ਅੰਮ੍ਰਿਤਸਰ: ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਨੈਸ਼ਨਲ ਹਾਈਵੇਅ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਨੂੰ ਨਾ ਸੌਂਪਿਆ ਗਿਆ ਤਾਂ ਨੈਸ਼ਨਲ ਹਾਈਵੇਅ ਪ੍ਰੋਜੈਕਟ ਪੰਜਾਬ ਨੂੰ ਅਲਾਟ ਨਹੀਂ ਕੀਤੇ ਜਾਣਗੇ। ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਕਿਹਾ ਕਿ ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸ ਵੇਅ ਜੋ ਕਿ ਉਹਨਾਂ ਦਾ ਖੁਦ ਦਾ ਇੱਕ ਡਰੀਮ ਪ੍ਰੋਜੈਕਟ ਹੀ ਜਿਸ ਨੂੰ ਉਹਨਾਂ ਨੇ ਅੰਮ੍ਰਿਤਸਰ ਵਿੱਚ ਲਿਆਉਣ ਲਈ ਬਹੁਤ ਜੱਦੋ ਜਹਿਦ ਕੀਤੀ ਅਤੇ ਕੇਂਦਰ ਸਰਕਾਰ ਤੋਂ ਇਹ ਪ੍ਰੋਜੈਕਟ ਪਾਸ ਕਰਵਾਇਆ।
ਸਰਕਾਰ ਨਹੀਂ ਸੰਜੀਦਾ: ਔਜਲਾ ਮੁਤਾਬਿਕ ਪਿਛਲੇ ਦਿਨੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਨੈਸ਼ਨਲ ਹਾਈਵੇਅ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਨੂੰ ਨਾ ਉਪਲੱਬਧ ਕਰਵਾਇਆ ਗਿਆ ਤਾਂ ਨੈਸ਼ਨਲ ਹਾਈਵੇਅ ਪ੍ਰੋਜੈਕਟ ਪੰਜਾਬ ਨੂੰ ਅਲਾਟ ਨਹੀਂ ਕੀਤੇ ਜਾਣਗੇ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਕੋਲੋਂ ਜ਼ਮੀਨ ਹੀ ਐਕਵਾਇਰ ਨਹੀਂ ਕਰਵਾ ਪਾ ਰਹੀ। ਹਾਲਾਂਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਵੱਡਾ ਬਜਟ ਵੀ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਜਮੀਨ ਐਕਵਾਇਰ ਕਰਕੇ ਕੇਂਦਰ ਨੂੰ ਦੇਣ ਦੇ ਲਈ ਆਪਣੇ ਸਰਵਿਸ ਪੈਸੇ ਵੀ ਲੈਣੇ ਹਨ ਫਿਰ ਵੀ ਪੰਜਾਬ ਸਰਕਾਰ ਜਮੀਨ ਐਕਵਾਇਰ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਦੇ ਰਹੀ।
