ਸੰਗਰੂਰ: ਲੋਕ ਸਭਾ ਚੋਣਾਂ 2024 ਤੋਂ ਬਾਅਦ ਹਾਰਨ ਦੇ ਬਾਵਜੂਦ ਵੀ ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਬੀਤੇ ਦਿਨ ਆਪਣੇ ਹਲਕੇ ਦੇ ਲੋਕਾਂ ਦਾ ਅਤੇ ਆਪਣੇ ਵਰਕਰਾਂ ਦਾ ਧੰਨਵਾਦ ਕਰ ਲਈ ਧੂਰੀ ਪਹੁੰਚੇ ਅਤੇ ਉਨ੍ਹਾਂ ਨੇ ਹੱਥ ਜੋੜ ਕੇ ਲੋਕਾਂ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ, "ਜੋ ਪਿਆਰ ਉਨ੍ਹਾਂ ਵੱਲੋਂ ਭਾਜਪਾ ਨੂੰ ਦਿੱਤਾ ਗਿਆ ਹੈ, ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਜਿਸ ਤਰਾਂ ਨਾਲ ਭਾਜਪਾ ਨੂੰ ਓਹਨਾ ਦੁਆਰਾ ਅੱਗੇ ਲਿਆਂਦਾ ਗਿਆ ਹੈ ਉਸ ਲਈ ਵੀ ਓਹਨਾ ਦਾ ਧੰਨਵਾਦ।"
ਸੂਬਾ ਸਰਕਾਰ ਨੂੰ ਲਿਆ ਆੜੇ ਹੱਥੀ: ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਵਿਕਾਸ ਕਾਰਜ ਕਰਨਾ ਚਾਹੁੰਦੀ ਹੈ ਪਰ ਸੂਬਾ ਸਰਕਾਰ ਓਹਨਾਂ ਦੇ ਕੰਮਾਂ ਦੇ ਵਿੱਚ ਅੜਿੱਕਾ ਲਾ ਰਹੀ ਹੈ। ਜਦਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬਹੁਤ ਪ੍ਰੋਜੈਕਟ ਅਤੇ ਫੰਡ ਦਿੱਤਾ ਜਾ ਰਿਹਾ ਹੈ। ਉਹ ਵੀ ਕਰੋੜਾਂ ਰੁਪਏ ਦਾ, ਪਰ ਜਿਸ ਲਈ ਇਹ ਫੰਡ ਆ ਰਿਹਾ ਹੈ ਉਸ ਨੂੰ ਚੰਗੀ ਤਰਾਂ ਨਾਲ ਖ਼ਰਚ ਨਹੀਂ ਕੀਤਾ ਜਾਣ ਦੇ ਰਿਹਾ। ਜਦੋਂ ਕੋਈ ਪ੍ਰੋਜੈਕਟ ਬਣ ਕੇ ਪੰਜਾਬ ਲਈ ਆਉਂਦਾ ਹੈ ਉਸ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੀ ਬਲਕਿ ਆਪਣੇ ਫਾਇਦੇ ਲਈ ਹੀ ਲੱਗੇ ਹੋਏ ਹਨ।
- ਪੁੱਲ ਨਹੀਂ ਬਣ ਸਕਿਆ, ਇਸ ਦਾ ਕੀ ਕਾਰਨ ਹੈ? ਇੱਕ ਸ਼ਹਿਰ ਜਿਸ ਨੂੰ ਸੀ ਐਮ ਸਿਟੀ ਹੋਣ ਦਾ ਮਾਣ ਪ੍ਰਾਪਤ ਹੋਵੇ ਤੇ ਵਿਕਾਸ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ।
- ਸ਼ੰਭੂ ਬਾਰਡਰ 'ਤੇ ਚਲਦੇ ਕਿਸਾਨੀ ਮੋਰਚੇ ਤੋਂ ਕਲੇਸ਼ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਿਸਾਨ ਨੇਤਾ ਸਰਵਣ ਪੰਧੇਰ ਵੱਲੋਂ ਭਾਜਪਾ 'ਤੇ ਕੀਤਾ ਤਿੱਖਾ ਸ਼ਬਦੀ ਹਮਲਾ
- ਹੁਣ ਬਾਸਮਤੀ ਦੀ ਐਕਸਪੋਰਟ 'ਤੇ ਭਾਰਤੀ ਕਿਸਾਨਾਂ ਅੱਗੇ ਰੋੜਾ ਬਣਿਆ ਪਾਕਿਸਤਾਨ, ਦੇਖੋ ਇਹ ਵਿਸ਼ੇਸ਼ ਰਿਪੋਰਟ - Export of basmati rice
ਜਥੇਬੰਦੀਆਂ ਨੂੰ ਭਾਜਪਾ ਖਿਲਾਫ ਭੜਕਾਅ ਰਹੀ ਮਾਨ ਸਰਕਾਰ: ਅਰਵਿੰਦ ਖੰਨਾ ਨੇ ਦੱਸਿਆ ਕਿ 957 ਕਰੋੜ ਦੇ ਪ੍ਰੋਜੈਕਟ ਲੁਧਿਆਣੇ ਲਈ ਲੈਕੇ ਆਏ, ਪਰ ਉਹ ਵੀ ਨਹੀਂ ਸ਼ੁਰੂ ਹੋ ਸਕੇ। ਇਥੋਂ ਪਤਾ ਲਗਦਾ ਹੈ ਕਿ ਸੂਬਾ ਸਰਕਾਰ ਨਹੀਂ ਚਾਹੁੰਦੀ ਕਿ ਵਿਕਾਸ ਹੋਵੇ। ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ 'ਤੇ ਕਿਹਾ ਕਿ ਇਹ ਸਰਕਾਰ ਹੀ ਕਈ ਜਥੇਬੰਦੀਆਂ ਨੂੰ ਕਹਿ ਕੇ ਭਾਜਪਾ ਖਿਲਾਫ ਭੜਕਾ ਰਹੀ ਹੈ, ਜਦਕਿ ਕਿਸਾਨਾਂ ਨੂੰ ਤਾਂ ਸਾਡੇ ਨਾਲ ਕੋਈ ਗਿਲਾ ਸ਼ਿਕਵਾ ਹੀ ਨਹੀਂ ਹੈ। ਇਹ ਸਿਰਫ ਸੂਬਾ ਸਰਕਾਰ ਹੀ ਹੈ, ਜੋ ਕਰ ਰਹੀ ਹੈ, ਸਾਡੇ ਵੱਲੋਂ ਵਿਕਾਸ ਵਿੱਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ।