ETV Bharat / state

ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ BSF ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ 4 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ - 4 drug traffickers arrested - 4 DRUG TRAFFICKERS ARRESTED

Joint operation by Amritsar Police and BSF: BSF ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਸਮੱਗਲਰਾਂ ਦੇ ਸਿੱਧੇ ਪਾਕਿਸਤਾਨ ਦੇ ਤਸਕਰਾਂ ਨਾਲ ਲਿੰਕ ਸਨ। ਮੁਲਜ਼ਮ ਬਾਈਕ ’ਤੇ 39 ਕਰੋੜ ਰੁਪਏ ਦੀ ਹੈਰੋਇੰਨ ਸਪਲਾਈ ਕਰਨ ਜਾ ਰਹੇ ਸਨ। ਪੜ੍ਹੋ ਪੂਰੀ ਖਬਰ...

Joint operation by Amritsar Police and BSF
ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਅਤੇ BSF ਵੱਲੋਂ ਸਾਂਝੇ ਆਪ੍ਰੇਸ਼ਨ (ETV Bharat (ਪੱਤਰਕਾਰ, ਅੰਮ੍ਰਿਤਸਰ))
author img

By ETV Bharat Punjabi Team

Published : Sep 8, 2024, 7:39 AM IST

ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਅਤੇ BSF ਵੱਲੋਂ ਸਾਂਝੇ ਆਪ੍ਰੇਸ਼ਨ (ETV Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਲਗਾਤਾਰ ਹੀ ਡਰੋਨ ਰਾਹੀਂ ਭਾਰਤ ਵਿੱਚ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਅਤੇ ਬੀਐਸਐਫ ਵੱਲੋਂ ਆਪਣੀ ਪੈਨੀ ਨਜ਼ਰ ਰੱਖੀ ਹੋਈ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਅਤੇ ਬੀਐਸਐਫ ਵੱਲੋਂ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਹਦੇ ਤਹਿਤ ਅੱਜ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਅਤੇ ਬੀਐਸਐਫ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ, ਜਦੋਂ ਉਨ੍ਹਾਂ ਵੱਲੋਂ ਸਾਢੇ ਪੰਜ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਅਤੇ ਚਾਰ ਦੇ ਕਰੀਬ ਨਸ਼ਾ ਤਸਕਰ ਵੀ ਗ੍ਰਿਫਤਾਰ ਕੀਤੇ ਗਏ।

ਬੀਐਸਐਫ ਨਾਲ ਮਿਲ ਕੇ ਆਪਣੀ ਚੋਕਸੀ ਵਧਾਈ ਗਈ: ਅੰਮ੍ਰਿਤਸਰ ਦੇ ਦਿਹਾਤੀ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਸੀ ਕਿ ਕੁਝ ਡਰੋਨ ਐਕਟੀਵਿਟੀਜ਼ ਲਗਾਤਾਰ ਹੀ ਅਜਨਾਲਾ ਹਲਕੇ ਦੇ ਵਿੱਚ ਉਡੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜਿੱਥੇ ਉਨ੍ਹਾਂ ਵੱਲੋਂ ਬੀਐਸਐਫ ਨਾਲ ਮਿਲ ਕੇ ਆਪਣੀ ਚੋਕਸੀ ਵਧਾਈ ਗਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਕੋਲੋਂ ਪੰਜ ਕਿਲੋ 544 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਤੱਕ ਕਹਿਣਾ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਦੋ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਸ ਹੈਰੋਇਨ ਦੀ ਖੇਪ ਅਤੇ ਉਸ ਹੈਰੋਇਨ ਦੀ ਖੇਪ ਦਾ ਕੁਝ ਨਾ ਕੁਝ ਮੈਂਚ ਜਰੂਰ ਨਜ਼ਰ ਆ ਰਿਹਾ ਹੈ।

