ਅੰਮ੍ਰਿਤਸਰ: ਲੋਕ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਆਏ ਦਿਨ ਸਿਆਸਤ 'ਚ ਕੁੱਝ ਨਾ ਕੁੱਝ ਵੱਡਾ ਜ਼ਰੂਰ ਹੋ ਰਿਹਾ ਹੈ। ਅਜਿਹਾ ਹੀ ਅੱਜ ਉਦੋਂ ਹੋਇਆ ਜਦੋਂ ਖੂਡਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ। ਉਨਾਂ੍ਹ ਆਖਿਆ ਕਿ ਅਸੀਂ ਗੰਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ।
ਸਾਹਮਣੇ ਆ ਕੇ ਲੜਨ: ਵਿਰਸਾ ਸਿੰਘ ਵਲਟੋਹਾ ਦੀਆਂ ਗੱਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਆਖਿਆ ਕਿ ਲੜਨ ਨੂੰ ਮੈਦਾਨ ਖੁੱਲ੍ਹਾ ਪਿਆ ਹੈ ਜੇਕਰ ਕਿਸੇ ਨੇ ਲੜਨਾ ਤਾਂ ਆ ਕੇ ਲੜ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ 'ਤੇ ਸਵਾਲ ਖੜ੍ਹੇ ਕਰਦੇ ਉਨ੍ਹਾਂ ਆਖਿਆ ਕਿ ਜਿਹੜੇ ਬੰਦੀ ਸਿੰਘਾਂ ਦੀ ਗੱਲ ਕਰਨਾ ਚਾਹੁੰਦੇ ਨੇ ਉਹ ਦਿਖਾਵਾ ਨਹੀਂ ਕਰਦੇ, ਦਿਲੋਂ ਕਰਦੇ ਹਨ।
ਅਸੀਂ ਕੁੱਝ ਨਹੀਂ ਕਿਹਾ: ਤਰਸੇਮ ਸਿੰਘ ਨੇ ਆਖਿਆ ਕਿ ਵਿਰਸਾ ਸਿੰਘ ਵਲਟੋਹਾ ਸਾਡੇ ਕੋਲ ਆਏ ਅਤੇ ਉਨ੍ਹਾਂ ਆਖਿਆ ਕਿ ਲੋਕ ਮੈਨੂੰ ਬੁਰਾ ਭਲਾ ਕਹਿ ਰਹੇ ਹਨ। ਉਨ੍ਹਾਂ ਵਲਟੋਹਾ ਦੀ ਗੱਲ ਦਾ ਜਵਾਬ ਦਿੰਦੇ ਆਖਿਆ ਕਿ ਨਾ ਮੈਂ ਅਤੇ ਨਾ ਸਾਡੇ ਕਿਸੇ ਪਰਿਵਾਰ ਦੇ ਮੈਂਬਰ ਨੇ ਉਨ੍ਹਾਂ ਨੂੰ ਅਜਿਹਾ ਕੁੱਝ ਆਖਿਆ ਸੀ। ਉਨ੍ਹਾਂ ਆਖਿਆ ਕਿ ਅਸੀਂ 22 ਫਰਵਰੀ ਨੂੰ ਮੋਰਚਾ ਲਗਾਇਆ ਸੀ । ਉਸ ਸਮੇਂ ਇਹਨਾਂ ਦੇ ਇੱਕ ਦੋ ਲੀਡਰ ਆਏ ਸਨ ,ਉਦੋਂ ਅਸੀਂ ਇਹਨਾਂ ਨੂੰ ਮਿਲੇ ਹਾਂ ਪਰ ਉਸ ਤੋਂ ਬਾਅਦ ਸਾਡੇ ਪਰਿਵਾਰ ਦਾ ਇਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ।
- ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਨੂੰ ਮਿਲਿਆ ਪੁਰਾਣੀ ਪਾਰਟੀ ਦਾ ਸਮਰਥਨ, ਇਸ ਪਾਰਟੀ ਨੇ ਆਪਣੇ ਉਮੀਦਵਾਰ ਦਾ ਨਾਮ ਲਿਆ ਵਾਪਿਸ - support of candidate Amritpal