ਜ਼ਮੀਨਾਂ ਕਰੋ ਐਕਵਾਇਰ: ਸੂਬਾ ਸਰਕਾਰ ਦੀ ਇਸ ਲਾਪਰਵਾਹੀ ਦਾ ਨੁਕਸਾਨ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਨੂੰ ਭੁਗਤਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਘਰ ਲੈ ਕੇ ਰਹਿਣ ਲੱਗ ਪਏ ਪਰ ਉਹਨਾਂ ਨੂੰ ਅੰਮ੍ਰਿਤਸਰ ਨਾਲ ਕੋਈ ਹਮਦਰਦੀ ਨਹੀਂ। ਸੀਐੱਮ ਭਗਵੰਤ ਮਾਨ ਅੰਮ੍ਰਿਤਸਰ ਨੂੰ ਸੰਜੀਦਾ ਨਹੀਂ ਲੈ ਰਹੇ, ਇਹੀ ਕਾਰਨ ਹੈ ਕਿ ਹੁਣ ਤੱਕ ਜ਼ਮੀਨਾਂ ਐਕਵਾਇਰ ਨਹੀਂ ਹੋਈਆਂ। ਔਜਲਾ ਮੁਤਾਬਿਕ ਪਿਛਲੇ ਦਿਨੀਂ ਭਗਵੰਤ ਮਾਨ ਵੱਲੋਂ ਹੁਣ ਬਿਆਨ ਦਿੱਤਾ ਗਿਆ ਕਿ ਉਹ ਦੋ ਮਹੀਨੇ ਦੇ ਵਿੱਚ ਇਸ ਸਾਰੇ ਪ੍ਰੋਜੈਕਟ ਨੂੰ ਆਪ ਦੇਖਣਗੇ ਅਤੇ ਜਮੀਨ ਐਕਵਾਇਰ ਕਰਕੇ ਕੇਂਦਰ ਤੱਕ ਪਹੁੰਚਾਉਣਗੇ।
- ਸ਼ਾਤਿਰ ਨੌਕਰਾਣੀ, ਮਕਾਨ ਮਾਲਕ ਤੇ ਉਸਦੇ ਪੁੱਤਰ ਨੂੰ ਕੀਤਾ ਬੇਹੋਸ਼, ਘਰ 'ਚੋਂ ਸਮਾਨ ਚੋਰੀ ਕਰਕੇ ਭਰਿਆ ਬੈਗ, ਜਾਣੋ ਅੱਗੇ ਕੀ ਹੋਇਆ... - Patiala maid try robbery
- ਉੱਤਰਕਾਸ਼ੀ ਦੇ ਫੌਜੀ ਜਵਾਨ ਦੀ ਮੌਤ, ਪਿੰਡ 'ਚ ਸੋਗ, CM ਧਾਮੀ ਨੇ ਜਤਾਇਆ ਦੁੱਖ - Uttarkashi Army Soldier Died
- ਖੰਨਾ 'ਚ ਦੁਕਾਨਦਾਰਾਂ ਨੇ ਕੀਤਾ ਰੋਡ ਜਾਮ, ਨਗਰ ਕੌਂਸਲ ਦੀ ਨਜਾਇਜ ਕਬਜ਼ਾ ਹਟਾਓ ਮੁਹਿੰਮ ਦਾ ਵਿਰੋਧ, ਡੀਐਸਪੀ ਬੋਲੇ - ਪਰਚਾ ਦਰਜ ਕਰਾਂਗੇ - KHANNA ROAD JAAM
ਰੰਗਲਾ ਬਣਨ ਦੀ ਥਾਂ ਕੰਗਾਲ: ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਕਿ ਹੁਣ ਆਪਣੇ ਸਾਰੇ ਕੰਮ ਛੱਡ ਕੇ ਸਾਰੀਆਂ ਰੈਲੀਆਂ ਛੱਡ ਕੇ ਦੋ ਮਹੀਨੇ ਅੰਮ੍ਰਿਤਸਰ ਵਿੱਚ ਬੈਠ ਕੇ ਇਸ ਪ੍ਰੋਜੈਕਟ ਦਾ ਮਸਲਾ ਹੱਲ ਕਰਨ ਪਰ ਪੰਜਾਬ ਦੇ ਮੁੱਖ ਪੰਜਾਬ ਦੀ ਫਿਕਰ ਛੱਡ ਕੇ ਹਰਿਆਣੇ ਚੋਣਾਂ ਲਈ ਜਾ ਕੇ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸੀਐੱਮ ਦੀ ਲਾਪਰਵਾਹੀ ਕਾਰਣ ਪੰਜਾਬ ਰੰਗਲਾ ਬਣਨ ਦੀ ਥਾਂ ਕੰਗਾਲ ਬਣਨ ਵੱਲ ਵੱਧ ਰਿਹਾ ਹੈ।