ਅੰਮ੍ਰਿਤਸਰ/ਪਟਿਆਲਾ: ਅੱਜ ਪੰਜਾਬ ਭਰ ਵਿੱਚ ਲੋਕ ਸਭਾ ਚੋਣਾਂ ਦੀ ਸੱਤਵੇਂ ਗੇੜ ਦੀ ਵੋਟਿੰਗ ਸ਼ੁਰੂ ਹੋ ਚੁਕੀ ਹੈ। ਵੱਖ-ਵੱਖ ਹਲਕਿਆਂ 'ਚ ਲੋਕ ਵੋਟਾਂ ਪਾ ਰਹੇ ਹਨ। ਉਥੇ ਹੀ ਉਮੀਦਵਾਰ ਵੀ ਆਪਣੇ ਪਰਿਵਾਰਾਂ ਨਾਲ ਵੋਟ ਪਾ ਰਹੇ ਹਨ। ਅੱਜ ਤੜਕੇ ਹੀ ਅੰਮ੍ਰਿਤਸਰ ਕੋਣ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਪਰਿਵਾਰ ਸਮੇਤ ਪਾਈ ਵੋਟ ਪਾਈ। ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਪਨਵ ਜਮੁਹਰੀ ਹੱਕ ਦਾ ਇਸਤਮਾਲ ਕਰਦੇ ਹੋਏ ਦਿਮਾਗ ਦੀ ਸੁਣ ਕੇ ਵੋਟ ਦਾ ਸਹੀ ਇਸਤੇਮਾਲ ਕਰਨ। ਉਹਨਾਂ ਕਿਹਾ ਕਿ ਇਹ ਸਮਾਂ ਹੈ ਜਦ ਅਸੀਂ ਆਪਣਾ 5 ਸਾਲ ਦਾ ਭਵਿੱਖ ਆਪ ਤੈਅ ਕਰਨਾ ਹੈ। ਸਰਕਾਰਾਂ ਨੂੰ ਨਿੰਦਨ ਦੀ ਜਗ੍ਹਾ ਆਪਣੇ ਫੈਸਲੇ ਆਪ ਲਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਕੰਮ ਹੋਣ ਨਾ ਕਿ ਬਸ ਧਰਨੇ ਹੀ ਲੱਗਣ।
ਐਨ ਕੇ ਸ਼ਰਮਾ ਨੇ ਵੀ ਪਾਈ ਵੋਟ : ਉਥੇ ਹੀ ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਵੀ ਆਪਣੀ ਵੋਟ ਦਾ ਇਸਤਮਾਲ ਕੀਤਾ ਅਤੇ ਪਰਿਵਾਰ ਨਾਲ ਪਹੁੰਚ ਕੇ ਜਿਥੇ ਆਪ ਵੋਟ ਪਾਈ ਉਥੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵੋਟ ਦਾ ਇਸਤਮਾਲ ਕਰਕੇ ਆਪਣੇ ਆਪ ਦਾ ਭਵਿੱਖ ਲੋਕ ਆਪ ਸਵਾਰਨ।ਉਹਨਾਂ ਕਿਹਾ ਕਿ ਅੱਜ ਭਾਵੇਂ ਹੀ ਗਰਮੀ ਦਾ ਸਮਾਂ ਹੈ ਪਰ ਇੱਕ ਦਿਨ ਦੀ ਗਰਮੀ ਦਾ ਤਾਪ ਝੱਲ ਕੇ ਜੇਕਰ ਇੱਕ ਵੋਟ ਪਾਈ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਮਾੜੀ ਸਰਕਾਰ ਦੇ ਕਾਰਨਾਮਿਆਂ ਦਾ ਤਾਪ ਨਹੀਂ ਝੱਲਣਾ ਪਵੇਗਾ।
ਇਹਨਾਂ ਉਮੀਦਵਾਰਾਂ ਨੇ ਪਾਈ ਵੋਟ : ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਅੱਜ ਪੋਲਿੰਗ ਹੋ ਰਹੀ ਹੈ। ਅੱਜ ਪੰਜਾਬ ਦੇ 2 ਕਰੋੜ ਤੋਂ ਵੱਧ ਵੋਟਰ ਚੋਣ ਮੈਦਾਨ ਵਿੱਤ ਉਤਰੇ 328 ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਮਸ਼ੀਨਾਂ ਵਿੱਚ ਕੈਦ ਕਰਨਗੇ। ਪੰਜਾਬ ਦੇ ਪੋਲਿੰਗ ਸਟੇਸ਼ਨਾਂ ਉੱਤੇ ਉਮੀਦਵਾਰਾਂ ਸਣੇ ਆਮ ਜਨਤਾ ਵਿੱਚ ਵੀ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦਿਨ ਚੜ੍ਹਦੇ ਹੀ ਲੋਕਾਂ ਸਣੇ ਉਮੀਦਵਾਰ ਵੀ ਵੋਟ ਪਾਉਣ ਪਹੁੰਚੇ ਹਨ।
