ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਅਲਗੋਂ ਕਲਾ ਵਿਖੇ ਦੇ ਰਾਤ ਕੁਝ ਵਿਅਕਤੀਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜਖਮੀ ਕਰ ਦਿੱਤਾ। ਘਰ ਦੀ ਭੰਨ ਤੋੜ ਕਰਦੇ ਹੋਏ ਘਰ ਵਿੱਚ ਗੋਲੀਆਂ ਵੀ ਚਲਾਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮੁਖੀਆ ਪੀੜਤ ਬਲਵੰਤ ਸਿੰਘ ਪੱਤੂ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਜੋ ਜ਼ਮੀਨ ਹੈ, ਉਹ ਠੇਕੇ ਤੇ ਲੈ ਕੇ ਉਸ ਵਿੱਚ ਫਸਲ ਬੀਜਦੇ ਹਨ।
ਗੋਲੀਆਂ ਦੇ ਖੋਲ ਵੀ ਬਰਾਮਦ: ਇਸ ਦੌਰਾਨ ਪਿੰਡ ਵਲਟੋਹੇ ਦਾ ਰਹਿਣ ਵਾਲਾ ਗੁਰਦੇਵ ਸਿੰਘ ਉਸ ਦੀ ਭਤੀਜੀ ਨੂੰ ਜ਼ਬਰਦਸਤੀ ਘਰੋਂ ਭਜਾ ਕੇ ਉਸ ਨਾਲ ਉਸ ਨੇ ਲਵ ਮੈਰਿਜ ਕਰਵਾ ਲਈ, ਜਿਸ ਤੋਂ ਬਾਅਦ ਗੁਰਦੇਵ ਸਿੰਘ ਉਨ੍ਹਾਂ ਨਾਲ ਲਾਗ ਡਾਟ ਰੱਖਣ ਲੱਗ ਪਿਆ। ਉਸਦੇ ਭਰਾ ਦੀ ਪੈਲੀ ਤੇ ਗੁਰਦੇਵ ਸਿੰਘ ਕਬਜ਼ਾ ਕਰਨਾ ਚਾਹੁੰਦਾ ਹੈ, ਇਸੇ ਗੱਲ ਨੂੰ ਲੈ ਕੇ ਗੁਰਦੇਵ ਸਿੰਘ ਅਤੇ ਉਸਦੇ ਹੋਰ ਕੋਈ ਸਾਥੀਆਂ ਨੇ ਪਹਿਲਾਂ ਫੋਨ ਤੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤਾ ਅਤੇ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਦੇਰ ਰਾਤ ਉਨ੍ਹਾਂ ਦੇ ਘਰ ਤੇ ਹਮਲਾ ਕਰਕੇ ਘਰ ਦੀ ਭੰਨ ਤੋੜ ਕੀਤੀ ਅਤੇ ਘਰ ਵਿੱਚ ਗੋਲੀਆਂ ਚਲਾਈਆਂ। ਉਸ ਦੇ ਲੜਕੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜੋ ਇਸ ਵਕਤ ਜੇਰੇ ਇਲਾਜ ਸਿਵਿਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਉਨਾਂ ਵੱਲੋਂ ਤੁਰੰਤ ਪੁਲਿਸ ਨੂੰ ਦੱਸਿਆ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਵੀ ਬਰਾਮਦ ਕਰਕੇ ਆਪਣੇ ਨਾਲ ਲੈ ਗਏ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸ.ਐਸ.ਪੀ. ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਘਰ ਤੇ ਗੋਲੀਆਂ ਚਲਾਉਣ ਅਤੇ ਕੁੱਟ ਮਾਰ ਕਰਨ ਵਾਲੇ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ।
ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ: ਜਦੋਂ ਗੁਰਦੇਵ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਆਪਣੇ ਤੇ ਲਾਏ ਇਲਜ਼ਾਮ ਨੂੰ ਨਕਾਰਦੇ ਹੋਏ ਕੈਮਰੇ ਦੇ ਸਾਹਮਣੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ। ਉੱਧਰ ਇਸ ਸਬੰਧੀ ਪੁਲਿਸ ਚੌਂਕੀ ਅਲਗੋਂ ਕੋਠੀ ਦੇ ਇੰਚਾਰਜ ਏਐਸਆਈ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ ਉਸ ਮੁਤਾਬਿਕ ਮਾਮਲਾ ਦਰਜ ਕੀਤਾ ਜਾਵੇਗਾ।
- ਸਾਕਾ ਨੀਲਾ ਤਾਰਾ ਨੂੰ ਭਾਵੇਂ 400 ਸਾਲ ਹੋ ਜਾਣ ਪਰ ਇਸ ਦੇ ਜ਼ਖ਼ਮ ਸਦਾ ਹੀ ਸਿੱਖਾਂ ਦੇ ਦਿਲਾਂ 'ਚ ਅੱਲ੍ਹੇ ਰਹਿਣਗੇ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ - opration blue star 1984
- ਚੋਣਾਂ ਖ਼ਤਮ ਹੁੰਦੇ ਹੀ ਮਹਿੰਗਾ ਹੋਇਆ ਸਫ਼ਰ, ਪੰਜਾਬ ਸਣੇ ਦੇਸ਼ ਭਰ ਵਿੱਚ ਵਧੇ ਟੋਲ ਰੇਟ - Toll Rate Hike
- ਮੂਸੇਵਾਲਾ ਦਾ ਗੀਤ 295 ਸੁਣੋ, ਐਗਜ਼ਿਟ ਪੋਲ ਨਤੀਜੇ ਦਾ ਪਤਾ ਲੱਗ ਜਾਣਗੇ: ਰਾਹੁਲ ਗਾਂਧੀ - song 295 exit poll results