ਹੈਦਰਾਬਾਦ ਡੈਸਕ: "ਜੇਕਰ ਤੁਸੀਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੋਗੇ ਤਾਂ ਇਵੇਂ ਹੀ ਹੁੰਦਾ ਹੈ।ਬਸ ਗੱਲ ਲੋਕਾਂ ਦੇ ਜਾਗਣ ਦੀ ਹੁੰਦੀ ਹੈ।ਕੋਈ ਵੀ ਦੇਸ਼ 'ਤੇ ਉਦੋਂ ਤੱਕ ਰਾਜ ਕਰ ਸਕਦਾ ਜਦੋਂ ਤੱਕ ਉੱਥੋਂ ਦੇ ਲੋਕ ਚਾਹੁਣਗੇ।ਲੋਕ ਦਾ ਸਿਰ 'ਤੇ ਤੁਸੀਂ 5 ਸਾਲ, 10 ਸਾਲ ਜੇਕਰ ਲੋਕ ਤੰਗ ਹੋ ਗਏ ਤਾਂ 15 ਸਾਲ ਜੇਕਰ ਪਾਣੀ ਸਿਰ ਉੱਪਰੋਂ ਲੰਗ ਗਿਆ ਤਾਂ 20 ਸਾਲ ਬੱਸ ਫਿਰ ਦੇਖਿਆ ਹੀ ਹੋਣਾ ਤੁਸੀਂ ਕੱਲ੍ਹ ਸਿਰਫ਼ ਤੇ ਸਿਰਫ਼ 45 ਮਿੰਟ 'ਚ ਦੇਸ਼ ਤੱਕ ਛੱਡ ਕੇ ਭੱਜਣਾ ਪੈ ਗਿਆ"। ਇਹ ਤੰਜ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਸਿਆ ਹੈ। ਉਨ੍ਹਾਂ ਇੱਕ ਸਮਾਗਮ ਦੌਰਾਨ ਬੋਲਦੇ ਆਖਿਆ ਕਿ ਲੋਕਾਂ ਨੂੰ ਤੰਗ ਕਰਨ ਵਾਲਿਆਂ ਨਾਲ ਇਵੇਂ ਹੀ ਹੁੰਦਾ ਹੈ। ਇਸ ਕਰਕੇ ਲੋਕਾਂ ਤੰਗ ਕਰੋਗੇ ਤਾਂ ਇਹੋ ਜਿਹਾ ਹੀ ਨਤੀਜਾ ਆਵੇਗਾ।
ਸ਼ੇਖ ਹਸੀਨਾ ਦੇ ਪੁੱਤਰ ਦਾ ਵੀ ਵੱਡਾ ਬਿਆਨ : ਦਰਅਸਲ ਬੰਗਲਾਦੇਸ਼ ਦੇ ਹਾਲਾਤ ਬਹੁਤ ਹੀ ਖ਼ਰਾਬ ਹੋ ਗਏ ਨੇ । ਇਸ 'ਤੇ ਹੁਣ ਸ਼ੇਖ ਹਸੀਨਾ ਦੇ ਪੁੱਤਰ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ ਸ਼ੇਖ ਹਸੀਨਾ ਬਿਲਕੁੱਲ ਸੁਰੱਖਿਆ ਹਨ ਅਤੇ ਹੁਣ ਉਹ ਕਦੇ ਵੀ ਰਾਜਨੀਤੀ 'ਚ ਨਹੀਂ ਆਉਣਗੇ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੁੱਤਰ ਸਾਜਿਬ ਵਾਜੇਦ ਜੋਏ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਜਾਂ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਵਿਦਿਆਰਥੀ ਅਸ਼ਾਂਤੀ ਨੂੰ ਭੜਕਾਉਣ ਅਤੇ ਸਥਿਤੀ ਨੂੰ ਕਾਬੂ ਤੋਂ ਬਾਹਰ ਕਰਨ ਵਿੱਚ ਸ਼ਾਮਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਦੇ ਨਹੀਂ ਚਾਹੁੰਦਾ ਕਿ ਬੰਗਲਾਦੇਸ਼ ਵਿੱਚ ਸ਼ਾਂਤੀ ਹੋਵੇ ਅਤੇ ਇੱਥੇ ਇੱਕ ਸਥਿਰ ਸਰਕਾਰ ਕੰਮ ਕਰੇ। ਇਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਪਣੀ ਗੱਲ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ।
