ਅੰਮ੍ਰਿਤਸਰ: ਵਿਰਾਸਤੀ ਮਾਰਗ 'ਤੇ ਡਾਕਟਰ ਬੀ ਆਰ ਅੰਬੇਡਕਰ ਦੀ ਪ੍ਰਤਿਮਾ ਨਾਲ ਹੋਈ ਛੇੜਛਾੜ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਭਾਜਪਾ ਦੀ ਛੇ ਮੈਂਬਰੀ ਕਮੇਟੀ ਦਾ ਗਠਤ ਕੀਤਾ ਗਿਆ ਸੀ ਅਤੇ ਉਹ ਛੇ ਮੈਂਬਰੀ ਕਮੇਟੀ ਅੱਜ ਅੰਮ੍ਰਿਤਸਰ ਵਿਰਾਸਤੀ ਮਾਰਗ 'ਤੇ ਪਹੁੰਚੀ। ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਛੇ ਮੈਂਬਰੀ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਫ਼ ਆਖਿਆ ਕਿ ਇਸ ਮਾਮਲੇ ਦੀ ਸਹੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਲਈ ਇਸ ਜਾਂਚ ਨੂੰ ਕੇਂਦਰੀ ਏਜੰਸੀਆਂ ਦੇ ਹੱਥ 'ਚ ਦੇਣਾ ਚਾਹੀਦਾ ਹੈ।
ਘਟਨਾ ਪਿੱਛੇ ਵੱਡੀ ਸਾਜਿਸ਼
ਕਮੇਟੀ ਨੇ ਬੋਲਦੇ ਕਿਹਾ ਕਿ ਇਸ ਘਟਨਾ ਪਿੱਛੇ ਕੋਈ ਵੱਡੀ ਸਾਜਿਸ਼ ਰਚੀ ਗਈ ਹੈ। ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਪੁਲਿਸ ਪ੍ਰਸ਼ਾਸਨ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਅਤੇ ਅਜਿਹਾ ਲੱਗਦਾ ਹੈ ਕਿ ਮਾਨ ਸਰਕਾਰ ਹੀ ਪੁਲਿਸ ਨੂੰ ਜਾਂਚ ਨਹੀਂ ਕਰਨ ਦੇਣਾ ਚਾਹੁੰਦੀ। ਇਸ ਲਈ ਅਸੀਂ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਾਂਚ ਕੇਂਦਰ ਦੀਆਂ ਏਜੰਸੀਆਂ ਦੇ ਕੋਲੋਂ ਕਰਵਾਈ ਜਾਵੇ ਤਾਂ ਜੋ ਕਿ ਨਿਰਪੱਖਤਾ ਨਾਲ ਜਾਂਚ ਹੋ ਸਕੇ। ਸਹੀ ਜਾਂਚ ਨਾਲ ਹੀ ਆਰੋਪੀਆਂ ਤੱਕ ਪਹੁੰਚਿਆ ਜਾ ਸਕਦਾ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਇੰਨੀ ਵੱਡੀ ਘਟਨਾ ਵਾਪਰ ਜਾਵੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਜਾ ਕੇ ਚੁਣਾਵੀਂ ਪ੍ਰਚਾਰ ਕਰਨ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਮ੍ਰਿਤਸਰ ਘਟਨਾ ਸਥਾਨ 'ਤੇ ਆ ਕੇ ਹਾਲਾਤਾਂ ਦਾ ਜਾਇਜ਼ਾ ਲੈਣਾ ਚਾਹੀਦਾ ਸੀ।
- ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਹੋਈ ਭੰਨ੍ਹਤੋੜ ਮਾਮਲੇ ਦੀ ਕੇਂਦਰ ਕਰੇਗਾ ਜਾਂਚ, ਅੰਮ੍ਰਿਤਸਰ ਪਹੁੰਚੀ 6 ਮੈਂਬਰੀ ਕਮੇਟੀ
- ਸ਼ੀਸ਼ੇ 'ਚ ਜੜੀ ਜਾਵੇਗੀ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ, ਜ਼ਿਲ੍ਹਾ ਪ੍ਰਸ਼ਾਸਨ ਨੇ ਲਿਆ ਨੋਟਿਸ
- ਚੋਣ ਰੈਲੀ ਦੌਰਾਨ CM ਮਾਨ 'ਤੇ ਚੜ੍ਹਿਆ ਗਾਇਕੀ ਦਾ ਸਰੂਰ, ਲੋਕਾਂ 'ਚ ਜੋਸ਼ ਭਰਨ ਲਈ ਮੀਕਾ ਸਿੰਘ ਨਾਲ ਮਿਲ ਗਾਇਆ ਇਹ ਗੀਤ
- ਹਾਈਕੋਰਟ ਨੇ ਮੰਗੀਆਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਦਰਜ ਸਾਰੀਆਂ ਐਫਆਈਆਰਜ਼, ਜਾਣੋ ਕਾਰਨ