- 'ਮੈਂ ਦੋਗਲਾ ਨਹੀਂ ਯਾਰ', ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਫ਼ੇਰ ਘੇਰ ਲਿਆ ਕਹਿੰਦੇ- ਅੱਜ ਤਾਂ ਮਸਲਾ ਨਿਬੇੜ ਕੇ ਹੀ ਜਾਊਂ, ਆਜੋ ਕਰੀਏ ਗੱਲ'.... - candidate for bjp hans raj hans
- ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਹੋਂਦ ਖੁਦ ਖਤਮ ਕਰਨ ਦੀ ਕੋਸ਼ਿਸ਼, ਅੰਮ੍ਰਿਤਪਾਲ ਦੇ ਪਿਤਾ ਦਾ ਤਿੱਖਾ ਤੰਜ - Shiromani Akali Dal destroy
ਸਿੱਖ ਕੌਮ ਦੇ ਲੀਡਰ: ਉਨ੍ਹਾਂ ਕਿਹਾ ਕਿ ਜਿੰਨੇ ਵੀ ਸਾਡੇ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸਾਡਾ ਫਰਜ਼ ਬਣਦਾ ਇਹਨਾਂ ਸਾਰਿਆਂ ਨੂੰ ਜਿਤਾ ਕੇ ਅਸੀਂ ਸੰਸਦ ਵਿੱਚ ਭੇਜੀਏ।ਸਿੱਖ ਕੌਮ ਦਾ ਲੀਡਰ ਕਦੇ ਵੀ ਆਪਣਾ ਦਰਦ ਖੋਲ ਕੇ ਇੰਨੀ ਛੇਤੀ ਲੋਕਾਂ ਸਾਹਮਣੇ ਨਹੀਂ ਦੱਸਦਾ। ਜਦੋਂ ਕੌਮ ਦਾ ਲੀਡਰ ਅੱਖਾਂ ਮੀਟ ਗਿਆ, ਮੁੜਕੇ ਲੋਕ ਰੋਣਗੇ ਭਾਵ ਉਹਨਾਂ ਕਿਹਾ ਕਿ ਅੱਜ ਖਡੂਰ ਸਾਹਿਬ ਅਤੇ ਸੰਗਰੂਰ ਵਾਸਤੇ ਪੰਥ ਨੂੰ ਅਹਿਮ ਫੈਸਲੇ ਲੈਣੇ ਪੈਣਗੇ ਤਾਂ ਜੋ ਅਸੀਂ ਆਪਣੀਆਂ ਮਾਤਾਵਾਂ ਅਤੇ ਭੈਣਾਂ ਨੂੰ ਇਨਸਾਫ਼ ਦਿਵਾ ਸਕੀਏ।
ਅੰਮ੍ਰਿਤਪਾਲ ਦੀ ਮਾਤਾ ਵੱਲੋਂ ਅਪੀਲ: ਜਦੋਂ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਖਡੂਰ ਸਾਹਿਬ ਤੋਂ ਅੰਮ੍ਰਿਤਪਲਾ ਸਿੰਘ ਜਿੱਤ ਕੇ ਪਾਰਲੀਮੈਂਟ 'ਚ ਜਾਣਗੇ ਫਿਰ ਪੰਜਾਬ ਦੇ ਹਾਲਾਤ ਬਦਲਣਗੇ। ਇਸ ਲਈ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਅਪੀਲ ਕਦੇ ਹਾਂ ਕਿ ਅੱਜ ਸਿੱਖ ਕੌਮ ਅਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਧਰਨੇ ਮੁਜਾਹਰੇ ਕਰਦਾ ਰਿਹਾ, ਬੀਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਬਹੁਤ ਹੀ ਨਿੰਦਣ ਯੋਗ ਹੈ।