ਲੋਕ ਸਭਾ ਚੋਣਾਂ 2024: ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਜਾਰੀ - Lok Sabha Election 2024
- ਸੀਐਮ ਭਗਵੰਤ ਮਾਨ ਨੇ ਆਪਣੀ ਵੋਟ ਪਾ ਕੇ ਸਾਰੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ।
- ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਆਪਣੀ ਧਰਮ ਪਤਨੀ ਸਮੇਤ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
- ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਨੇ ਆਦਰਸ਼ ਮਾਡਲ ਸਕੂਲ ਸੰਗਰੂਰ ਦੇ ਵਿੱਚ ਪਾਈ ਆਪਣੀ ਪਤਨੀ ਸ਼ਗੁਨ ਖੰਨਾ ਨਾਲ ਵੋਟ। ਲਾਈਨ ਦੇ ਵਿੱਚ ਲੱਗ ਕੇ ਵੋਟ ਪਾਉਂਦੇ ਨਜ਼ਰ ਆਏ ਅਰਵਿੰਦ ਖੰਨਾ ਤੇ ਉਨ੍ਹਾਂ ਦੀ ਪਤਨੀ ਸ਼ਗੁਨ ਖੰਨਾ। ਗਰਮੀ ਦੇ ਬਾਵਜੂਦ ਵੀ ਆਪਣੀ ਵਾਰੀ ਦੀ ਉਡੀਕ ਕੀਤੀ।
- ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਜੱਦੀ ਪਿੰਡ ਪੰਜਕੋਸੀ 'ਚ ਕਰਵਾਈ ਵੋਟ ਪੋਲ, ਪਿੰਡ ਦੇ ਸਰਕਾਰੀ ਸਕੂਲ 'ਚ ਲੱਗੇ ਬੂਥ 'ਤੇ ਪਹੁੰਚੇ ਸੁਨੀਲ ਜਾਖੜ, ਵੋਟ ਪੋਲ ਲਈ ਲਾਈਨ 'ਚ ਖੜੇ ਸੁਨੀਲ ਜਾਖੜ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ, ਲੋਕਾਂ ਨੇ ਬੀਜੇਪੀ ਦੇ ਹੱਕ 'ਚ ਕੀਤਾ ਵੋਟ ਦੇਣ ਦੀ ਅਪੀਲ ਕੀਤੀ ਹੈ।
- ਹਲਕਾ ਖਡੂਰ ਸਾਹਿਬ ਦੇ ਜੰਡਿਆਲਾ ਗੁਰੂ ਵਿੱਚ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਪਰਿਵਾਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ।
- ਸਾਬਕਾ ਕੈਬਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪਾਈ ਵੋਟ, ਕਿਹਾ- ਪ੍ਰਬੰਧ ਤੋਂ ਸੰਤੁਸ਼ਟ।
- ਬਠਿੰਡਾ ਤੋਂ ਆਪ ਉਮੀਦਵਾਰ ਤੇ ਗੁਰਮੀਤ ਸਿੰਘ ਖੁੱਡੀਆ ਨੇ ਭੁਗਤਾਈ ਵੋਟ।
- ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੋਟ ਪਾਉਣ ਪਹੁੰਚੇ। ਬੂਥ ਨੰਬਰ 118 ਉੱਤੇ ਪਤਨੀ ਅਮ੍ਰਿਤਾ ਵੜਿੰਗ ਨਾਲ ਵੋਟ ਪਾਈ। ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਹਨ ਰਾਜਾ ਵੜਿੰਗ।