ਪਾਕਿਸਤਾਨ ਤੋਂ ਮੰਗਵਾ ਕੇ ਅੱਗੇ ਸਪਲਾਈ ਕਰਦੇ ਸੀ ਹੈਰੋਇੰਨ: ਐਸਐਸਪੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ, ਕਿਰਪਾਲ ਸਿੰਘ ਵਾਸੀਆਨ ਤੇੜਾ ਰਾਜਪੂਤਾ, ਜਤਿੰਦਰ ਸਿੰਘ ਵਾਸੀ ਮੁਹਾਰ ਥਾਣਾ ਅਜਨਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਮੰਡਿਆਂਵਾਲਾ ਥਾਣਾ ਲੋਪੋਕੇ ਦੇ ਪਾਕਿਸਤਾਨੀ ਸਮੱਗਲਰਾ ਨਾਲ ਸਬੰਧ ਹਨ। ਇਹ ਸਾਰੇ ਮਿਲ ਕੇ ਪਾਕਿਸਤਾਨ ਤੋਂ ਹੈਰੋਇੰਨ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਅਜਨਾਲਾ ਅਤੇ ਬੀਐਸਐੱਫ ਦੀ ਟੀਮ ਵੱਲੋ ਇੱਕ ਸਾਂਝੇ ਆਪਰੇਸ਼ਨ ਦੌਰਾਨ ਉਕਤ ਕੁਲਦੀਪ ਸਿੰਘ, ਕਿਰਪਾਲ ਸਿੰਘ, ਜਤਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ 5 ਕਿੱਲੋ 544 ਗ੍ਰਾਮ ਹੈਰੋਇੰਨ ਅਤੇ ਇੱਕ CT 100 ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਚਾਰੇ ਵਿਅਕਤੀਆ ਖਿਲਾਫ ਮੁਕਦਮਾ ਨੰਬਰ 175 ਮਿਤੀ 7-09-2024 21C/23/25/29/61/85 NDPS ACT ਤਹਿਤ ਥਾਣਾ ਅਜਨਾਲਾ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਮੁਲਜ਼ਮਾਂ ਦੀ ਕਾਲੀ ਕਮਾਈ ਨਾਲ ਬਣਾਈ ਗਈ ਪ੍ਰਾਪਰਟੀ: ਇੱਥੇ ਇਹ ਵਰਨਣਯੋਗ ਹੈ ਕਿ ਉਕਤ ਗ੍ਰਿਫਤਾਰ ਕੁਲਦੀਪ ਸਿੰਘ ਖਿਲਾਫ ਪਹਿਲਾ ਵੀ NDPS ACT ਅਤੇ ARMS ACT ਤਹਿਤ ਥਾਣਾ SSOC ਅੰਮ੍ਰਿਤਸਰ ਵਿਖੇ ਦਰਜ ਹੈ। ਉਕਤ ਗ੍ਰਿਫਤਾਰ ਮੁਲਜ਼ਮਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਦੇ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਕਤ ਗ੍ਰਿਫਤਾਰ ਮੁਲਜ਼ਮਾਂ ਦੀ ਕਾਲੀ ਕਮਾਈ ਨਾਲ ਬਣਾਈ ਗਈ ਪ੍ਰਾਪਰਟੀ ਦੀ ਵੀ ਤਸਦੀਕ ਕਰਵਾਈ ਜਾਵੇਗੀ। ਜੇਕਰ ਅਜਿਹੀ ਕੋਈ ਵੀ ਪ੍ਰਾਪਰਟੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਫ੍ਰੀਜ ਕਰਵਾਇਆ ਜਾਵੇਗਾ।

