ਚੰਡੀਗੜ੍ਹ: 10 ਜੁਲਾਈ ਨੂੰ ਹੋਣ ਵਾਲੀ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਦੀ ਸਮਾਪਤੀ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਕੁਸ਼ਲ ਅਤੇ ਅਯੋਗ ਆਪ ਦੀ ਸਰਾਕਰ ਵੱਲੋਂ ਫੈਲਾਈ ਹਿੰਸਾ, ਦਿਨ ਦਿਹਾੜੇ ਲੁੱਟਾਂ-ਖੋਹਾਂ, ਫਿਰੌਤੀਆਂ ਦੇ ਤਾਲਿਬਾਨੀ ਮਾਹੌਲ ਨੂੰ ਨਕਾਰਨ ਲਈ ਇਕਜੁੱਟ ਹੋ ਕੇ ਆਪਣੀ ਵੋਟ ਪਾਉਣ।
ਹਮਲਿਆਂ ਦੀਆਂ ਘਟਨਾਵਾਂ: ਜਾਖੜ ਨੇ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਪੰਜਾਬ ਦੇ ਸਮਾਜਕ ਸਦਭਾਵਨਾ ਅਤੇ ਭਾਈਚਾਰਿਆਂ ਦਰਮਿਆਨ ਭਾਈਚਾਰਕ ਸਾਂਝ ਵਾਲੇ ਸੱਭਿਆਚਾਰ ਨੂੰ ਢਾਹ ਲਾਉਣ ਵਿੱਚ ਆਪ ਸਰਕਾਰ ਦੀ ਵੱਡੀ ਭੂਮਿਕਾ ਰਹੀ ਹੈ। ਜਾਖੜ ਨੇ ਵੋਟਰਾਂ ਨੂੰ ਲੁਧਿਆਣਾ ਅਤੇ ਮੌੜ ਵਿੱਚ ਦਿਨ ਦਿਹਾੜੇ ਵਾਪਰੀਆਂ ਹਮਲਿਆਂ ਦੀਆਂ ਘਟਨਾਵਾਂ ਨੂੰ ਯਾਦ ਕਰਵਾਉਂਦਿਆਂ ਇਹ ਗੱਲ ਆਖੀ।
ਕਾਨੂੰਨ ਦੀ ਨਿਘਰਦੀ ਜਾ ਰਹੀ ਸਥਿਤੀ : ਉਨਾਂ ਕਿਹਾ ਕਿ ਬਟਾਲਾ ਅਤੇ ਅੰਮ੍ਰਿਤਸਰ ਸਮੇਤ ਹੋਈਆਂ ਹਿੰਸਕ ਘਟਨਾਵਾਂ ਦਾ ਸਿਲਸਿਲਾ ਭਗਵੰਤ ਮਾਨ ਦੇ ਸ਼ਾਸਨ ਪ੍ਰਤੀ ਬੇਰੁੱਖੀ ਅਤੇ ਅਯੋਗ ਰਵੱਈਏ ਨੂੰ ਦਰਸਾਉਂਦਾ ਹੈ। ਜਾਖੜ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਸੂਬੇ ਦੇ ਮੁੱਦਿਆਂ ਨੂੰ ਸਮਝਣ ਅਤੇ ਉਨ੍ਹਾਂ ਬਾਰੇ ਉਸਾਰੂ ਕੁਝ ਕਰਨ ਦੀ ਇੱਛਾ ਸ਼ਕਤੀ ਦੀ ਘਾਟ ਇਸ ਮੁੱਖ ਮੰਤਰੀ ਦੀ ਵਿਸ਼ੇਸ਼ਤਾ ਹੈ। ਬਾਅਦ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲ ਕੇ ਪੰਜਾਬ ਭਰ ਵਿੱਚ ਅਮਨ-ਕਾਨੂੰਨ ਦੀ ਨਿਘਰਦੀ ਜਾ ਰਹੀ ਸਥਿਤੀ ਤੋਂ ਜਾਣੂ ਕਰਵਾਇਆ।
ਪੰਜਾਬ ਦੇ ਚੰਗੇ ਭਵਿੱਖ ਲਈ ਵੋਟ: ਜਾਖੜ ਨੇ ਕੱਲ੍ਹ ਸ਼ਹਿਰ ਦਾ ਦੌਰਾ ਕਰਕੇ ਲੁਧਿਆਣਾ ਦੀ ਮੌਜੂਦਾ ਜ਼ਮੀਨੀ ਸਥਿਤੀ ਦਾ ਪਤਾ ਲਗਾਉਣ ਲਈ ਰਾਜਪਾਲ ਵੱਲੋਂ ਕੀਤੇ ਯਤਨਾਂ ਲਈ ਵੀ ਧੰਨਵਾਦ ਕੀਤਾ। ਜਾਖੜ ਨੇ ਇੱਥੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਗੁੰਡਾਗਰਦੀ, ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਅਤੇ ਹਿੰਸਕ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ, ਜੋ ਕਿ ਸਾਡੇ ਸੂਬੇ ਦੇ ਖੁਸ਼ਹਾਲ ਭਵਿੱਖ ਲਈ ਚਿੰਤਾ ਦੀ ਗੱਲ ਹਨ। ਆਪਣੇ ਵੀਡੀਓ ਸੰਦੇਸ਼ ਵਿੱਚ ਵੋਟਰਾਂ ਨੂੰ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਸ਼ਾਸਨ ਪ੍ਰਤੀ ਮੁੱਖ ਮੰਤਰੀ ਭਗਵੰਤ ਮਾਨ ਦੀ ਉਦਾਸੀਨਤਾ ਕਾਰਨ ਪੈਦਾ ਹੋਏ ਡਰ ਅਤੇ ਅਸੁਰੱਖਿਆ ਦੇ ਮਾਹੌਲ ਬਾਰੇ ਯਾਦ ਦਿਵਾਉਂਦੇ ਹੋਏ ਜਾਖੜ ਨੇ ਵੋਟਰਾਂ ਨੂੰ ਭਗਵੰਤ ਮਾਨ ਦੀਆਂ ਨੀਤੀਆਂ ਨੂੰ ਨਕਾਰਦਿਆਂ ਪੰਜਾਬ ਦੇ ਚੰਗੇ ਭਵਿੱਖ ਲਈ ਵੋਟ ਕਰਨ ਦੀ ਅਪੀਲ ਕੀਤੀ ਹੈ।
- ਹਿਮਾਚਲ 'ਚ ਚੋਣਾਂ ਦਾ ਪ੍ਰਚਾਰ ਹੋਇਆ ਬੰਦ, ਹੁਣ ਲੋਕ ਘਰ-ਘਰ ਜਾ ਕੇ ਮੰਗ ਸਕਣਗੇ ਵੋਟਾਂ, ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ - Election campaign ends in Himachal
- ਲੁਧਿਆਣਾ 'ਚ ਵਿਜੀਲੈਂਸ ਦਾ ਐਕਸ਼ਨ, ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਐੱਸਆਈ ਗ੍ਰਿਫ਼ਤਾਰ - vigilance has arrested the SI
- ਉੱਤਰਾਖੰਡ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਮੀਂਹ ਦਾ ਅਲਰਟ, ਮੈਦਾਨੀ ਇਲਾਕਿਆਂ ਨੂੰ ਕੀਤਾ ਗਿਆ ਸਾਵਧਾਨ - Rain alert in Uttarakhand
ਪੰਜਾਬ ਦੀ ਤਰੱਕੀ: ਉਨਾਂ ਕਿਹਾ ਕਿ ਭਾਜਪਾ ਨੂੰ ਵੋਟ ਦਿਓ ਕਿਉਂਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਨਿਰਣਾਇਕ ਅਤੇ ਮਜ਼ਬੂਤ ਲੀਡਰਸ਼ਿਪ ਨਾਲ ਪੰਜਾਬ ਦੀ ਤਰੱਕੀ ਨੂੰ ਯਕੀਨੀ ਬਣਾ ਸਕਦੀ ਹੈ। ਜਾਖੜ ਨੇ ਭਰੋਸਾ ਪ੍ਰਗਟਾਇਆ ਕਿ ਪਾਰਟੀ ਉਮੀਦਵਾਰ ਸ਼ੀਤਲ ਅੰਗੂਰਾਲ ਬਹੁਤ ਸੌਖ ਨਾਲ ਜਿੱਤਣਗੇ। ਜਾਖੜ ਨੇ ਕਿਹਾ ਕਿ ਭਾਜਪਾ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਦੀ ਰਹੇਗੀ। ਉਨਾਂ ਕਿਹਾ ਕਿ 13 ਜੁਲਾਈ ਦਾ ਫੈਸਲਾ ਪੰਜਾਬ ਦੀ ਸ਼ਾਂਤੀ, ਸੁਰੱਖਿਅਤ ਅਤੇ ਪ੍ਰਫੁੱਲਤ ਪੰਜਾਬ ਦੀ ਇੱਛਾ ਨੂੰ ਦਰਸਾਉਂਦਾ ਹੋਇਆ ਆਵੇਗਾ ਤੇ ਜਲੰਧਰ ਦੇ ਲੋਕ 'ਆਪ' ਨੂੰ ਹਰਾ ਕੇ ਸੂਬੇ ਨੂੰ ਨਵੀਂ ਆਸ ਦੇਣਗੇ।