ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਵਿਧਾਇਕ ਰਹਿ ਚੁੱਕੇ ਸੁਰਜੀਤ ਸਿੰਘ ਰੱਖੜਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਪਹੁੰਚੇ। ਜਿਸ ਤੋਂ ਪਹਿਲਾਂ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ 30 ਅਗਸਤ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੇਸ਼ ਹੋਣ ਲਈ ਉਪਦੇਸ਼ ਜਾਰੀ ਕੀਤਾ ਗਿਆ ਸੀ,ਉਸ ਦੇ ਮੱਦੇ ਨਜ਼ਰ ਅੱਜ ਪਹੁੰਚੇ ਹਨ, ਕਿਉਂਕਿ ਲੰਮੇਂ ਸਮੇਂ ਤੋਂ ਵਿਦੇਸ਼ ਵਿੱਚ ਹੋਣ ਦੇ ਕਾਰਨ ਉਹ ਹੋਰਨਾਂ ਅਕਾਲੀ ਆਗੂਆਂ ਦੇ ਨਾਲ ਪੇਸ਼ ਨਹੀਂ ਹੋ ਸਕੇ ਸਨ। ਇਸ ਲਈ ਅੱਜ ਸਿੰਘ ਸਾਹਿਬਾਨਾਂ ਦੀ ਅਗਵਾਈ 'ਚ ਪੇਸ਼ ਹੋਏ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰ ਮੱਥੇ
ਉੱਥੇ ਹੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅੱਜ ਜਥੇਦਾਰ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਹੈ, ਉਹਨਾਂ ਕਿਹਾ ਕਿ ਜਾਣੇ ਅਨਜਾਨੇ ਦੇ ਵਿੱਚ ਸਾਡੇ ਕੋਲੋਂ ਸਰਕਾਰ ਹੁੰਦੇ ਸਮੇਂ ਜੋ ਵੀ ਭੁੱਲ ਚੁੱਕਾ ਹੋਈਆਂ ਹਨ, ਉਹਨਾਂ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਸਜ਼ਾ ਲਗਾਉਣਗੇ,ਉਸ ਦੇ ਲਈ ਅਸੀਂ ਤਿਆਰ ਹਾਂ । ਜੋ ਵੀ ਹੁਕਮ ਹੋਵੇਗਾ ਉਹ ਸਿਰ ਮੱਥੇ ਹੈ। ਉਥੇ ਹੀ ਮੀਡੀਆ ਦੇ ਜ਼ਿਆਦਾ ਸਵਾਲਾਂ ਦਾ ਜਵਾਬ ਨਾ ਦਿੰਦੇ ਹੋਏ ਉਹਨਾਂ ਕਿਹਾ ਕਿ ਅੱਜ ਗੁਰੂ ਘਰ ਆਏ ਹਾਂ, ਉਸ ਤੋਂ ਬਾਅਦ ਹੀ ਕੋਈ ਗੱਲ ਕਰਾਂਗੇ।
- ਕੈਬਨਿਟ ਮੰਤਰੀਆਂ ਤੋਂ ਬਾਅਦ ਦੀ ਕੋਰ ਕਮੇਟੀ ਮੈਂਬਰ ਹੋਣਗੇ ਪੇਸ਼? 18 ਸਤੰਬਰ ਤੋਂ ਬਾਅਦ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ - sri akal Takhat sahib
- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਸਰਕਾਰ ਸਮੇਂ ਦੇ ਮੰਤਰੀਆਂ ਨੂੰ ਪੱਤਰ, 15 ਦਿਨਾਂ ਦੇ ਅੰਦਰ ਮੰਗਿਆ ਸਪੱਸ਼ਟੀਕਰਨ - letter from Sri Akal Takht Sahib
- ਗੁਰੂ ਘਰ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਵੱਡੀ ਜ਼ਿੰਮੇਵਾਰੀ ਨੂੰ ਲੈਕੇ ਦਿੱਤੀ ਪ੍ਰਤੀਕ੍ਰਿਆ - Balwinder Singh Bhundar
ਅਕਾਲੀ ਆਗੂਆਂ ਖਿਲਾਫ ਕਾਰਵਾਈ
ਜ਼ਿਕਰਯੋਗ ਹੈ ਕਿ ਅਕਾਲੀ ਸਰਕਾਰ ਦੇ ਸਮੇਂ ਹੋਈ ਬੇਅਦਬੀ,ਬਹਿਬਲ ਕਲਾਂ ਗੋਲੀਕਾਂਡ ਅਤੇ ਡੇਰਾ ਸਾਧ ਨੂੰ ਮੁਆਫੀ ਸਣੇ ਹੋਰ ਕਈ ਅਹਿਮ ਮੁਦਿਆਂ ਨੂੰ ਲੈਕੇ ਅਕਾਲੀ ਦਲ ਦੇ ਹੀ ਬਾਗੀ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਕਿ ਇਹਨਾਂ ਦੀ ਹਕੁਮਤ ਸਮੇਂ ਹੋਈਆਂ ਕੁਤਾਹੀਆਂ ਕਾਰਨ ਅੱਜ ਸਰਕਾਰ ਦੇ ਇਹ ਹਾਲ ਹਨ। ਪੰਜਾਬ ਵਿੱਚ ਸਿੱਖ ਪੰਥ ਨੂੰ ਢਾਅ ਲੱਗੀ ਹੈ। ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਦਿੱਤਾ ਗਿਆ।