ETV Bharat / state

ਕਣਕ ਦੀ ਬਿਜਾਈ ਨੂੰ ਲੈਕੇ ਛੱਡ ਦਿਓ ਚਿੰਤਾ, ਪੜ੍ਹੋ ਕਦੋਂ ਤੇ ਕਿਵੇਂ ਬੀਜੀ ਜਾਵੇ ਫਸਲ, ਕਿਹੜੇ ਮੌਸਮ ਦੇ ਲਈ ਕਿਹੜੀ ਕਿਸਮ ਹੈ ਢੁੱਕਵੀਂ - WHEAT SOWINGS RIGHT TIME

ਝੋਨੇ ਦੀ ਖਰੀਦ ਨਾ ਹੋਣ 'ਤੇ ਕਣਕ ਦੀ ਬਿਜਾਈ 'ਚ ਦੇਰੀ ਹੋ ਸਕਦੀ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਪੜ੍ਹੋ ਪੂਰੀ ਖ਼ਬਰ...

ਕਣਕ ਦੀ ਫਸਲ ਬਿਜਾਈ ਦਾ ਸਮਾਂ
ਕਣਕ ਦੀ ਫਸਲ ਬਿਜਾਈ ਦਾ ਸਮਾਂ (ETV BHARAT)
author img

By ETV Bharat Punjabi Team

Published : Oct 26, 2024, 9:13 PM IST

ਲੁਧਿਆਣਾ: ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਉਹਨਾਂ ਦੀ ਝੋਨੇ ਦੀ ਲਿਫਟਿੰਗ ਦੀ ਵੱਡੀ ਸਮੱਸਿਆ ਮੰਡੀਆਂ ਦੇ ਵਿੱਚ ਆ ਰਹੀ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਜਿੰਨਾ ਲੇਟ ਝੋਨਾ ਮੰਡੀਆਂ ਦੇ ਵਿੱਚ ਵਿਕੇਗਾ, ਉਨੀ ਹੀ ਕਣਕ ਦੀ ਫਸਲ ਲੇਟ ਹੋਵੇਗੀ ਅਤੇ ਉਹਨਾਂ ਨੂੰ ਝਾੜ ਦਾ ਨੁਕਸਾਨ ਝੱਲਣਾ ਪਵੇਗਾ। ਉਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਜੇਕਰ ਮੰਨੀਏ ਤਾਂ ਝਾੜ ਦੇ ਨਾਲ ਕਿਸਾਨਾਂ ਨੂੰ ਸਮੇਂ ਸਿਰ ਫਸਲ ਵੀ ਪ੍ਰਾਪਤ ਹੋ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨੀ ਡਾਕਟਰ ਹਰੀਰਾਮ ਨੇ ਜਾਣਕਾਰੀ ਸਾਂਝੀ ਕਰਦਿਆਂ ਕਣਕ ਦੀਆਂ ਵੱਖ-ਵੱਖ ਸਮੇਂ 'ਤੇ ਲਾਉਣ ਵਾਲੀਆਂ ਕਿਸਮਾਂ ਅਤੇ ਉਹਨਾਂ ਦੀ ਬਿਜਾਈ ਦੇ ਢੰਗ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਹੈ।

ਕਣਕ ਦੀ ਫਸਲ ਬਿਜਾਈ ਦਾ ਸਮਾਂ (ETV BHARAT)

