ਬਰਨਾਲਾ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਦੇਸ਼ ਦੀ ਪਹਿਲੀ ‘ਸੜਕ ਸੁਰੱਖਿਆ ਫੋਰਸ’ ਨੇ ਜ਼ਿਲ੍ਹਾ ਬਰਨਾਲਾ 'ਚ ਫਰਵਰੀ ਤੋਂ ਲੈ ਕੇ ਹੁਣ ਤੱਕ 347 ਸੜਕ ਹਾਦਸਿਆਂ 'ਚ 603 ਲੋਕਾਂ ਨੂੰ ਹਸਪਤਾਲਾਂ 'ਚ ਪਹੁੰਚਾਇਆ ਅਤੇ ਉਨ੍ਹਾਂ ਦੀ ਜਾਨਾਂ ਬਚਾਈਆਂ। ਇਸ ਸਬੰਧੀ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਸਮਰਪਿਤ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ, ਜਿਸ ਨਾਲ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ।
ਫਰਵਰੀ ਤੋਂ ਲੈ ਕੇ ਹੁਣ ਤੱਕ 603 ਜਾਨਾਂ ਬਚਾਈਆਂ: ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ 'ਚ 7 ਥਾਂਵਾਂ ਉੱਤੇ ਤਾਇਨਾਤ ਸੜਕ ਸੁਰੱਖਿਆ ਫੋਰਸ ਵੱਲੋਂ ਫਰਵਰੀ ਤੋਂ ਲੈ ਕੇ ਹੁਣ ਤੱਕ 603 ਜਾਨਾਂ ਬਚਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ 347 ਐਕਸੀਡੈਂਟ ਕੇਸ ਰਿਪੋਰਟ ਹੋਏ ਸਨ, ਜਿਨ੍ਹਾਂ 'ਚ ਜ਼ਖਮੀ 370 ਲੋਕਾਂ ਨੂੰ ਮੁੱਢਲੇ ਸਿਹਤ ਸਹਾਇਤਾ (ਫਰਸਟ ਏਡ) ਦਿੱਤੀ ਗਈ ਅਤੇ 233 ਜ਼ਖਮੀਆਂ ਨੂੰ ਹਸਪਤਾਲਾਂ ਨੂੰ 'ਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਸੜਕ ਹਾਦਸਿਆਂ 'ਚ ਕੁੱਲ 20 ਮੌਤਾਂ ਹੋਈਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ 'ਚ 8 ਥਾਂਵਾਂ ਉੱਤੇ ਸੜਕ ਸੁਰੱਖਿਆ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ, ਜਿਸ ਤਹਿਤ ਉਨ੍ਹਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਗੱਡੀਆਂ ਦਿੱਤੀਆਂ ਗਈਆਂ ਹਨ ਅਤੇ ਇਹ ਟੀਮਾਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੀਆਂ ਹਨ।
ਇਹ ਟੀਮਾਂ ਮਹਿਲ ਕਲਾਂ ਟੋਲ ਪਲਾਜ਼ਾ ਵਿਖੇ ਆਈ.ਟੀ. ਆਈ. ਚੌਕ ਤੋਂ ਨਿਹਾਲੂਵਾਲ ਤੱਕ ਦੀ ਸੜਕ, ਸੰਘੇੜਾ ਬਸ ਅੱਡੇ ਵਿਖੇ ਸੰਘੇੜਾ ਤੋਂ ਨੰਗਲ ਤੱਕ ਦੀ ਸੜਕ, ਪੱਖੋਂ ਕੈਂਚੀਆਂ ਟੋਲ ਪਲਾਜ਼ਾ ਵਿਖੇ ਬਰਨਾਲਾ ਤੋਂ ਰਾਮਗੜ੍ਹ ਤੱਕ ਦੀ ਸੜਕ, ਹਾਈਵੇ ਪਿਕਟ ਹੰਡਿਆਇਆ ਟੀ-ਪੁਆਇੰਟ ਬਰਨਾਲਾ ਤੋਂ ਤਪਾ ਤੱਕ ਦੀ ਸੜਕ, ਬਡਬਰ ਟੋਲ ਪਲਾਜ਼ਾ ਵਿਖੇ ਟੀਮ ਬਰਨਾਲਾ ਤੋਂ ਕੁਨਰਾਂ ਤੱਕ ਦੀ ਸੜਕ, ਹਰੀਗੜ੍ਹ ਪੁੱਲ ਉੱਤੇ ਤਾਇਨਾਤ ਟੀ-ਪੁਆਇੰਟ ਧਨੌਲਾ ਤੋਂ ਪੰਧੇਰ ਤੱਕ ਦੀ ਸੜਕ ਅਤੇ ਕਚਹਿਰੀ ਚੌਕ ਬਰਨਾਲਾ ਉੱਤੇ ਤਾਇਨਾਤ ਟੀਮ ਹੰਡਿਆਇਆ ਤੋਂ ਪੱਖੋਂ ਕਲਾਂ ਤੱਕ ਦੀ ਸੜਕ ਦੀ ਨਜ਼ਰਸਾਨੀ ਕਰਦੀ ਹੈ ਅਤੇ ਲੋੜ ਅਨੁਸਾਰ ਸੜਕ ਹਾਦਸਿਆਂ 'ਚ ਮਦਦ ਕਰ ਰਹੀਆਂ ਹਨ। ਇਸ ਤੋਂ ਇਲਾਵਾ ਅੱਠਵਾਂ ਪੁਆਇੰਟ ਜੰਗੀਆਣਾ ਤੋਂ ਪੱਖੋਂ ਕੈਂਚੀਆਂ ਤੋਂ ਤਪਾ ਟੀ-ਪੁਆਇੰਟ ਤੱਕ ਬਣਾਇਆ ਗਿਆ ਹੈ। ਇਸ ਰੂਟ ਉੱਤੇ ਵੀ ਜਲਦ ਹੀ ਟੀਮ ਤਾਇਨਾਤ ਕਰ ਦਿੱਤੀ ਜਾਵੇਗੀ।
- ਕਲਯੁਗੀ ਨੂੰਹ!...ਸੱਸ ਅਤੇ ਸਹੁਰੇ ਨੂੰ ਬੇਹੋਸ਼ ਕਰਕੇ ਲੱਖਾਂ ਰੁਪਏ ਲੈ ਨੂੰਹ ਪ੍ਰੇਮੀ ਨਾਲ ਹੋਈ ਫ਼ਰਾਰ, ਪੁਲਿਸ ਨੇ 5 ਦਿਨਾਂ 'ਚ ਕੀਤੇ ਕਾਬੂ - Breaking news
- 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ, ਇੰਨੇ ਕਰੋੜ ਮੈਂਬਰ ਬਣਾਉਣ ਦਾ ਟੀਚਾ - BJP membership start Bathinda
- ਭਦੌੜ ਦੇ ਪਿੰਡ ਦੀਪਗੜ ਨੇੜੇ ਟੁੱਟਿਆ ਸੂਆ, ਸੈਂਕੜੇ ਏਕੜ ਫ਼ਸਲ ਪ੍ਰਭਾਵਿਤ, ਚਾਰਾ, ਪਸ਼ੂਆਂ ਲਈ ਪਾਇਆ ਮੱਕੀ ਦਾ ਅਚਾਰ ਅਤੇ ਤੂੜੀ ਦਾ ਹੋਇਆ ਭਾਰੀ ਨੁਕਸਾਨ - Breaking news
ਕੁੱਲ 86 ਪੁਲਿਸ ਕਰਮਚਾਰੀ ਸੜਕ ਸੁਰੱਖਿਆ ਫੋਰਸ 'ਚ ਤਾਇਨਾਤ: ਉਨ੍ਹਾਂ ਦੱਸਿਆ ਕਿ ਕੁੱਲ 86 ਪੁਲਿਸ ਕਰਮਚਾਰੀ ਸੜਕ ਸੁਰੱਖਿਆ ਫੋਰਸ 'ਚ ਤਾਇਨਾਤ ਹਨ, ਜਿਨ੍ਹਾਂ 'ਚ 15 ਏ ਐੱਸ ਆਈ, 50 ਕਾਂਸਟੇਬਲ ਅਤੇ 21 ਮਹਿਲਾ ਕਾਂਸਟੇਬਲ ਹਨ। 2 ਕਰਮਚਾਰੀ ਕਮਾਂਡੋ ਦੀ ਸਿਖਲਾਈ ਲੈਣ ਲਈ ਗਏ ਹੋਏ ਹਨ। ਧਨੌਲਾ ਖੇਤਰ ਦੇ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਐਕਸੀਡੈਂਟ ਦੋ ਮਹੀਨੇ ਪਹਿਲਾਂ ਹਰੀਗੜ੍ਹ ਨੇੜੇ ਹੋਇਆ ਸੀ ਅਤੇ ਮੌਕੇ ਉੱਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਆ ਕੇ ਉਨ੍ਹਾਂ ਦੀ ਮਦਦ ਕੀਤੀ ਅਤੇ ਮੁੱਢਲੀ ਸਿਹਤ ਸਹਾਇਤਾ ਦਿੱਤੀ।