ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਸਨੀਕ ਅਜੈ ਕੁਮਾਰ, ਜੋ ਕਿ ਫੌਜ ਵਿੱਚ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਸਨ, ਉਸ ਦੀ ਜਨਵਰੀ ਵਿੱਚ ਇੱਕ ਮਾਈਨ ਬਲਾਸਟ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਸੀ। ਉਸ ਦੀ ਭੈਣ ਮੁਤਾਬਕ ਉਸ ਨੂੰ ਪੰਜਾਬ ਸਰਕਾਰ ਵੱਲੋਂ ਭੇਜੇ 1 ਕਰੋੜ ਰੁਪਏ ਮਿਲ ਚੁੱਕੇ ਹਨ ਅਤੇ ਹੁਣ ਕੁਝ ਦਿਨ ਪਹਿਲਾਂ ਭਾਰਤੀ ਫੌਜ ਨੇ ਉਸ ਦੇ ਖਾਤੇ ਵਿਚ 48 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ ਪਰ ਉਸ ਦਾ ਕਹਿਣਾ ਹੈ ਕਿ ਕੱਲ੍ਹ ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ਅਗਨੀਵੀਰ ਦਾ ਮੁੱਦਾ ਉਠਾਇਆ ਸੀ। ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਗਨੀਵੀਰ ਨੂੰ 1 ਕਰੋੜ ਰੁਪਏ ਮਿਲਦੇ ਹਨ ਪਰ ਉਨ੍ਹਾਂ ਨੂੰ ਕੇਂਦਰ ਤੋਂ 1 ਕਰੋੜ ਰੁਪਏ ਨਹੀਂ ਮਿਲੇ।
ਜੰਮੂ ਵਿੱਚ ਸ਼ਹਾਦਤ: ਸ਼ਹੀਦ ਅਜੇ ਕੁਮਾਰ ਨੂੰ ਲੈ ਕੇ ਰਾਹੁਲ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਐਕਸ ਉੱਤੇ ਪੋਸਟ ਵੀ ਕੀਤਾ ਹੈ ਅਤੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਅਗਨੀਵੀਰ ਨੂੰ ਉਹ ਸੁਵਿਧਾਵਾਂ ਨਹੀਂ ਮਿਲਦੀ ਆ ਜੋ ਮਿਲਣੀਆਂ ਚਾਹੀਦੀਆਂ ਹਨ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਅਗਨੀਵੀਰ ਤਹਿਤ ਫੌਜ ਵਿੱਚ ਭਰਤੀ ਹੋਇਆ ਸੀ। ਉਹਨਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਫੌਜ ਵਿੱਚ ਭਰਤੀ ਹੋਣ ਲਈ ਪੇਪਰ ਦੇ ਰਿਹਾ ਸੀ ਪਰ ਲਗਾਤਾਰ ਪੇਪਰ ਲੀਕ ਹੋਣ ਕਰਕੇ ਆਖਿਰਕਾਰ ਸਰਕਾਰ ਨੇ ਭਰਤੀ ਰੱਦ ਹੀ ਕਰ ਦਿੱਤੀ ਅਤੇ ਜਿਸ ਕਰਕੇ ਉਸ ਨੂੰ ਅਗਨੀਵੀਰ ਦੇ ਤਹਿਤ ਭਰਤੀ ਹੋਣਾ ਪਿਆ, ਪਰਿਵਾਰ ਨੇ ਦੱਸਿਆ ਕਿ ਅੱਠ ਮਹੀਨੇ ਦੀ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਉਸ ਦੀ ਜੰਮੂ ਕਸ਼ਮੀਰ ਦੇ ਵਿੱਚ ਪੋਸਟਿੰਗ ਹੋਈ ਸੀ ਅਤੇ ਉੱਥੇ ਉਸ ਦੀ ਸ਼ਹਾਦਤ ਹੋ ਗਈ।
- ਫੈਕਟਰੀ ਦਾ ਜਨਰੇਟਰ ਸਟਾਰਟ ਕਰਨ ਗਏ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤੀ ਕਰਵਾਈ ਦੀ ਮੰਗ - Youth dies due to electrocution
- ਇਸ ਪਿੰਡ ਦੇ ਲੋਕਾਂ ਕੋਲ ਹੈ ਗਜ਼ਬ ਦੀ ਸਕੀਮ, ਪਲਾਸਟਿਕ ਦਾ ਕਬਾੜ ਲਿਆਓ ਅਤੇ ਗੁੜ ਲੈ ਜਾਓ... - International Plastic Bag Free Day
- ਅੰਮ੍ਰਿਤਪਾਲ ਸਿੰਘ ਨੂੰ ਮਿਲੀ ਪੈਰੋਲ, 5 ਜੁਲਾਈ ਨੂੰ ਸੰਸਦ ਮੈਂਬਰ ਵਜੋਂ ਚੁੱਕਣਗੇ ਸਹੁੰ - Amritpal Singh Parole
ਰਾਹੁਲ ਗਾਂਧੀ ਦਾ ਧੰਨਵਾਦ: ਅਗਨੀਵੀਰ ਅਜੈ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਦੀ ਪੁੱਤਰ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਵੱਲੋਂ 48 ਲੱਖ ਰੁਪਏ 10 ਜੂਨ ਨੂੰ ਪਾਏ ਗਏ ਸਨ ਪਰ ਜੋ ਇੱਕ ਕਰੋੜ ਰੁਪਏ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਸਾਨੂੰ ਨਹੀਂ ਮਿਲੇ ਹਨ। ਉਹਨਾਂ ਇਹ ਵੀ ਕਿਹਾ ਕਿ ਨਾ ਹੀ ਉਸ ਦਾ ਕੋਈ ਕਾਰਡ ਬਣਿਆ ਹੈ ਅਤੇ ਨਾ ਹੀ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਉਸ ਨੂੰ ਕੋਈ ਪੈਨਸ਼ਨ ਵੀ ਨਹੀਂ ਲਗਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਬੇਟੇ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੈ। ਪਰਿਵਾਰ ਨੇ ਵੀ ਦੱਸਿਆ ਕਿ ਰਾਹੁਲ ਗਾਂਧੀ ਚੋਣਾਂ ਤੋਂ ਪਹਿਲਾਂ ਉਹਨਾਂ ਦੇ ਘਰ ਆਏ ਸਨ ਅਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਇਸ ਸਕੀਮ ਨੂੰ ਹੀ ਬੰਦ ਕਰ ਦੇਣਗੇ। ਉਹਨਾਂ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਕਿ ਉਹ ਸਾਡੇ ਹੱਕ ਲਈ ਆਵਾਜ਼ ਬੁਲੰਦ ਕਰ ਰਹੇ ਹਨ।