ਅੰਮ੍ਰਿਤਸਰ: ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਚਾਟੀਪਿੰਡ ਥਾਣੇ ਅਧੀਨ ਆਉਂਦੇ ਇਬਣ ਕਲਾ ਵਿਖੇ ਇੱਕ ਡਰਾਈ ਫਰੂਟ ਦੇ ਗੋਦਾਮ ਦੇ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਿ ਕੁਝ ਮੁਲਜ਼ਮਾਂ ਵੱਲੋਂ ਡਰਾਈ ਫਰੂਟ ਦੇ ਗੋਦਾਮਾਂ ਚੋਂ ਲੱਖਾਂ ਰੁਪਏ ਦਾ ਡਰਾਈ ਫਰੂਟ ਚੋਰੀ ਕੀਤਾ ਗਿਆ। ਇਸ ਮਾਮਲੇ ਵਿੱਚ ਲਗਾਤਾਰ ਹੀ ਪੁਲਿਸ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਜਿਸ ਦੇ ਚੱਲਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਡਰਾਈ ਫਰੂਟ ਦੀ ਚੋਰੀ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਡ੍ਰਾਈ ਫਰੂਟ ਚੋਰਾਂ ਦੀ ਹੋਈ ਪਛਾਣ, ਪਹਿਲਾਂ ਵੀ ਲੁੱਟ ਦੇ ਮਾਮਲੇ ਦਰਜ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਥਾਣਾ ਚਾਟੀਵਿੰਡ ਅਧੀਨ ਆਉਂਦੇ ਇਬਣ ਕਲਾ ਇਲਾਕੇ ਦੇ ਵਿੱਚ ਡਰਾਈ ਫਰੂਟ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਚਾਰ ਆਰੋਪੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਥਾਣਾ ਸਿੰਘ, ਜਸਵਿੰਦਰ ਕੁਮਾਰ, ਪਰਵੀਨ ਸਿੰਘ ਤੇ ਰਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ।
ਇੱਕ ਬਰਖਾਸਤ ਸਿਪਾਹੀ ਵੀ ਲੁਟੇਰਿਆਂ ਦੀ ਗੈਂਗ ਦਾ ਹਿੱਸਾ
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਸਾਰਾ ਡਰਾਈ ਫਰੂਟ ਚੋਰੀ ਕਰਕੇ ਇੱਕ ਗੋਦਾਮ ਵਿੱਚ ਰੱਖਿਆ ਸੀ। ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਮਾਮਲੇ ਦੇ ਵਿੱਚ 13 ਮੁਲਾਜ਼ਮ ਨਾਮਜਦ ਹੋਏ ਹਨ ਅਤੇ ਬਾਕੀ ਮੁਲਾਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਿੱਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਇਸ ਦੇ ਵਿੱਚ ਇਨ੍ਹਾਂ ਮੁਲਾਜ਼ਮਾਂ ਵੱਲੋਂ ਜੋ ਡਰਾਈ ਫਰੂਟ ਦਾ ਸਮਾਨ ਚੋਰੀ ਕੀਤਾ ਸੀ, ਉਹ ਵੀ ਸਾਰਾ ਬਰਾਮਦ ਕਰ ਲਿੱਤਾ ਗਿਆ ਹੈ।ਉਸ ਦੀ ਵੀ ਜਾਂਚ ਪੂਰੀ ਤਰੀਕੇ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਨਾਮ ਦਾ ਮੁਲਜ਼ਮ, ਆਈਆਰਬੀ ਤੋਂ ਡਿਸਮਿਸਡ ਸਿਪਾਹੀ ਹੈ, ਜੋ ਇਨ੍ਹਾਂ ਵਾਰਦਾਤਾਂ ਵਿੱਚ ਸ਼ਾਮਲ ਹੈ।
ਖਿਲਰ ਗਿਆ ਡ੍ਰਾਈ ਫਰੂਟ ਤੇ ਖੁੱਲ੍ਹੀ ਪੋਲ
ਪੁਲਿਸ ਨੇ ਦੱਸਿਆ ਕਿ ਜਦੋਂ ਇਹ ਮੁਲਜ਼ਮ ਡਰਾਈਵਰ ਦਾ ਸਮਾਨ ਚੋਰੀ ਕਰਕੇ ਜਿਸ ਟਰੱਕ ਵਿੱਚ ਰੱਖ ਕੇ ਲਿਜਾ ਰਹੇ ਸਨ ਰਸਤੇ ਵਿੱਚ ਉਸ ਟਰੱਕ ਦਾ ਟਾਇਰ ਪਾਟਨ ਕਰਕੇ ਸਾਰਾ ਸਮਾਨ ਖਿਲਰ ਗਿਆ ਸੀ। ਜਿਸ ਕਰਕੇ ਉਸ ਸਮਾਨ ਨੂੰ ਇਕੱਠਾ ਕਰਕੇ ਗਿਣਤੀ ਕਰਨ ਦੇ ਵਿੱਚ ਥੋੜਾ ਸਮਾਂ ਲੱਗ ਰਿਹਾ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਮੁਲਾਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ।
ਜਲਦ ਹੋਣਗੀਆਂ ਬਾਕੀ ਗ੍ਰਿਫਤਾਰੀਆਂ
ਪੁਲਿਸ ਨੇ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਸਾਰਾ ਡਰਾਈ ਫਰੂਟ ਚੋਰੀ ਕਰਕੇ ਇੱਕ ਗੁਦਾਮ ਦੇ ਵਿੱਚ ਰੱਖਿਆ ਸੀ ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਮਾਮਲੇ ਦੇ ਵਿੱਚ 13 ਮੁਲਾਜ਼ਮ ਨਾਮਜਦ ਹੋਏ ਹਨ ਅਤੇ ਬਾਕੀ ਮੁਲਾਜ਼ਮਾਂ ਨੂੰ ਵੀ ਜਲਦ ਕਾਬੂ ਕਰ ਲਿੱਤਾ ਜਾਵੇਗਾ। ਪੁਲਿਸ ਨੇ ਦੱਸਿਆ ਕਿ ਇਸ ਦੇ ਵਿੱਚ ਇਨ੍ਹਾਂ ਮੁਲਾਜ਼ਮਾਂ ਵੱਲੋਂ ਜੋ ਡਰਾਈ ਫਰੂਟ ਦਾ ਸਮਾਨ ਚੋਰੀ ਕੀਤਾ ਸੀ ਉਹ ਵੀ ਸਾਰਾ ਬਰਾਮਦ ਕਰ ਲਿਆ ਗਿਆ ਹੈ। ਉਸ ਦੀ ਵੀ ਜਾਂਚ ਪੂਰੀ ਤਰੀਕੇ ਨਾਲ ਚੱਲ ਰਹੀ ਹੈ।