ਮੋਗਾ: ਐਨਐਸਐਸ ਦੇ ਤਹਿਤ ਦਿਬੜੂਗਰ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਕਲਾਂ ਦੇ ਚਾਚੇ ਦੇ ਬੇਟੇ ਮਹਾਂ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਅਪਡੇਟ ਕੀਤੀ ਗਈ ਹੈ, ਜਿਸ ਵਿੱਚ ਐਲਾਨ ਕੀਤਾ ਗਿਆ ਹੈ ਕਿ ਕੁਲਵੰਤ ਸਿੰਘ ਰਾਊਕੇ ਬਰਨਾਲਾ ਸੀਟ ਤੋਂ ਜਿਮਨੀ ਚੋਣ ਲੜਨਗੇ, ਜਿਸ ਤੋਂ ਬਾਅਦ ਮਹਾਂ ਸਿੰਘ ਨਾਲ ਈਟੀਵੀ ਭਾਰਤ ਮੀਡੀਆ ਦੀ ਟੀਮ ਨੇ ਵਿਸ਼ੇਸ਼ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਮਹਾਂ ਸਿੰਘ ਨੇ ਕਿਹਾ ਕਿ ਪਿਛਲੇ 6-7 ਦਿਨਾਂ ਤੋਂ ਕੁਲਵੰਤ ਸਿੰਘ ਰਾਊਕੇ ਹੋਰਾਂ ਨਾਲ ਇਸ ਸਬੰਧ ਵਿੱਚ ਉਹਨਾਂ ਦੀ ਗੱਲਬਾਤ ਹੋ ਰਹੀ ਸੀ ਅਤੇ ਕਾਫ਼ੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਉਹ ਬਰਨਾਲਾ ਤੋਂ ਜ਼ਿਮਨੀ ਚੋਣ ਲੜਨਗੇ ।
ਇਸ ਮੌਕੇ ਮਹਾਂ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਭਾਈ ਕੁਲਵੰਤ ਸਿੰਘ ਰਾਕੇ ਦੇ ਪਰਿਵਾਰ ਦੀ ਸਿੱਖ ਕੌਮ ਲਈ ਬਹੁਤ ਵੱਡੀ ਕੁਰਬਾਨੀ ਹੈ ਅਤੇ ਇਸ ਤੋਂ ਪਹਿਲਾਂ 1987 ਵਿੱਚ ਕੁਲਵੰਤ ਸਿੰਘ ਹੋਰਾਂ ਦੇ ਪਿਤਾ 'ਤੇ ਵੀ ਸਰਕਾਰ ਵੱਲੋਂ ਐਨਐਸਏ ਲਗਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਸਿੱਖ ਕੌਮ ਸਾਡਾ ਸਾਥ ਜਰੂਰ ਦੇਵੇਗੀ।
ਵਾਰਿਸ ਪੰਜਾਬ ਦੇ 9 ਹੋਰ ਮੈਂਬਰਾਂ ਜੇਲ੍ਹ ਵਿੱਚ ਬੰਦ: ਅੰਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ 9 ਹੋਰ ਮੈਂਬਰਾਂ ਨੂੰ ਮਾਰਚ 2023 ਵਿਚ ਸੰਗਠਨ ’ਤੇ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਵਿਚ ਰੱਖਿਆ ਗਿਆ ਹੈ। ਰਾਊਕੇ ਕਿਸੇ ਵੀ ਮਕਸਦ ਲਈ ਜੇਲ੍ਹ ਤੋਂ ਬਾਹਰ ਆਉਣ ਵਾਲਾ ਪਹਿਲਾ ਵਿਅਕਤੀ ਹੈ। ਦਲਜੀਤ ਸਿੰਘ ਕਲਸੀ, ਪਪਲਪ੍ਰੀਤ ਸਿੰਘ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ, ਭਗਵੰਤ ਸਿੰਘ, ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਔਜਲਾ ਹੁਣ ਅਸਾਮ ਜੇਲ੍ਹ ’ਚ ਬੰਦ ਸੰਗਠਨ ਦੇ ਹੋਰ ਮੈਂਬਰ ਹਨ।
ਜੇਲ੍ਹ ਜਾਣ ਤੋਂ ਪਹਿਲਾਂ ਕਰਦਾ ਸੀ ਕਲਰਕ ਦੀ ਨੌਕਰੀ: ਗ੍ਰਿਫਤਾਰੀ ਤੋਂ ਪਹਿਲਾਂ ਰਾਊਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ’ਚ ਕਲਰਕ ਸੀ। ਉਸ ਦੇ ਪਿਤਾ ਨੂੰ 1993 ਵਿਚ ਸਿੱਖ ਖਾੜਕੂਵਾਦ ਦੌਰਾਨ ਪੁਲਿਸ ਨੇ ਕਥਿਤ ਤੌਰ ’ਤੇ ਚੁੱਕ ਲਿਆ ਸੀ ਅਤੇ ਉਹ ਕਦੇ ਵਾਪਸ ਨਹੀਂ ਆਏ। ‘ਵਾਰਿਸ ਪੰਜਾਬ ਦੇ’ ਸਰਗਰਮ ਮੈਂਬਰ ਰਾਊਕੇ ਨੂੰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਸੰਗਠਨ ਦੇ ਸਾਰੇ ਪ੍ਰੋਗਰਾਮਾਂ ’ਚ ਸ਼ਾਮਲ ਹੁੰਦਾ ਸੀ। 