ਕਣਕ ਦੀਆਂ ਕਿਸਮਾਂ ਅਤੇ ਸਮਾਂ

ਪੰਜਾਬ ਦੇ ਵਿੱਚ ਜੇਕਰ ਕਣਕ ਦੀ ਬਿਜਾਈ ਦੇ ਢੁੱਕਵੇਂ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਨਵੰਬਰ ਮਹੀਨੇ ਦਾ ਪਹਿਲਾ ਪੰਦਰਵਾੜਾ ਸਭ ਤੋਂ ਚੰਗਾ ਕਣਕ ਦੀ ਬਿਜਾਈ ਦਾ ਢੁੱਕਵਾਂ ਸਮਾਂ ਹੈ। ਜਿਹੜੇ ਕਿਸਾਨ ਪਰਾਲੀ ਦਾ ਨਿਪਟਾਰਾ ਖੇਤ ਦੇ ਵਿੱਚ ਹੀ ਕਰਦੇ ਹਨ, ਉਹ ਪੀਬੀਡਬਲਿਉ 824, 826, 829 ਅਤੇ ਨਾਲ ਹੀ 869 ਕਿਸਮ ਦੀ ਵਰਤੋਂ ਕਰ ਸਕਦੇ ਹਨ। 869 ਕਿਸਮ ਪਰਾਲੀ ਵਾਲੇ ਖੇਤਾਂ ਦੇ ਵਿੱਚ ਸਭ ਤੋਂ ਜਿਆਦਾ ਜਲਦੀ ਬਾਹਰ ਨਿਕਲਦੀ ਹੈ। ਨਵੰਬਰ ਦੇ ਪਹਿਲੇ ਪੰਦਰਵਾੜੇ ਬਾਅਦ ਜੇਕਰ ਕਣਕ ਬੀਜੀ ਜਾਂਦੀ ਹੈ ਤਾਂ ਪ੍ਰਤੀ ਹਫਤਾ ਸਵਾ ਕੁਇੰਟਲ ਤੋਂ ਲੈ ਕੇ ਡੇਢ ਕੁਇੰਟਲ ਤੱਕ ਝਾੜ ਦੇ ਵਿੱਚ ਅਸਰ ਵੇਖਣ ਨੂੰ ਮਿਲਦਾ ਹੈ। ਇਸ ਨਾਲ ਝਾੜ ਘਟਨਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪੀਬੀਡਬਲਿਊ ਚਪਾਤੀ 1 ਕਿਸਮ ਵੀ ਕਾਫੀ ਪ੍ਰਫੁੱਲਿਤ ਹੋ ਰਹੀ ਹੈ। ਜੋ ਕਿ ਵਿਸ਼ੇਸ਼ ਤੌਰ 'ਤੇ ਕਣਕ ਦੀ ਰੋਟੀ ਬਣਾਉਣ ਦੀ ਕਿਸਮ ਹੈ, ਜੋ ਕਿ ਪਹਿਲਾਂ ਬੀਜੀ ਜਾਣ ਵਾਲੀ ਪ੍ਰਚਲਤ ਕਿਸਮ ਸੀ 306 ਦੇ ਨਾਲ ਮਿਲਦੀ ਜੁਲਦੀ ਹੈ।

ਕਿਹੜੀ ਮਸ਼ੀਨ ਦੀ ਵਰਤੋਂ

ਵਿਭਾਗ ਦੇ ਮੁਖੀ ਡਾਕਟਰ ਹਰੀਰਾਮ ਦੱਸਦੇ ਹਨ ਕਿ ਕਣਕ ਬੀਜਣ ਦੇ ਲਈ ਕਿਸਾਨ ਸੀਡ ਕਮ ਫਰਟੀਲਾਈਜ਼ਰ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪਰਾਲੀ ਨੂੰ ਖੇਤ ਦੇ ਵਿੱਚ ਹੀ ਉਲਟਾਵੇ ਹੱਲ ਦੇ ਨਾਲ ਵਾਹੁਣ ਵਾਲੇ ਹੈਪੀ ਸੀਡਰ, ਸਮਾਰਟ ਸੀਡਰ ਅਤੇ ਸੁਪਰਸੀਡਰ ਦੀ ਵਰਤੋਂ ਵੀ ਕਿਸਾਨ ਵੀਰ ਕਣਕ ਬੀਜਣ ਲਈ ਵਰਤ ਸਕਦੇ ਹਨ। ਇਸ ਨਾਲ ਕਣਕ ਨਾਲ ਦੀ ਨਾਲ ਹੀ ਬੀਜੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੀਏਯੂ ਵੱਲੋਂ ਵੀ ਇਜਾਜ਼ਤ ਕੀਤੇ ਗਏ ਸੁਪਰਸੀਡਰ ਦੀ ਕਾਫੀ ਮਹੱਤਤਾ ਹੈ। ਡਾਕਟਰ ਹਰੀ ਰਾਮ ਨੇ ਦੱਸਿਆ ਕਿ ਇਸ ਦੀ ਵੀ ਵਰਤੋਂ ਕਰਕੇ ਕਿਸਾਨ ਪਰਾਲੀ ਦਾ ਖੇਤ ਦੇ ਵਿੱਚ ਨਬੇੜਾ ਕਰਨ ਦੇ ਨਾਲ ਕਣਕ ਬੀਜ ਸਕਦੇ ਹਨ।

