ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀਆਂ ਦਰਾਰਾਂ ਭਰਨ ਦੀ ਬਜਾਏ ਹੋਰ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਜਿਸ ਕਾਰਨ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਲੱਗਿਆ, ਕਿਉਂਕਿ ਗਿੱਦੜਬਾਹਾ ਦੇ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਪਾਰਟੀ ਛੱਡ ਨੂੰ ਛੱਡ ਦਿੱਤਾ ਹੈ। ਪਹਿਲਾਂ ਇਹ ਸਿਰਫ਼ ਚਰਚਾਵਾਂ ਸਨ ਪਰ ਹੁਣ ਉਨ੍ਹਾਂ ਨੇ ਤੱਕੜੀ ਤੋਂ ਕਿਨਾਰਾ ਕਰ ਲਿਆ।
ਆਪਣੇ ਸੱਟ ਮਾਰਨ ਦਰਦ ਜ਼ਿਆਦਾ ਹੁੰਦਾ: ਡਿੰਪੀ ਢਿੱਲੋਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਆਪਣੇ ਦਰਦ ਦਾ ਜ਼ਾਹਿਰ ਕਰਦੇ ਆਖਿਆ ਕਿ ਜਦੋਂ ਕੋਈ ਆਪਣਾ ਸੱਟ ਮਾਰਦਾ ਹੈ ਤਾਂ ਦਰਦ ਜਿਆਦਾ ਹੁੰਦਾ ਹੈ। ਉਨ੍ਹਾਂ ਪਾਰਟੀ ਤੋਂ ਨਰਾਜ਼ਗੀ ਪ੍ਰਗਟ ਕਰਦੇ ਆਖਿਆ ਕਿ "ਉਨ੍ਹਾਂ ਦਾ ਪਰਿਵਾਰ ਮਜ਼ਬੂਤ ਹੋ ਗਿਆ, ਸਾਡੇ ਵਰਗੇ ਤਾਂ ਬਣੇ ਹੀ ਵਰਤਣ ਲਈ ਹੁੰਦੇ ਨੇ"। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ 'ਤੇ ਸਿੱਧੇ ਨਿਸ਼ਾਨੇ ਸਾਧਦੇ ਆਖਿਆ ਕਿ "ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਚੱਲੋ ਉਨ੍ਹਾਂ ਦੀ ਮਰਜ਼ੀ"
ਕਿਉਂ ਨਰਾਜ਼ ਨੇ ਡਿੰਪੀ: ਦਰਅਸਲ ਉਹ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਖੁਸ਼ ਨਹੀਂ ਸਨ। ਡਿੰਪੀ ਲਗਾਤਾਰ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਜ਼ਰ ਆ ਰਹੇ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ। ਇਹੀ ਕਾਰਨ ਉਹਨ੍ਹਾਂ ਦੀ ਨਾਰਾਜ਼ਗੀ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਕਈ ਵਾਰ ਸਟੇਜ ਤੋਂ ਕਹਿ ਚੁੱਕੇ ਹਨ ਕਿ ਉਨ੍ਹਾਂ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਉਹ ਪਾਰਟੀ ਛੱਡਣਗੇ ਪਰ ਹੁਣ ਇੰਨ੍ਹਾਂ ਅਫ਼ਵਾਹਾਂ 'ਤੇ ਮੋਹਰ ਲੱਗ ਚੁੱਕੀ ਹੈ ਕਿ ਇਹ ਸਿਰਫ਼ ਅਫ਼ਵਾਹ ਨਹੀਂ ਬਲਕਿ ਸੱਚ ਹੈ।
