ETV Bharat / state

ਸੁਪਰੀਮ ਕੋਰਟ 'ਚ ਏਜੀ ਪੰਜਾਬ ਦੇ ਹਲਫਨਾਮੇ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਨੇ ਕੀਤੀ ਟਿੱਪਣੀ, ਕਿਹਾ- ਕਤਲ ਦੀ ਹਕੀਕਤ ਆਈ ਜ਼ੁਬਾਨ 'ਤੇ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਰਵਾਈ - Murder Case Of Moosewala

ਸੀਐੱਮ ਰਿਹਾਇਸ਼ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਦੇ ਏਜੀ ਗੁਰਮਿੰਦਰ ਗੈਰੀ ਵੱਲੋਂ ਦਿੱਤੇ ਗਏ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਮੂੇਸਵਾਲਾ ਦਾ ਕਤਲ ਸਿਕਿਓਰਿਟੀ ਘਟਾਉਣ ਕਰਕੇ ਹੋਇਆ। ਹੁਣ ਇਸ ਮਾਮਲੇ ਨੂੰ ਲੈਕੇ ਪੰਜਾਬ ਸਰਕਾਰ ਵਿਰੁੱਧ ਮੂੇਸਵਾਲਾ ਦੇ ਪਿਤਾ ਨੇ ਭੜਾਸ ਕੱਢੀ।

Moosewalas father
ਏਜੀ ਪੰਜਾਬ ਦੇ ਹਲਫਨਾਮੇ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਨੇ ਕੀਤਾ ਟਿੱਪਣੀ (ਮਾਨਸਾ ਰਿਪੋਟਰ)
author img

By ETV Bharat Punjabi Team

Published : May 3, 2024, 7:04 PM IST

ਬਲਕੌਰ ਸਿੰਘ, ਮੂਸੇਵਾਲਾ ਦੇ ਪਿਤਾ (ਮਾਨਸਾ ਰਿਪੋਟਰ)

ਮਾਨਸਾ: ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਗੁਰਮਿੰਦਰ ਗੈਰੀ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫਨਾਮੇ ਅੰਦਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ਉੱਤੇ ਉਸ ਦਾ ਕਤਲ ਹੋਣ ਦੀ ਗੱਲ ਕਬੂਲੀ ਗਈ ਹੈ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਹੁਣ ਤਾਂ ਪੰਜਾਬ ਸਰਕਾਰ ਦੀ ਜੁਬਾਨ ਉੱਤੇ ਸੱਚ ਸਾਹਮਣੇ ਆ ਗਿਆ ਅਤੇ ਹੁਣ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਕਾਰਵਾਈ ਕਰੇ ਜਿਨਾਂ ਨੇ ਸੁਰੱਖਿਆ ਘੱਟ ਕੀਤੀ ਸੀ।

ਸੁਰੱਖਿਆ ਘੱਟ ਕੀਤੇ ਜਾਣ ਕਾਰਨ ਕਤਲ ਹੋਇਆ: ਹੋਰ ਜਾਣਕਾਰੀ ਸਾਂਝੀ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਗਏ ਹਲਫਮਾਨੇ ਅੰਦਰ ਖੁੱਦ ਇਹ ਗੱਲ ਕਬੂਲੀ ਗਈ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੇ ਜਾਣ ਦੇ ਕਾਰਨ ਹੀ ਉਸਦਾ ਕਤਲ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਸੱਚ ਖੁਦ ਸਾਹਮਣੇ ਆ ਗਿਆ ਹੈ ਅਤੇ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰੇ ਜੋ ਮੂਸੇਵਾਲਾ ਦੇ ਕਤਲ ਲਈ ਸਿੱਧੇ ਅਤੇ ਅਸਿੱਧੇ ਤੌਰ ਉੱਤੇ ਜ਼ਿੰਮੇਵਾਰ ਹਨ।

ਮਾਮਲੇ ਨੂੰ ਲੈਕੇ ਸਿਆਸਤ ਵੀ ਗਰਮਾ ਗਈ: ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਹੀ ਗ੍ਰਹਿ ਮੰਤਰੀ ਵੀ ਹੋਣ ਤਾਂ ਕਿਸ ਦੇ ਇਸ਼ਾਰੇ ਉੱਤੇ ਸੁਰੱਖਿਆ ਵਿੱਚ ਕਟੌਤੀ ਹੋ ਸਕਦੀ ਹੈ ਅਤੇ ਕਟੌਤੀ ਦ ਖ਼ਬਰ ਮੀਡੀਆ ਵਿੱਚ ਨਸ਼ਰ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਮਾਮਲੇ ਨੂੰ ਲੈਕੇ ਸਿਆਸਤ ਵੀ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆਂ ਅਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਮਾਮਲੇ 'ਚ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦੇ ਘਰ ਦੇ ਸਾਹਮਣੇ ਸੜਕ ਖੋਲ੍ਹਣ ਦੇ ਮਾਮਲੇ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਹੈ। ਇਸ ਸੁਣਵਾਈ ਦੌਰਾਨ ਇੱਕ ਬਹੁਤ ਹੀ ਹੈਰਾਨੀਜਨਕ ਗੱਲ ਸਾਹਮਣੇ ਆਈ ਜਿਸ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਸਭ ਤੋਂ ਵੱਡਾ ਕਾਰਨ ਉਸ ਦੀ ਸੁਰੱਖਿਆ ਵਿੱਚ ਕਮੀ ਸੀ। ਜਿਸ ਤੋਂ ਸਾਫ਼ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਦੀ ਲਾਪਰਵਾਹੀ ਕਾਰਣ ਨਾ ਪੂਰਾ ਹੋਣ ਵਾਲਾ ਘਾਟਾ ਪੰਜਾਬ ਨੂੰ ਪਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.