ETV Bharat / state

ਸੜਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ: ਮਹਿਲਾ ਨੂੰ ਦਰੜ ਕੇ ਕਾਰ ਚਾਲਕ ਨੇ ਭਜਾਈ ਕਾਰ, ਐਸਐਸਐਫ ਟੀਮ ਨੇ ਕੀਤਾ ਕਾਬੂ - Moga road accident - MOGA ROAD ACCIDENT

Moga Road Accident : ਮੋਗਾ ਜ਼ਿਲ੍ਹਾ ਦੇ ਅਧੀਨ ਕਸਬਾ ਕੋਟ ਇਸੇ ਖਾਂ ਦੇ ਪਿੰਡ ਦੌਲੇਵਾਲਾ ਵਿੱਚ ਮਖੂ ਸਾਈਡ ਵਾਪਰਿਆ ਸੜਕ ਹਾਦਸਾ। ਇੱਕ ਤੇਜ਼ ਰਫਤਾਰ ਕਾਰ ਨੇ ਸੜਕ ਪਾਰ ਕਰ ਰਹੀ ਮਹਿਲਾ ਨੂੰ ਟੱਕਰ ਮਾਰਕੇ ਹੋਇਆ ਫਰਾਰ। ਪੜ੍ਹੋ ਪੂਰੀ ਖਬਰ...

Moga road accident
ਮਹਿਲਾ ਨੂੰ ਦਰੜ ਕੇ ਕਾਰ ਚਾਲਕ ਨੇ ਭਜਾਈ ਕਾਰ (ETV Bharat Moga)
author img

By ETV Bharat Punjabi Team

Published : Jul 15, 2024, 12:51 PM IST

ਮਹਿਲਾ ਨੂੰ ਦਰੜ ਕੇ ਕਾਰ ਚਾਲਕ ਨੇ ਭਜਾਈ ਕਾਰ (ETV Bharat Moga)

ਮੋਗਾ: ਜ਼ਿਲ੍ਹੇ ਦੇ ਅਧੀਨ ਕਸਬਾ ਕੋਟ ਇਸੇ ਖਾਂ ਦੇ ਪਿੰਡ ਦੌਲੇਵਾਲਾ ਵਿੱਚ ਮਖੂ ਸਾਈਡ ਤੋਂ ਆ ਰਹੇ ਇੱਕ ਤੇਜ਼ ਰਫਤਾਰ ਕਾਰ ਨੇ ਸੜਕ ਪਾਰ ਕਰ ਰਹੀ ਮਹਿਲਾ ਨੂੰ ਟੱਕਰ ਮਾਰ ਦਿੱਤੀ। ਜਿਸ ਹਸਪਤਾਲ ਲਿਜਾਣ ਸਮੇਂ ਰਸਤੇ ਦੇ ਵਿੱਚ ਮੌਤ ਹੋ ਗਈ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਵਾਇਰਲੈਂਸ ਕਰਕੇ ਐਸ.ਐਸ.ਐਫ. ਦੀ ਟੀਮ ਨੂੰ ਸੂਚਨਾ ਦਿੱਤੀ ਤਾਂ ਟੀਮ ਨੇ ਕਾਰ ਦਾ ਪਿੱਛਾ ਕੀਤਾ।

ਆਪਣੀ ਕਾਰ ਨੂੰ ਛੱਡ ਖੇਤਾਂ ਵਿੱਚ ਵੜਿਆ ਕਾਰ ਚਾਲਕ: ਕਾਰ ਚਾਲਕ ਆਪਣੇ ਘਰ ਨੂੰ ਕਾਫੀ ਦੂਰ ਤੱਕ ਭਜਾ ਕੇ ਲੈ ਗਿਆ ਤਾਂ ਜੀਰਾ ਰੋਡ 'ਤੇ ਕਾਰ ਦਰੱਖਤ ਦੇ ਨਾਲ ਟਕਰਾ ਗਈ ਅਤੇ ਕਾਰ ਚਾਲਕ ਆਪਣੀ ਕਾਰ ਨੂੰ ਛੱਡ ਕੇ ਖੇਤਾਂ ਵਿੱਚ ਵੜ ਗਿਆ। ਐਸ.ਐਸ.ਐਫ. ਦੀ ਟੀਮ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਗੱਡੀ ਜੀਰਾ ਰੋਡ ਤੇ ਇੱਕ ਦਰੱਖਤ ਨਾਲ ਟਕਰਾ ਗਈ : ਜਾਣਕਾਰੀ ਦਿੰਦਿਆਂ ਐਸ.ਐਸ.ਐਫ. ਦੀ ਟੀਮ ਦੇ ਮੁਲਾਜ਼ਮ ਲਖਬੀਰ ਸਿੰਘ ਨੇ ਕਿਹਾ ਕਿ ਇੱਕ ਸਵਿਫਟ ਕਾਰ ਪਿੰਡ ਦੋਲੇਵਾਲਾ ਵਿੱਚ ਸੜਕ ਪਾਰ ਕਰਨ ਲੱਗੇ ਮਹਿਲਾ ਨੂੰ ਟੱਕਰ ਮਾਰੀ ਅਤੇ ਉਥੋਂ ਭੱਜ ਗਏ। ਅਤੇ ਸਾਨੂੰ ਵਾਇਰਲੈਸ ਰਾਹੀਂ ਸੂਚਨਾ ਮਿਲੀ ਸੀ ਕਿ ਗੱਡੀ ਰਾਊਂਡ ਅਪ ਕਰਨੀ ਹੈ ਤਾਂ ਅਸੀਂ ਗੱਡੀ ਦਾ ਪਿੱਛਾ ਕੀਤਾ ਤਾਂ ਗੱਡੀ ਜੀਰਾ ਰੋਡ 'ਤੇ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਕਾਰ ਚਾਲਕ ਆਪਣੀ ਕਾਰ ਨੂੰ ਛੱਡ ਕੇ ਖੇਤਾਂ ਵਿੱਚ ਵੜ ਗਿਆ ਜਿਸ ਨੂੰ ਮੌਕੇ 'ਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ: ਉੱਥੇ ਹੀ ਦੂਜੇ ਪਾਸੇ ਜਾਣਕਾਰੀ ਦਿੰਦਿਆਂ ਹੋਇਆ ਚੌਂਕੀ ਇੰਚਾਰਜ ਰਘਵੀਰ ਪ੍ਰਸਾਦ ਨੇ ਕਿਹਾ ਕਿ ਅਵਿਨਾਸ਼ ਰਾਣੀ ਜੋ ਕਿ ਆਸ਼ਾ ਵਰਕਰ ਮੁਲਾਜ਼ਮ ਤੈਨਾਤ ਸੀ ਜੋ ਕਿ ਕੋਟ ਇਸੇ ਖਾਂ ਤੋਂ ਮੀਟਿੰਗ ਅਟੈਂਡ ਕਰਕੇ ਆਪਣੇ ਪਿੰਡ ਆਈ ਸੀ ਤਾਂ ਜਦੋਂ ਇਹ ਸੜਕ ਪਾਰ ਕਰਨ ਲੱਗੇ ਤਾਂ ਮਖੂ ਸਾਈਡ ਵੱਲੋਂ ਤੇਜ਼ ਰਫਤਾਰ ਕਾਰ ਆ ਰਹੀ ਸੀ। ਜਿਸਨੇ ਅਵਿਨਾਸ਼ ਰਾਣੀ ਨੂੰ ਟੱਕਰ ਮਾਰੀ ਅਤੇ ਹਸਪਤਾਲ ਲਿਜਾਂਦੇ ਸਮੇਂ ਇਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.