ਡਿੰਪੀ ਦਾ ਗਿੱਦੜਬਾਹਾ ਨਾਲ ਰਿਸ਼ਤਾ: ਗਿੱਦੜਬਾਹਾ ਸੀਟ 'ਤੇ ਡਿੰਪੀ ਢਿੱਲੋਂ ਦੀ ਚੰਗੀ ਪਕੜ ਹੈ, ਜਦੋਂ ਕਿ 2022 ਵਿੱਚ ਪੂਰੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ। ਪਰ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਸੀ। ਇਸ ਦੌਰਾਨ ਰਾਜਾ ਵੜਿੰਗ ਨੂੰ 50998 ਵੋਟਾਂ ਪਈਆਂ ਤੇ ਜਦੋਂ ਕਿ ਡਿੰਪੀ ਨੂੰ 49649 ਵੋਟਾਂ ਮਿਲੀਆਂ। ਦੋਵਾਂ ਵਿਚਾਲੇ ਜਿੱਤ ਦਾ ਫਰਕ 1349 ਵੋਟਾਂ ਦਾ ਰਿਹਾ। ਅਜਿਹੇ 'ਚ ਡਿੰਪੀ ਢਿੱਲੋਂ ਆਪਣੇ ਆਪ ਨੂੰ ਇਸ ਸੀਟ ਲਈ ਕਾਫੀ ਮਜ਼ਬੂਤ ਦਾਅਵੇਦਾਰ ਮੰਨਦੇ ਹਨ।
ਗਿੱਦੜਬਾਹਾ ਸੀਟ ਦਾ ਸਿਆਸੀ ਇਤਿਹਾਸ : ਦੱਸ ਦੱਈਏ ਕਿ ਗਿੱਦੜਬਾਹਾ ਸੀਟ 1967 ਵਿੱਚ ਬਣੀ ਸੀ। ਇੱਥੋਂ ਪਹਿਲੀ ਚੋਣ ਕਾਂਗਰਸੀ ਆਗੂ ਹਰਚਰਨ ਸਿੰਘ ਬਰਾੜ ਨੇ ਜਿੱਤੀ ਸੀ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1969, 72, 77, 80 ਅਤੇ 85 ਵਿੱਚ ਲਗਾਤਾਰ ਪੰਜ ਵਾਰ ਇਸ ਸੀਟ ਤੋਂ ਜਿੱਤੇ ਸਨ। ਕਾਂਗਰਸ ਆਗੂ ਰਘੁਬੀਰ ਸਿੰਘ 1992 ਵਿੱਚ ਜਿੱਤੇ ਸਨ। ਇਸ ਤੋਂ ਬਾਅਦ ਮਨਪ੍ਰੀਤ ਬਾਦਲ 1995, 97, 2002 ਅਤੇ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਸੀਟ ਜਿੱਤਦੇ ਰਹੇ। ਜਦੋਂਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸੀਟ ਤੋਂ 2012, 2017 ਅਤੇ 2022 ਵਿੱਚ ਜਿੱਤ ਚੁੱਕੇ ਹਨ ਪਰ ਹੁਣ ਉਹ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੇ ਇਸ ਸੀਟ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਕਾਰਨ ਇਹ ਸੀਟ ਖਾਲੀ ਹੋ ਗਈ ਹੈ।ਹੁਣ ਵੱਡਾ ਸਵਾਲ ਇਹ ਹੈ ਕਿ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਨੂੰ ਉਮੀਦਵਾਰ ਉਤਾਰੇਗਾ? ਦੂਜਾ ਸਵਾਲ ਇਹ ਹੈ ਕਿ ਡਿੰਪੀ ਢਿੱਲੋਂ ਕਿਸ ਪਾਰਟੀ ਦਾ ਪੱਲ੍ਹਾ ਫੜਨਗੇ।
- ਦਿੱਲੀ ਸ਼ਰਾਬ ਘੁਟਾਲਾ: ਹਲਫੀਆ ਬਿਆਨ ਕਿਸ ਤਰ੍ਹਾਂ ਹੋਇਆ ਜਨਤਕ, ਆਤਿਸ਼ੀ ਦਾ CBI 'ਤੇ ਵੱਡਾ ਇਲਜ਼ਾਮ - ATISHI ACCUSED CBI
- ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਮੰਗ ਪੱਤਰ, ਕੀਤੀ ਇਹ ਖਾਸ ਮੰਗ - demand letter
- ਬੁੱਢੇ ਨਾਲੇ ਦੇ ਪੁੱਛੇ ਸਵਾਲ 'ਤੇ ਸਪੀਕਰ ਕੁਲਤਾਰ ਸੰਧਵਾਂ ਦਾ ਦੋ ਟੁੱਕ ਜਵਾਬ, ਕਿਹਾ... - Big statement of Kultar Sandhwan