ETV Bharat / state

ਕਿਸਾਨੀ ਧਰਨੇ ਨੇ ਫਿੱਕਾ ਪਾਇਆ ਵਿਆਹ ਦਾ ਰੰਗ, ਰਾਹ 'ਚ ਘੰਟਿਆਂ ਤੱਕ ਖੜ੍ਹੇ ਰਹੇ ਭੰਗੜੇ ਵਾਲੇ ਨੌਜਵਾਨ,-ਕਿਹਾ ਸਾਡੇ ਨਾਲ ਹੋਇਆ ਧੱਕਾ

ਮਾਝਾ ਅਤੇ ਦੋਆਬਾ ਖੇਤਰ ਵਿੱਚ ਕਿਸਾਨਾਂ ਵੱਲੋਂ ਲਾਏ ਧਰਨੇ ਕਾਰਨ ਬਰਾਤ 'ਚ ਜਾ ਰਹੇ ਮਲਵਈ ਗਿੱਧੇ ਵਾਲੇ ਨੌਜਵਾਨਾਂ ਨੂੰ ਕਾਫੀ ਖੱਜਲ ਹੋਣਾ ਪਿਆ।

Barati stuck in jam due to farmers' strike, Barati was going to Amritsar
ਕਿਸਾਨੀ ਧਰਨੇ ਨੇ ਫਿੱਕਾ ਪਾਇਆ ਵਿਆਹ ਦਾ ਰੰਗ, ਰਾਹ 'ਚ ਘੰਟਿਆਂ ਤੱਕ ਖੜ੍ਹੇ ਰਹੇ ਭੰਗੜੇ ਵਾਲੇ ਨੌਜਵਾਨ,-ਕਿਹਾ ਸਾਡੇ ਨਾਲ ਹੋਇਆ ਧੱਕਾ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Oct 28, 2024, 12:08 PM IST

ਅੰਮ੍ਰਿਤਸਰ: ਬੀਤੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਪੰਜਾਬ ਭਰ 'ਚ ਵਿੱਚ ਵੱਖ-ਵੱਖ ਥਾਵਾਂ ਉੱਤੇ ਮੁੱਖ ਸੜਕੀ ਮਾਰਗਾਂ 'ਤੇ ਪੱਕੇ ਮੋਰਚੇ ਲਾਏ ਹੋਏ ਹਨ। ਜਿਸ ਕਾਰਨ ਆਮ ਜਨ ਜੀਵਨ ਵੀ ਬੇਹਾਲ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੇ ਤਹਿਤ ਗੱਲ ਕੀਤੀ ਜਾਵੇ ਜਲੰਧਰ ਅੰਮ੍ਰਿਤਸਰ ਹਾਈਵੇਅ ਦੀ ਤਾਂ ਇਥੇ ਵਿਆਹ ਸਮਾਗਮ 'ਚ ਜਾ ਰਹੇ ਮਲਵਈ ਗਿੱਧੇ ਵਾਲੇ ਨੌਜਵਾਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ।

ਕਿਸਾਨੀ ਧਰਨੇ ਨੇ ਫਿੱਕਾ ਪਾਇਆ ਵਿਆਹ ਦਾ ਰੰਗ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ))

ਬਰਾਤੀ ਹੋਏ ਖੱਜਲ ਖੁਆਰ

ਹਾਲਾਂਕਿ ਉਕਤ ਧਰਨਿਆਂ ਦੇ ਦੌਰਾਨ ਜਿੱਥੇ ਧਰਨਾਕਾਰੀ ਕਿਸਾਨਾਂ ਨੇ ਕਿਹਾ ਸੀ ਕਿ ਕੋਈ ਵੀ ਮੈਡੀਕਲ ਐਮਰਜੰਸੀ ਹੋਵੇ ਜਾਂ ਫਿਰ ਵਿਆਹ ਸਮਾਗਮਾਂ 'ਤੇ ਜਾਣ ਵਾਲੇ ਲੋਕ ਹੋਣ, ਇਹਨਾਂ ਨੂੰ ਲੰਘਣ ਦੀ ਛੂਟ ਰਹੇਗੀ ਪਰ ਬੀਤੇ ਦਿਨੀਂ ਖਜਲ਼ ਹੋਏ ਬਰਾਤੀਆਂ ਨੇ ਕਿਸਾਨਾਂ ਦੇ ਅਜਿਹੇ ਰਵੱਈਏ 'ਤੇ ਰੋਸ ਪ੍ਰਗਟਾਇਆ। ਭੰਗੜੇ ਵਾਲੇ ਨੌਜਵਾਨ ਨੇ ਕਿਹਾ ਕਿ ਕਿਸਾਨਾਂ ਨੇ ਐਲਾਨ ਕਰਨ ਦੇ ਬਾਵਜੂਦ ਸਾਨੂੰ ਲਾਂਘਾ ਨਹੀਂ ਦਿੱਤਾ। ਇਸ ਦੇ ਨਾਲ ਸਾਨੂੰ ਕੱਚੇ ਰਾਹਾਂ 'ਚ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਜਾਣਾ ਪੈ ਰਿਹਾ।

ਪ੍ਰਸ਼ਾਸਨ ਕਾਰਨ ਹੋਇਆ ਨੁਕਸਾਨ

ਗੱਲਬਾਤ ਦੌਰਾਨ ਨੌਜਵਾਨ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ 7 ਵਜੇ ਲੁਧਿਆਣੇ ਤੋਂ ਚੱਲੇ ਸਨ ਕਿ ਇਸ ਦੌਰਾਨ ਵੱਖ-ਵੱਖ ਜਗ੍ਹਾ ਦੇ ਉੱਤੇ ਟਰੈਫਿਕ ਜਾਮ ਦੌਰਾਨ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਜਿਸ ਤੋਂ ਬਾਅਦ ਢਿਲਵਾਂ ਟੋਲ ਪਲਾਜ਼ਾ 'ਤੇ ਪਹੁੰਚਣ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਰਸਤਾ ਦੇਣ ਤੋਂ ਮਨਾ ਕਰਦੇ ਹੋਏ ਵਾਪਸ ਜਾਣ ਨੂੰ ਕਿਹਾ ਗਿਆ। ਇਸ ਦੌਰਾਨ ਉਹਨਾਂ ਦੀ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ।

SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਅੱਜ ਚੋਣ

ਵਿਰਸਾ ਸਿੰਘ ਵਲਟੋਹਾ ਦੇ ਬਹੁਤ ਵੱਡੇ ਇਲਜ਼ਾਮ, ਕਿਹਾ ਮੈਨੂੰ...

ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ, ਜਲਦੀ ਹੀ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ, ਜਾਣਨ ਲਈ ਕਰੋ ਕਲਿੱਕ

ਕਿਸਾਨ ਧਰਨੇ ਦੇ ਰਹੇ

ਜ਼ਿਕਰਯੋਗ ਹੈ ਕਿ ਮੰਡੀਆਂ 'ਚ ਅਨਾਜ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਧਰਨੇ ਲਾਏ ਜਾ ਰਹੇ ਹਨ। ਜਿਸ ਕਾਰਨ ਨਿੱਤ ਦਿਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਰੋਸ ਧਰਨੇ ਜਾਰੀ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.