ETV Bharat / state

ਨਗਰ ਨਿਗਮ ਚੋਣ ਮੈਦਾਨ 'ਚ ਉਤਰੇ ਨੌਜਵਾਨ ਉਮੀਦਵਾਰ, ਇਲਾਕੇ ਦੇ ਲੋਕਾਂ ਨੇ ਦੱਸੀਆਂ ਮੁਸ਼ਕਿਲਾਂ, ਉਮੀਦਵਾਰ ਨੇ ਦਿੱਤਾ ਭਰੋਸਾ... - AMARINDER PAL SINGH CANDIDATE

ਲੁਧਿਆਣਾ 'ਚ ਸਭ ਤੋਂ ਘੱਟ ਉਮਰ ਦਾ ਉਮੀਦਵਾਰ ਅਮਰਿੰਦਰ ਪਾਲ ਸਿੰਘ ਇਲਾਕੇ ਦੇ ਲੋਕਾਂ ਤੋਂ ਵੋਟਾਂ ਮੰਗ ਰਿਹਾ ਹੈ।

AMARINDER PAL SINGH CANDIDATE
ਨੌਜਵਾਨ ਉਮੀਦਵਾਰ ਵੀ ਚੋਣ ਮੈਦਾਨ 'ਚ (ETV Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Dec 15, 2024, 10:05 PM IST

ਲੁਧਿਆਣਾ: ਲੁਧਿਆਣਾ ਦੇ ਵਿੱਚ ਨੌਜਵਾਨ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨੇ ਲੁਧਿਆਣਾ ਦੇ ਵਾਰਡ ਨੰਬਰ 54 ਤੋਂ ਅਮਰਿੰਦਰ ਪਾਲ ਸਿੰਘ ਨੌਜਵਾਨ ਉਮੀਦਵਾਰ ਹੈ। ਲੁਧਿਆਣਾ 'ਚ ਸਭ ਤੋਂ ਘੱਟ ਉਮਰ ਦਾ ਉਮੀਦਵਾਰ ਅਮਰਿੰਦਰ ਪਾਲ ਸਿੰਘ ਇਲਾਕੇ ਦੇ ਲੋਕਾਂ ਤੋਂ ਵੋਟਾਂ ਮੰਗ ਰਿਹਾ ਹੈ। ਦੂਜੇ ਪਾਸੇ ਸਾਡੀ ਟੀਮ ਵੱਲੋਂ ਜਦੋਂ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਪੁੱਛੀਆਂ ਗਈਆਂ ਤਾਂ ਉਨ੍ਹਾਂ ਨੇ ਦੱਸਿਆ ਕਿ ਚੋਣਾਂ ਲੇਟ ਹੋਣ ਕਰਕੇ ਕਈ ਕੰਮ ਹੋਣੇ ਬਾਕੀ ਰਹਿ ਗਏ ਸਨ। ਪਰ ਹੁਣ ਉਮੀਦ ਹੈ ਕਿ ਕੰਮ ਮੁਕੰਮਲ ਹੋਣਗੇ।

ਨੌਜਵਾਨ ਉਮੀਦਵਾਰ ਵੀ ਚੋਣ ਮੈਦਾਨ 'ਚ (ETV Bharat (ਲੁਧਿਆਣਾ, ਪੱਤਰਕਾਰ))