23 ਫਰਵਰੀ, 2023 ਨੂੰ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਵਲੋਂ ਅਜਨਾਲਾ ਥਾਣੇ ਕੰਪਲੈਕਸ ’ਚ ਕਥਿਤ ਤੌਰ ’ਤੇ ਦਾਖਲ ਹੋਣ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਮੈਂਬਰਾਂ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਗਰਮ ਖਿਆਲੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਹੇਠ 'ਵਾਰਿਸ ਪੰਜਾਬ' ਦੇ ਮੈਂਬਰਾਂ ਖ਼ਿਲਾਫ਼ ਕੀਤੀ ਕਾਰਵਾਈ ਦੌਰਾਨ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਘਰੋਂ ਹਿਰਾਸਤ ਵਿੱਚ ਲਿਆ ਸੀ। ਰਾਊਕੇ ਦੇ ਪਿਤਾ ਚੜ੍ਹਤ ਸਿੰਘ ਨੂੰ ਵੀ ਪੰਜਾਬ ਵਿੱਚ ਬਗਾਵਤ ਦੇ ਸਮੇਂ ਦੌਰਾਨ 25 ਮਾਰਚ 1993 ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਉਹ ਕਦੇ ਘਰ ਨਹੀਂ ਪਰਤੇ।
ਮਹਾਂ ਸਿੰਘ ਨੇ ਕਿਹਾ: ਅੱਜ ਤੱਕ ਸਾਨੂੰ ਇਹ ਨਹੀਂ ਪਤਾ ਕਿ ਉਸ ਨੂੰ ਝੂਠੇ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਜਾਂ ਉਹ ਅਜੇ ਜ਼ਿੰਦਾ ਹੈ। ਸਾਡੇ ਕੋਲ ਉਸਦੀ ਮੌਤ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨੂੰ ਪੁਲਿਸ ਚੁੱਕ ਕੇ ਲੈ ਗਈ ਅਤੇ ਕਦੇ ਵਾਪਸ ਨਹੀਂ ਪਰਤੇ।। ਉਸ ਦੇ ਪਿਤਾ ਨੂੰ ਵੀ 1987 ਵਿੱਚ ਐਨਐਸਏ ਤਹਿਤ ਜੇਲ੍ਹ ਭੇਜਿਆ ਗਿਆ ਸੀ।
- ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਟੋਲ ਪਲਾਜ਼ਾ ਹੋਵੇਗਾ ਬੰਦ, ਕਿਸਾਨ ਜੱਥੇਬੰਦੀਆਂ ਨੇ ਟੋਲ 'ਤੇ ਤਾਲਾ ਲਾਉਣ ਦਾ ਕੀਤਾ ਐਲਾਨ - Punjab Ladowal toll plaza closed
- ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਦੌਰਾਨ ਸਿੱਖ ਜੱਥੇਬੰਦੀਆਂ ਅਤੇ ਪੰਥਕ ਧਿਰਾਂ ਇੱਕ ਮੰਚ 'ਤੇ ਹੋਈਆਂ ਇਕੱਠੀਆਂ - Assembly elections of 2027
- ਪੋਸਟਮਾਰਟਮ ਨੂੰ ਲੈ ਕੇ ਅਜਨਾਲਾ ਦੇ ਸਿਵਲ ਹਸਪਤਾਲ ’ਚ ਪਿਆ ਘਮਾਸਾਣ, ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾ - ajnala hospital clash
ਰਾਊਕੇ ਦੇ ਪਿਤਾ ਭਿੰਡਰਾਂਵਾਲਿਆਂ ਦੇ ਨਾਲ ਲਹਿਰ ਵਿੱਚ ਸਨ: ਮਹਾਂ ਸਿੰਘ ਨੇ ਕਿਹਾ- ਉਹ ਯੂਥ ਅਕਾਲੀ ਦਲ ਦਾ ਆਗੂ ਸੀ ਅਤੇ ਉਸ ਨੂੰ ਪੰਜਾਬ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਖਾਲਿਸਤਾਨ ਪੱਖੀ ਲਹਿਰ ਦਾ ਸਮਰਥਨ ਕਰਨ ਕਰਕੇ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿਚ ਉਹ ਸਾਡੇ ਪਿੰਡ ਦਾ ਸਰਪੰਚ ਵੀ ਬਣਿਆ ਅਤੇ 25 ਮਾਰਚ 1993 ਨੂੰ ਪੁਲਿਸ ਨੇ ਉਸ ਨੂੰ ਸਾਡੇ ਘਰੋਂ ਜ਼ਬਰਦਸਤੀ ਚੁੱਕ ਲਿਆ। ਮਹਾਂ ਸਿੰਘ ਨੇ ਕਿਹਾ- ਸਾਨੂੰ ਨਹੀਂ ਪਤਾ ਕਿ ਉਨ੍ਹਾਂ ਨਾਲ ਕੀ ਹੋਇਆ, ਕਿਉਂਕਿ ਸਾਨੂੰ ਉਸ ਦੀ ਲਾਸ਼ ਕਦੇ ਨਹੀਂ ਮਿਲੀ।