ETV Bharat / state

ਪਿਆਰ 'ਚ ਪਏ ਮੁੰਡੇ ਨਾਲ ਵੇਖੋ ਕੀ ਹੋਇਆ? ਸੋਚਿਆ ਨਹੀਂ ਸੀ ਕਿ ਇੰਝ ਹੋਵੇਗਾ!

ਪਿਆਰ ਨੂੰ ਪਾਉਣ ਅਤੇ ਪਿਆਰ ਦੇ ਰਾਹ 'ਚ ਰੁਕਵਾਟ ਪਾਉਣ ਵਾਲੇ ਕੋਈ ਵੀ ਹੱਦ ਪਾਰ ਕਰ ਦਿੰਦੇ ਹਨ।

ਪਿਆਰ 'ਚ ਪਏ ਮੁੰਡੇ ਨਾਲ ਵੇਖੋ ਕੀ ਹੋਇਆ
ਪਿਆਰ 'ਚ ਪਏ ਮੁੰਡੇ ਨਾਲ ਵੇਖੋ ਕੀ ਹੋਇਆ (etv bharat)
author img

By ETV Bharat Punjabi Team

Published : 3 hours ago

ਅੰਮ੍ਰਿਤਸਰ: ਅਕਸਰ ਕਿਹਾ ਜਾਂਦਾ ਕਿ ਪਿਆਰ ਦਾ ਅੰਜ਼ਾਮ ਬਹੁਤ ਬੁਰਾ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਦੇ ਪਿਆਰ 'ਚ ਮੁੰਡਾ ਦੁਬਈ ਤੋਂ ਆਪਣੇ ਘਰ ਆਇਆ ਅਤੇ ਕੁੜੀ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੋ ਗਿਆ। ਇਸ ਰਿਸ਼ਤੇ ਤੋਂ ਮੁੰਡੇ- ਕੁੜੀ ਅਤੇ ਮੁੰਡੇ ਦੇ ਪਰਿਵਾਰ ਨੂੰ ਕੋਈ ਵੀ ਇਤਰਾਜ਼ ਨਹੀਂ ਸੀ ਪਰ ਕੁੜੀ ਦੇ ਪਰਿਵਾਰ ਦੇ ਮੈਂਬਰਾਂ ਨੇ ਤਾਂ ਮੁੰਡੇ ਦਾ ਘਰ ਤੱਕ ਹੀ ਜਲਾ ਦਿੱਤਾ।

ਪੀੜਤ ਪਰਿਵਾਰ ਦਾ ਇਲਜ਼ਾਮ

ਜਾਣਕਾਰੀ ਦਿੰਦਿਆਂ ਲੜਕੇ ਦੇ ਪਰਿਵਾਰਕ ਮੈਂਬਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੂੰ ਮਾਨਵਾਲਾ ਕਲਾਂ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਪਿਆਰ ਹੋ ਗਿਆ ਸੀ ਅਤੇ ਦੋਵੇਂ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਨ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਇਹ ਗੱਲ ਨਹੀਂ ਮੰਨੀ। ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬੀਤੀ ਦੇਰ ਰਾਤ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਘਰ ਦਾ ਸਾਮਾਨ ਨਸ਼ਟ ਕਰ ਦਿੱਤਾ। ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ।

ਹਮਲਾਵਰ ਹਥਿਆਰਾਂ ਨਾਲ ਲੈਸ

ਮੁੰਡੇ ਦੀ ਮਾਂ ਨੇ ਦੱਸਿਆ ਕਿ ਘਟਨਾ ਸਮੇਂ ਹੋਈ ਜਦੋਂ ਉਹ ਘਰ ਨਹੀਂ ਸਨ। ਉਨਾਂ੍ਹ ਨੂੰ ਘਰ ਆ ਕੇ ਗੁਆਂਢੀਆਂ ਤੋਂ ਪਤਾ ਲੱਗਿਆ ਕਿ ਕਰੀਬ 40-50 ਬੰਦੇ ਹਥਿਆਰਾਂ ਨਾਲ ਲੈਸ ਹੋ ਕੇ ਆਏ । ਉਨ੍ਹਾਂ ਨੇ ਘਰ ਦਾ ਸਮਾਨ ਤੋੜਿਆ, ਨਕਦੀ ਨੂੰ ਅੱਗ ਲਾਈ ਅਤੇ ਕੁੱਝ ਸਮਾਨ ਨੂੰ ਨਾਲ ਲੈ ਗਏ।ਉਨਾਂ੍ਹ ਦੱਸਿਆ ਕਿ ਜੇਕਰ ਸਾਡਾ ਮੁੰਡਾ ਘਰ ਹੁੰਦਾ ਤਾਂ ਸ਼ਾਇਦ ਉਨਾਂ੍ਹ ਨੇ ਉਸ ਨੂੰ ਵੀ ਛੱਡਣਾਤ ਸੀ। ਹੁਣ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਮਾਮਲੇ ਦੀ ਜਾਂਚ ਸ਼ੁਰੂ

ਇਸ ਮਾਮਲੇ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਪੁਲਿਸ ਨੇ ਦੱਸਿਆ ਕਿ ਪਿੰਡ ਮਾਨਾਵਾਲਾ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਨਾਮਕ ਨੌਜਵਾਨ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਦੁਬਈ ਤੋਂ ਵਾਪਿਸ ਆਇਆ ਸੀ ਅਤੇ ਉਹ ਇੱਕ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਲੜਕੀ ਦੇ ਪਰਿਵਾਰਕ ਮੈਂਬਰ ਇਸ ਲਈ ਤਿਆਰ ਨਹੀਂ ਸਨ ਅਤੇ ਇਸ ਲਈ ਉਨ੍ਹਾਂ ਨੇ ਉਨ੍ਹਾਂ ਦੇ ਘਰ ਵਿੱਚ ਭੰਨਤੋੜ ਕੀਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.