ਵਾਸੀਆਂ ਦੇ ਵੱਡੇ-ਵੱਡੇ ਵਿਹੜੇ

ਉੱਥੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਇੱਥੇ ਘਰ ਬਣਾਏ ਸਨ ਉਦੋਂ ਕਾਫੀ ਘੱਟ ਕੀਮਤਾਂ ਸਨ ਪਰ ਹੁਣ ਕੀਮਤਾਂ ਇੱਥੇ ਅਸਮਾਨੀ ਪਹੁੰਚ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਕੂੜੇ ਦੀ ਸਮੱਸਿਆ ਵੀ ਸੀ, ਪਾਣੀ ਦੀ ਸਮੱਸਿਆ ਵੀ ਸੀ, ਜਿਸ ਦਾ ਹੁਣ ਲਗਭਗ ਹੱਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਕੁਝ ਪ੍ਰਵਾਸੀਆਂ ਦੇ ਵੱਡੇ-ਵੱਡੇ ਵਿਹੜੇ ਕੁਝ ਲੋਕਾਂ ਨੇ ਬਣਾਏ ਹੋਏ ਹਨ, ਇਸ ਦਾ ਹੱਲ ਜੇਕਰ ਹੋ ਜਾਵੇ। ਬਾਕੀ ਕੋਈ ਵੀ ਸਮੱਸਿਆ ਇਲਾਕੇ ਦੇ ਵਿੱਚ ਨਹੀਂ ਹੈ।

ਸਾਰੀਆਂ ਗਲੀਆਂ ਪੱਕੀਆਂ ਕੀਤੀਆਂ ਜਾ ਚੁੱਕੀਆਂ ਹਨ

ਇਸ ਦੌਰਾਨ ਜਦੋਂ ਨੌਜਵਾਨ ਉਮੀਦਵਾਰ ਅਮਰਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਕੌਂਸਲਰ ਦੀਆਂ ਚੋਣਾਂ ਲੜਨ ਤੋਂ ਪਹਿਲਾਂ ਹੀ ਇਲਾਕੇ ਦੇ ਵਿੱਚ ਕਈ ਕੰਮ ਕਰਵਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇਲਾਕੇ ਦੀਆਂ ਸਾਰੀਆਂ ਗਲੀਆਂ ਪੱਕੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜਿਹੜੇ ਵੱਡੇ ਪਲਾਟ ਸਨ, ਉਥੋਂ ਕੂੜੇ ਦੇ ਢੇਰ ਚੁਕਵਾਏ ਹਨ। ਅਮਰਿੰਦਰ ਪਾਲ ਸਿੰਘ ਨੇ ਕਿਹਾ ਕਿ 50 ਤੋਂ ਵੱਧ ਟਿੱਪਰ ਹੁਣ ਤੱਕ ਕੂੜੇ ਦੇ ਅਸੀਂ ਇਲਾਕੇ ਦੇ ਵਿੱਚ ਪਹਿਲਾਂ ਹੀ ਚੁਕਵਾ ਚੁੱਕੇ ਹਨ।

ਕਮਿਊਨਿਟੀ ਸੈਂਟਰ ਦੇ ਲਈ ਅਸੀਂ ਮਤਾ ਪਾਸ ਕਰਵਾਇਆ

ਨੌਜਵਾਨ ਉਮੀਦਵਾਰ ਅਮਰਿੰਦਰ ਪਾਲ ਸਿੰਘ ਨੇ ਕਿਹਾ ਕਿ ਹੁਣ ਪਲਾਟ ਸਾਫ ਹੋਣ ਕਰਕੇ ਲੋਕ ਉੱਥੇ ਕੂੜਾ ਨਹੀਂ ਸੁੱਟਦੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰ ਦੇ ਲਈ ਅਸੀਂ ਮਤਾ ਪਾਸ ਕਰਵਾ ਲਿਆ ਹੈ ਪਰ ਕੁਝ ਪੈਸੇ ਘਟਦੇ ਹਨ ਅਸੀਂ ਐਮਐਲਏ ਤੋਂ ਇਸ ਸਬੰਧੀ ਗੱਲਬਾਤ ਕਰਕੇ ਉਹ ਵੀ ਪਾਸ ਕਰਵਾਉਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਇਲਾਕੇ ਦਾ ਹੀ ਰਹਿਣ ਵਾਲਾ ਹੈ। ਉਸ ਦੇ ਸਾਰੇ ਦੋਸਤ ਦੇ ਨਾਲ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.