ਬਠਿੰਡਾ: ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਜਿੱਥੇ ਸਰਚ ਅਭਿਆਨ ਚਲਾਏ ਜਾ ਰਹੇ ਹਨ, ਉਥੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਕਰਨ ਵਾਲੇ ਲੋਕਾਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਬਠਿੰਡਾ ਦੇ ਤਲਵੰਡੀ ਸਾਬੋ ਪੁਲਿਸ ਵੱਲੋਂ ਪਿਛਲੇ ਦਿਨੀਂ ਦੋ ਵਿਅਕਤੀ ਇੰਦਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ 37 ਨਸ਼ੀਲੀ ਗੋਲੀਆਂ ਨਾਲ ਗ੍ਰਿਫਤਾਰ ਕੀਤਾ ਸੀ।
ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ: ਜਿਨਾਂ ਦੀ ਪੁੱਛਗਿੱਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਦੋਵੇਂ ਵਿਅਕਤੀਆਂ ਵੱਲੋਂ ਇਹ ਨਸ਼ੀਲੀਆਂ ਗੋਲੀਆਂ ਤਰਸੇਮ ਚੰਦ ਵਾਸੀ ਬੋਹੜ ਵਾਲਾ ਚੌਂਕ ਮੌੜ ਮੰਡੀ ਤੋਂ ਲੈ ਕੇ ਆਏ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਤਰਸੇਮ ਚੰਦ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਅਤੇ ਸਰਚ ਵਾਰੰਟ ਲਏ ਗਏ। ਇਸ ਤੋਂ ਬਾਅਦ ਪੁਲਿਸ ਵੱਲੋਂ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਜਦੋਂ ਤਰਸੇਮ ਚੰਦ ਦੇ ਘਰ ਅਤੇ ਗਡਾਉਣ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ ਉਸ ਦੇ ਘਰ ਅਤੇ ਗਡਾਉਣ ਵਿੱਚੋਂ 24 ਲੱਖ 10 ਹਜ਼ਾਰ ਨਸ਼ੀਨੀਆ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ।
ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ: ਇੰਨ੍ਹਾਂ ਦੀ ਕੀਮਤ 5 ਕਰੋੜ 35 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਤਰਸੇਮ ਚੰਦ ਖਿਲਾਫ ਪਹਿਲਾਂ ਵੀ ਕਰੀਬ ਇੱਕ ਦਰਜਨ ਮੈਡੀਕਲ ਅਤੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ। ਇਸ ਵੱਲੋਂ ਤਲਵੰਡੀ ਸਾਬੋ, ਰਾਮਾ ਮੰਡੀ ਅਤੇ ਮੌੜ ਮੰਡੀ ਇਲਾਕਿਆਂ ਵਿੱਚ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
- ਲਾਡੋਵਾਲ ਟੋਲ ਪਲਾਜ਼ੇ ਨੂੰ ਪੱਕਾ ਤਾਲਾ ਲਾਉਣ ਚੱਲੀਆਂ ਕਿਸਾਨ ਜਥੇਬੰਦੀਆਂ, ਇਹ ਦਿਨ ਕੀਤਾ ਤੈਅ - permanent lock Ladowal Toll Plaza
- ਮੀਂਹ ਨਾਲ ਕਿਤੇ ਰਾਹਤ ਤਾਂ ਕਿਤੇ ਆਫ਼ਤ, ਪਾਣੀ 'ਚ ਡੁੱਬਿਆ CM ਸਿਟੀ ਦਾ ਸੀਵਰੇਜ ਵਿਭਾਗ ਦਾ ਦਫ਼ਤਰ - CM City Sangrur
- ਕੈਨੇਡਾ ਤੋਂ ਚੱਲ ਰਹੇ ਫਿਰੌਤੀ ਗਿਰੋਹ ਦੇ ਦੋ ਮੈਂਬਰ ਬਰਨਾਲਾ ਪੁਲਿਸ ਵਲੋਂ ਕਾਬੂ - ransom gang members arrested