ਮੌਸਮ ਦੀ ਮਹਤੱਤਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਦੱਸਦੇ ਹਨ ਕਿ ਕਣਕ ਬੀਜਣ ਦੇ ਲਈ ਮੌਸਮ ਬਹੁਤ ਮਾਇਨੇ ਰੱਖਦਾ ਹੈ। ਉਹਨਾਂ ਕਿਹਾ ਕਿ ਜਦੋਂ ਕਣਕ ਬੀਜੀ ਜਾਣੀ ਚਾਹੀਦੀ ਹੈ, ਉਸ ਵੇਲੇ ਤਾਪਮਾਨ ਘੱਟ ਤੋਂ ਘੱਟ 15 ਡਿਗਰੀ ਅਤੇ ਵੱਧ ਤੋਂ ਵੱਧ 30 ਡਿਗਰੀ ਹੋਣਾ ਚਾਹੀਦਾ ਹੈ, ਤਾਂ ਜੋ ਕਣਕ ਦਸੰਬਰ ਮਹੀਨੇ ਦੇ ਵਿੱਚ ਜਦੋਂ ਫੁੱਟਣੀ ਸ਼ੁਰੂ ਹੋਵੇ ਤਾਂ ਉਸ ਨੂੰ ਘੱਟ ਤੋਂ ਘੱਟ ਤਾਪਮਾਨ ਮਿਲੇ ਅਤੇ ਉਹ ਜਲਦੀ ਵੱਡੀ ਹੋਵੇ। ਉਹਨਾਂ ਕਿਹਾ ਕਿ ਇਸੇ ਕਰਕੇ ਜਿਹੜੇ ਕਿਸਾਨ ਪਰਾਲੀ ਦਾ ਨਬੇੜਾ ਖੇਤ ਦੇ ਵਿੱਚ ਹੀ ਕਰਦੇ ਹਨ, ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੀਬੀਡਬਲਿਉ 869 ਕਿਸਮ ਸਿਫਾਰਿਸ਼ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਝਾੜ ਵੀ ਪ੍ਰਾਪਤ ਮਾਤਰਾ ਦੇ ਵਿੱਚ ਕਿਸਾਨਾਂ ਨੂੰ ਮਿਲਦਾ ਹੈ।

