ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ 'ਚ ਇੱਕ ਨਿੱਜੀ ਹਸਪਤਾਲ ਦੇ ਉਦਘਾਟਨ ਮੌਕੇ ਕੰਗਨਾ ਰਣੌਤ ਦੇ ਬਿਆਨ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਅਕਲ ਹੀ ਭ੍ਰਿਸ਼ਟ ਹੋ ਗਈ ਹੈ ਅਤੇ ਉਹ ਲੋਕਾਂ ਨੂੰ ਇਕਜੁੱਟ ਕਰਨ ਦੀ ਬਜਾਏ ਲੋਕਾਂ ਨੂੰ ਵੰਡ ਰਹੀ ਹੈ। ਭਾਵੇਂ ਉਸ ਦੇ ਬਿਆਨਾਂ ਦੀ ਮੌਜੂਦਾ ਭਾਜਪਾ ਦੀ ਸਰਕਾਰ ਕਿੰਨੀ ਵੀ ਨਿਖੇਧੀ ਕਰਦੀ ਰਹੇ ਪਰ ਭਾਜਪਾ ਸਰਕਾਰ ਨੇ ਕੰਗਨਾ ਵਿਰੁੱਧ ਕੋਈ ਕਾਰਵਾਈ ਹੁਣ ਤੱਕ ਨਹੀਂ ਕੀਤੀ।
ਭਾਜਪਾ ਦੀ ਚੁੱਪੀ ਨੇ ਕੰਗਨਾ ਦਾ ਹੌਂਸਲਾ ਵਧਾਇਆ: ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮਾੜੀ ਸ਼ਬਦਾਵਲੀ ਬੋਲਣ ਲਈ ਘੱਟ ਤੋਂ ਘੱਟ ਕੰਗਨਾ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਨੇ ਮੈਂਬਰ ਪਾਰਲੀਮੈਂਟ ਵਜੋਂ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਕੇ ਕਿਹਾ ਸੀ ਕਿ ਦੇਸ਼ ਦੀ ਇੱਕਜੁੱਟਤਾ ਅਤੇ ਅਖੰਡਤਾ ਦੀ ਰਾਖੀ ਕਰੇਗੀ ਪਰ ਹੁਣ ਉਹ ਸਮਾਜ ਨੂੰ ਵੰਡ ਰਹੀ ਹੈ। ਨਾਲ ਹੀ ਉਨ੍ਹਾਂ ਆਖਿਆ ਕਿ ਕੰਗਨਾ ਨੇ ਕਦੇ ਵੀ ਕਿਸਾਨਾਂ ਅਤੇ ਸਿੱਖਾਂ ਬਾਰੇ ਸਹੀ ਨਹੀਂ ਬੋਲਿਆ ਅਤੇ ਹਰ ਵਾਰ ਭਾਜਪਾ ਦੀ ਚੁੱਪੀ ਨੇ ਕੰਗਨਾ ਦਾ ਹੌਂਸਲਾ ਵਧਾਇਆ ਹੈ।
- ਮਹਿਲਾ ਪੁਲਿਸ ਮੁਲਾਜ਼ਮ ਦੀ ਚੇਨ ਖੋਹ ਕੇ ਲੁਟੇਰੇ ਹੋਏ ਫੁਰਰਰ...ਹੁਸ਼ਿਆਰਪੁਰ ਬਣਿਆ ਚੋਰਾਂ ਦੀ ਪਹਿਲੀ ਪਸੰਦ, ਵੇਖੋ ਮੌਕੇ ਦੀ ਵੀਡਓ - Hoshiarpur chain theft case
- ਪਹਿਲੀ ਵਾਰ ਲੁਧਿਆਣਾ ਪਹੁੰਚੀ ਬਾਲੀਵੁੱਡ ਅਦਾਕਾਰਾ ਮਨਾਰਾ ਚੋਪੜਾ, ਪੰਜਾਬੀ 'ਚ ਮੀਡੀਆ ਨਾਲ ਕੀਤੀ ਗੱਲਬਾਤ, ਕਿਹਾ... - Bollywood actress Manara Chopra
- ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅੰਦਰ ਕੰਧ ਉੱਪਰੋਂ ਸਮਾਨ ਸੁੱਟਣ ਵਾਲੇ 5 ਚੜ੍ਹੇ ਪੁਲਿਸ ਅੜਿੱਕੇ, ਜੇਲ੍ਹ ਅੰਦਰੋਂ ਵੀ ਬਰਾਮਦ ਹੋਏ ਬਾਹਰੋਂ ਸੁੱਟੇ 24 ਥ੍ਰੋਅ - threw things from the wall
ਪਾਰਟੀ ਤੋਂ ਕੀਤਾ ਜਾਵੇ ਬਰਖਾਸਤ: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਦੇਸ਼ ਦੇ ਪ੍ਰਧਾਨ ਅਤੇ ਗ੍ਰਹਿ ਮੰਤਰੀ ਦੀ ਅਗਵਾਈ ਵਿੱਚ ਅੱਜ ਘੱਟ ਗਿਣਤੀ ਲੋਕ ਭਾਜਪਾ ਦੇ ਖਿਲਾਫ ਖੜ੍ਹੇ ਹਨ ਅਤੇ ਜੇਕਰ ਭਾਜਪਾ ਨੂੰ ਆਪਣਾ ਅਕਸ ਦੇਸ਼ ਵਿੱਚ ਸੁਧਾਰਨਾ ਹੈ ਤਾਂ ਕੰਗਨਾ ਵਰਗੇ ਲੋਕਾਂ ਉੱਤੇ ਠੱਲ ਪਾਉਣੀ ਪਵੇਗੀ। ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਕੀ ਭਾਜਪਾ ਕੰਗਨਾ ਰਣੌਤ ਖਿਲਾਫ ਸਖ਼ਤ ਐਕਸ਼ਨ ਕਰਦਿਆਂ ਉਸ ਨੂੰ ਪਾਰਟੀ ਵਿੱਚੋਂ ਬਰਖਾਸਤ ਕਰਕੇ ਇੱਕ ਮਿਸਾਲ ਪੇਸ਼ ਕਰੇ। ਕੰਗਨਾ ਬਾਰੇ ਸਾਬਕਾ ਮੈਂਬਰ ਪਾਰਲੀਮੈਟ ਸਿਮਰਜੀਤ ਸਿੰਘ ਮਾਨ ਦੇ ਬਿਆਨ ਉੱਤੇ ਟਿੱਪਣੀ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਉਮਰ ਦਾ ਲਿਹਾਜ਼ ਕਰਨ ਦੇ ਨਾਲ-ਨਾਲ ਆਪਣੇ ਕਹੇ ਸ਼ਬਦਾਂ ਉੱਤੇ ਕਾਬੂ ਰੱਖਣ ਚਾਹੀਦਾ ਨਹੀਂ ਤਾਂ ਕੰਗਨਾ ਅਤੇ ਮਾਨ ਵਿੱਚ ਕੀ ਫਰਕ ਰਹਿ ਜਾਵੇਗਾ।