ਇੱਕ ਪਹਿਲਾਂ ਵੀ ਨਸ਼ੇ ਦੀ ਖੇਪ ਪਾਕਿਸਤਾਨ ਤੋਂ ਮੰਗਾਈ ਗਈ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦੇ ਐਸਐਸਪੀ ਨੇ ਦੱਸਿਆ ਕਿ ਇਸ ਖੇਪ ਨੂੰ ਉਨ੍ਹਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਬਰਾਮਦ ਕੀਤਾ ਗਿਆ ਹੈ। ਇਸ ਵਿੱਚ ਇੱਕ ਵਿਅਕਤੀ ਪਹਿਲਾਂ ਵੀ ਨਸ਼ੇ ਤਸਕਰੀ ਮਾਮਲੇ ਵਿੱਚ ਗ੍ਰਿਫਤਾਰ ਹੋ ਚੁੱਕਾ ਹੈ ਅਤੇ ਉਸ ਵੱਲੋਂ ਮੰਨਿਆ ਗਿਆ ਹੈ ਕਿ ਉਸ ਵੱਲੋਂ ਇੱਕ ਪਹਿਲਾਂ ਵੀ ਨਸ਼ੇ ਦੀ ਖੇਪ ਪਾਕਿਸਤਾਨ ਤੋਂ ਮੰਗਾਈ ਗਈ ਸੀ। ਉੱਥੇ ਹੀ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਉਸ ਤਰੀਕੇ ਦੇ ਨਾਲ ਹੈਰੋਇਨ ਭਾਰਤ ਵਿੱਚ ਆਈ ਹੈ ਜੋ ਕਿ ਕੁਝ ਦਿਨ ਪਹਿਲਾਂ ਦੋ ਕਿਲੋ ਹੈਰੋਇਨ ਦੇ ਖੇਪ ਬਰਾਮਦ ਕੀਤੀ ਗਈ ਸੀ। ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਉਨ੍ਹਾਂ ਦੇ ਸੂਤਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਕੁਝ ਦਿਨਾਂ ਤੋਂ ਡਰੋਨ ਐਕਟੀਵਿਟੀ ਵੇਖੀ ਜਾ ਰਹੀ ਹੈ ਅਤੇ ਖੇਪ ਭਾਰਤ ਵਿੱਚ ਦਾਖਲ ਹੋ ਸਕਦੀ ਹੈ। ਜਿਸ ਦੇ ਤਹਿਤ ਉਨ੍ਹਾਂ ਵੱਲੋਂ ਆਪਣਾ ਸਰਚ ਅਭਿਆਨ ਚਲਾਇਆ ਗਿਆ ਅਤੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉੱਥੇ ਇਹ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਇਸ ਵਿੱਚ ਕੁਝ ਵਿਅਕਤੀ ਇਸ ਤਰ੍ਹਾਂ ਦੇ ਵੀ ਹਨ ਜਿਨਾਂ ਵੱਲੋਂ ਪੁਲਿਸ ਦੇ ਨਾਮ 'ਤੇ ਪੈਸੇ ਲਏ ਗਏ ਹਨ ਅਤੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਆਪਣਾ ਪਹਿਰਾ ਅਤੇ ਆਪਣੀ ਨਜ਼ਰ ਬਾਰਡਰ 'ਤੇ ਬਣਾ ਕੇ ਰੱਖੀ: ਇੱਥੇ ਦੱਸਣ ਯੋਗ ਹੈ ਕੀ ਪਾਕਿਸਤਾਨ ਵੱਲੋਂ ਲਗਾਤਾਰ ਹੀ ਪੰਜਾਬ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਭੇਜੀ ਜਾ ਰਹੀ ਹੈ ਅਤੇ ਉਸ ਹੈਰੋਇਨ ਦੀ ਖੇਪ ਭੇਜੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਇਸ ਖੇਪ ਦੇ ਨਾਲ ਨਾਲ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉੱਥੇ ਇਹ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਖੇਪ ਦਾ ਪੁਰਾਣੀ ਖੇਪ ਦੇ ਨਾਲ ਜਰੂਰ ਕੋਈ ਨਾ ਕੋਈ ਨਾਤਾ ਨਜ਼ਰ ਆ ਰਿਹਾ ਹੈ। ਪਰ ਅਸੀਂ ਜਲਦ ਹੀ ਇਸ ਦੇ ਉੱਤੇ ਵੀ ਹੋਰ ਪਰਦਾ ਜਰੂਰ ਚੁਕਾਂਗੇ। ਪੁਲਿਸ ਨੇ ਕਿਹਾ ਕਿ ਪਾਕਿਸਤਾਨ ਬੇਸ਼ੱਕ ਆਪਣੀ ਕੋਜੀਆਂ ਹਰਕਤਾਂ ਤੋਂ ਬਾਅਦ ਨਾ ਆਵੇ ਪਰ ਅਸੀਂ ਜਰੂਰ ਆਪਣਾ ਪਹਿਰਾ ਅਤੇ ਆਪਣੀ ਨਜ਼ਰ ਬਾਰਡਰ 'ਤੇ ਬਣਾ ਕੇ ਰੱਖੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਵੀ ਢੰਗ ਨਾਲ ਨਸ਼ਾ ਫੈਲਣ ਨਹੀਂ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.