ਲੋਹੜੀ ਤੱਕ ਕਣਕ ਬੀਜਣ ਦਾ ਸਮਾਂ

ਜੇਕਰ ਕਿਸਾਨ ਤੀਜੀ ਫਸਲ ਇਸ ਸਮੇਂ ਦੇ ਦੌਰਾਨ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਕੋਲ ਕਣਕ ਬੀਜਣ ਦਾ ਵਾਧੂ ਸਮਾਂ ਹੈ। ਉਹਨਾਂ ਕਿਹਾ ਕਿ ਕਿਸਾਨ ਦਸੰਬਰ ਮਹੀਨੇ, ਇੱਥੋਂ ਤੱਕ ਕਿ ਲੋਹੜੀ ਤੱਕ ਵੀ ਕਣਕ ਦੀ ਬਿਜਾਈ ਕਰ ਸਕਦੇ ਹਨ ਪਰ ਉਹਨਾਂ ਨੂੰ ਇਸ ਲਈ ਵੱਖਰੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਦਸੰਬਰ ਮਹੀਨੇ ਦੇ ਵਿੱਚ ਕਣਕ ਬੀਜਣੀ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ PBW 749 ਅਤੇ 771 ਕਿਸਮ ਸਿਫਾਰਿਸ਼ ਕੀਤੀ ਜਾਂਦੀ ਹੈ। ਜਿੰਨਾਂ ਦਾ ਝਾੜ ਪ੍ਰਤੀ ਏਕੜ ਲੱਗਭਗ 19 ਕੁਇੰਟਲ ਦੇ ਕਰੀਬ ਹੈ। ਇਸੇ ਤਰ੍ਹਾਂ PBW 757 ਕਿਸਮ ਅਜਿਹੀ ਹੈ, ਜਿਸ ਦੀ ਲੋਹੜੀ ਤੱਕ ਵੀ ਬਿਜਾਈ ਕੀਤੀ ਜਾ ਸਕਦੀ ਹੈ ਪਰ ਉਹਨਾਂ ਕਿਹਾ ਕਿ ਇਸ ਦਾ ਪ੍ਰਤੀ ਏਕੜ ਝਾੜ 15 ਕੁਇੰਟਲ ਦੇ ਕਰੀਬ ਹੁੰਦਾ ਹੈ। ਜਿਵੇਂ-ਜਿਵੇਂ ਸਮਾਂ ਵੱਧਦਾ ਜਾਵੇਗਾ, ਉਵੇਂ-ਉਵੇਂ ਕਣਕ ਦਾ ਝਾੜ ਘੱਟਦਾ ਜਾਵੇਗਾ। ਕਣਕ ਕਿਵੇਂ ਅਤੇ ਕਦੋਂ ਬੀਜਣੀ ਹੈ, ਇਹ ਕਿਸਾਨਾਂ ਦੀ ਲੋੜ 'ਤੇ ਨਿਰਭਰ ਕਰਦੀ ਹੈ। ਇਸ ਕਰਕੇ ਕਿਸਾਨਾਂ ਕੋਲ ਵਾਧੂ ਸਮਾਂ ਹੁੰਦਾ ਹੈ। ਉਹਨਾਂ ਨਾਲ ਹੀ ਕਿਹਾ ਕਿ ਤੀਜੀ ਫਸਲ ਦੇ ਬਦਲ ਵਜੋਂ ਵੀ ਕਿਸਾਨ ਚਾਰੇ ਅਤੇ ਤੋੜੀਏ ਆਦਿ ਦੀ ਵਰਤੋਂ ਕਰ ਸਕਦੇ ਹਨ, ਪਰ ਝੋਨੇ ਤੋਂ ਪਹਿਲਾਂ ਕਿਸੇ ਵੀ ਕਿਸਮ ਦੀ ਵਿਚਕਾਰਲੀ ਫਸਲ ਲੈਣੀ ਠੀਕ ਨਹੀਂ ਹੈ। ਖਾਸ ਕਰਕੇ ਕਿਸਾਨ ਉਸ ਵੇਲੇ ਮੱਕੀ ਲਾਉਂਦੇ ਹਨ ਜੋ ਕਿ ਵੱਡੀ ਗਿਣਤੀ ਦੇ ਵਿੱਚ ਪਾਣੀ ਖਿੱਚਦੀ ਹੈ। ਇਸ ਨਾਲ ਪਾਣੀ ਦਾ ਵੱਡਾ ਨੁਕਸਾਨ ਵੀ ਹੁੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.