— Sajeeb Wazed (@sajeebwazed) August 5, 2024
ਬੰਗਲਾਦੇਸ਼ 'ਚ ਅਸ਼ਾਂਤੀ ਪੈਦਾ ਕਰਨ ਦੀ ਤਾਕ: ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਉਸ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਹਮੇਸ਼ਾ ਬੰਗਲਾਦੇਸ਼ 'ਚ ਅਸ਼ਾਂਤੀ ਪੈਦਾ ਕਰਨ ਦੀ ਤਾਕ 'ਤੇ ਰਹਿੰਦੀ ਹੈ। ਦੂਜੇ ਪਾਸੇ ਅਮਰੀਕਾ ਕੋਲ ਵੀ ਅਜਿਹਾ ਕਰਨ ਦੇ ਕਾਫੀ ਕਾਰਨ ਹਨ। ਅਮਰੀਕਾ ਦੇ ਹਿੱਤਾਂ ਲਈ ਇਹ ਜ਼ਰੂਰੀ ਹੈ ਕਿ ਬੰਗਲਾਦੇਸ਼ ਵਿੱਚ ਇੱਕ ਕਮਜ਼ੋਰ ਸ਼ਾਸਨ ਹੋਵੇ। ਸ਼ੇਖ ਹਸੀਨਾ ਦੀ ਸਰਕਾਰ ਅਮਰੀਕੀ ਏਜੰਡੇ ਲਈ ਖਤਰਾ ਬਣ ਸਕਦੀ ਸੀ। ਇਸ ਲਈ ਇਸ ਵਿੱਚ ਉਸਦਾ ਵੀ ਹੱਥ ਹੋ ਸਕਦਾ ਹੈ। ਕੁਝ ਦਿਨ ਪਹਿਲਾਂ ਜੋਏ ਨੇ ਬੰਗਲਾਦੇਸ਼ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਦੇਸ਼ ਅਰਾਜਕਤਾ 'ਚ ਡੁੱਬ ਸਕਦਾ ਹੈ। ਬੰਗਲਾਦੇਸ਼ ਅਗਲਾ ਪਾਕਿਸਤਾਨ ਬਣ ਸਕਦਾ ਹੈ। ਉਸ ਨੇ ਇਹ ਵੀ ਖਦਸ਼ਾ ਜਤਾਇਆ ਕਿ ਦੇਸ਼ ਵਿੱਚ ਹਿੰਦੂਆਂ ਅਤੇ ਈਸਾਈਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
When the @albd1971 Govt and the student protestors were on the same page on reforming and/or abolishing #quotas in govt jobs, then how did the peaceful and non-political #QuotaMovement turn violent?
— Sajeeb Wazed (@sajeebwazed) July 22, 2024
Watch to find out.#Bangladesh #QuotaMovement pic.twitter.com/y2AC2r8DEV
ਆਪਣੀ ਜ਼ਿੰਮੇਵਾਰੀ ਸਮਝਣ ਦੀ ਅਪੀਲ: ਆਪਣੀ ਪੋਸਟ ਵਿੱਚ, ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੁੱਤਰ ਸਾਜਿਬ ਵਾਜੇਦ ਜੋਏ ਨੇ ਪੁਲਿਸ, ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਅਤੇ ਫੌਜ ਨੂੰ ਸੰਵਿਧਾਨ ਦੀ ਰੱਖਿਆ ਕਰਨ ਅਤੇ ਅਣਚੁਣੀਆਂ ਸੰਸਥਾਵਾਂ ਦੁਆਰਾ ਸੱਤਾ ਹਥਿਆਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਆਪਣੇ ਫਰਜ਼ ਦਾ ਸਨਮਾਨ ਕਰਨ ਲਈ ਕਿਹਾ ਨੂੰ. ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ ਨਾਲ 15 ਸਾਲਾਂ ਦੀ ਤਰੱਕੀ ਨੂੰ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਪਾਕਿਸਤਾਨ ਦੇ ਰਾਹ 'ਤੇ ਜਾ ਸਕਦਾ ਹੈ। ਜੋਏ ਨੇ ਐਕਸ 'ਤੇ ਪੋਸਟ ਕੀਤੇ ਇਕ ਬਿਆਨ ਵਿਚ ਕਿਹਾ ਕਿ ਪੁਲਿਸ, ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਅਤੇ ਸਾਡੀ ਫੌਜ ਨੂੰ, ਮੈਂ ਤੁਹਾਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਦੀ ਜ਼ਿੰਮੇਵਾਰੀ ਸਾਡੇ ਲੋਕਾਂ ਨੂੰ ਸੁਰੱਖਿਅਤ ਰੱਖਣਾ, ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣਾ ਅਤੇ ਸਾਡੇ ਸੰਵਿਧਾਨ ਦੀ ਰੱਖਿਆ ਕਰਨਾ ਹੈ।
ਇਸ ਦਾ ਮਤਲਬ ਹੈ ਕਿ ਕਿਸੇ ਵੀ ਅਣ-ਚੁਣੀ ਸਰਕਾਰ ਨੂੰ ਇਕ ਮਿੰਟ ਵੀ ਸੱਤਾ ਵਿਚ ਨਹੀਂ ਰਹਿਣ ਦਿੱਤਾ ਜਾਣਾ ਚਾਹੀਦਾ। ਇਹ ਤੁਹਾਡਾ ਫਰਜ਼ ਹੈ। ਜੇਕਰ ਅਜਿਹਾ ਹੋਇਆ ਤਾਂ ਅਸੀਂ ਪਾਕਿਸਤਾਨ ਵਰਗੇ ਬਣ ਜਾਵਾਂਗੇ। ਸਾਡੀ 15 ਸਾਲਾਂ ਦੀ ਸਾਰੀ ਤਰੱਕੀ ਖਤਮ ਹੋ ਸਕਦੀ ਹੈ ਅਤੇ ਬੰਗਲਾਦੇਸ਼ ਕਦੇ ਵੀ ਠੀਕ ਨਹੀਂ ਹੋ ਸਕਦਾ। ਮੈਂ ਇਹ ਨਹੀਂ ਚਾਹੁੰਦਾ, ਅਤੇ ਨਾ ਹੀ ਤੁਸੀਂ. ਜਦੋਂ ਤੱਕ ਮੈਂ ਸਮਰੱਥ ਹਾਂ, ਮੈਂ ਅਜਿਹਾ ਨਹੀਂ ਹੋਣ ਦਿਆਂਗਾ।
- ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 'ਚ ਪ੍ਰਦਰਸ਼ਨਕਾਰੀ, 'ਕਿਸੇ ਨੇ ਖਾਣਾ ਖਾਧਾ, ਕਿਸੇ ਨੇ ਚੱਕਿਆ ਸੋਫਾ' - PROTESTERS STORM AT BANGLADESH
- ਬੰਗਲਾਦੇਸ਼ ਪ੍ਰਦਰਸ਼ਨ: ਪ੍ਰਦਰਸ਼ਨਕਾਰੀਆਂ 'ਤੇ ਤਾਲਿਬਾਨ ਦੀ ਬੇਰਹਿਮੀ; ਸ਼ੇਖ ਹਸੀਨਾ ਦੀ ਪਾਰਟੀ ਨੇਤਾ ਦੇ ਹੋਟਲ 'ਤੇ ਹਮਲਾ, 8 ਲੋਕ ਜ਼ਿੰਦਾ ਸਾੜੇ - Bangladesh protest update
- ਸ਼ੇਖ ਹਸੀਨਾ ਨੇ ਛੱਡਿਆ ਦੇਸ਼; ਬੰਗਲਾਦੇਸ਼ ਨੂੰ ਸੰਭਾਲਣ ਵਾਲੇ ਕੌਣ ਨੇ ਆਰਮੀ ਚੀਫ ਵਕਾਰ-ਉਜ਼-ਜ਼ਮਾਨ? ਚੀਨ ਨਾਲ ਨਜ਼ਦੀਕੀ ਸਬੰਧਾਂ ਦਾ ਖੁਲਾਸਾ? - Sheikh hasina leaves country