਲੱਖ 65 ਹਜ਼ਾਰ ਰਹਿ ਜਾਵੇਗੀ।
Today, we announced the 2025-2027 Immigration Levels plan. Immigration is essential to our country’s economic success and growth. In response to the evolving needs of our country this plan will pause population growth in the short term to achieve well-managed, sustainable growth. pic.twitter.com/fiWZZnJfyF
— Marc Miller ᐅᑭᒫᐃᐧᐅᓃᐸᐄᐧᐤᐃᔨᐣ (@MarcMillerVM) October 24, 2024
ਕੀ ਕਹਿੰਦੀ ਹੈ ਰਿਪੋਰਟ
ਰਿਪੋਰਟ ਮੁਤਾਬਿਕ ਇਕ ਸਰਕਾਰੀ ਸਰੋਤ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ 2025 ਵਿਚ 3,95,000 ਨਵੇਂ ਸਥਾਈ ਨਿਵਾਸੀ, 2026 ਵਿਚ 3,80,000 ਅਤੇ 2027 ਵਿੱਚ 3,65,000 ਨਵੇਂ ਸਥਾਈ ਨਿਵਾਸੀ ਲਿਆਏਗਾ। ਜਦਕਿ 2024 ਵਿਚ ਆਉਣ ਵਾਲੇ ਕਾਮਿਆਂ ਦੀ ਗਿਣਤੀ 4,85,000 ਹੈ। ਅਸਥਾਈ ਨਿਵਾਸੀਆਂ ਦੀ ਗਿਣਤੀ 2025 ਵਿਚ ਲਗਭਗ 30,000 ਤੋਂ 3,00,000 ਦੇ ਵਿਚਕਾਰ ਘੱਟ ਹੋ ਸਕਦੀ ਹੈ। ਇਸ ਮੌਕੇ ਅਵਾਸ ਮੰਤਰੀ ਮਾਈਕ ਮਿਲਰ ਨੇ ਕਿਹਾ ਕਿ "ਵਿਦੇਸ਼ਾਂ ਵਿਚੋਂ ਕਾਮੇ ਸੱਦਣ ਦੀ ਥਾਂ ਹੁਣ ਇੱਥੇ ਵੱਸਦੇ ਅਸਥਾਈ ਲੋਕਾਂ ਨੂੰ ਪੱਕੇ ਕਰਨ ਵਿੱਚ ਪਹਿਲ ਦਿੱਤੀ ਜਾਏਗੀ, ਜੋ ਕਿ ਘਰਾਂ ਦੀ ਘਾਟ ਪੂਰੀ ਕਰਨ ਅਤੇ ਸਭ ਲਈ ਰੁਜਗਾਰ ਦੇ ਮੌਕੇ ਬਣਾਉਣ ਲਈ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਤਿੰਨ ਸਾਲਾਂ ਵਿਚ 6 ਲੱਖ 70 ਹਜ਼ਾਰ ਘਰ ਬਣਾਉਣੇ ਜਰੂਰੀ ਹਨ ਤਾਂ ਕਿ ਸਭ ਨੂੰ ਛੱਤ ਮੁਹੱਈਆ ਕਰਵਾਈ ਜਾ ਸਕੇ"। ਹੁਣ ਵੇਖਣਾ ਹੋਵੇਗਾ ਕਿ ਇਸ ਦਾ ਪੰਜਾਬੀਆਂ 'ਤੇ ਕਿੰਨਾ ਵੱਡਾ ਅਸਰ ਪਵੇਗਾ।