ਬਰਨਾਲਾ: ਲੋਕ ਸਭਾ ਚੋਣਾਂ 2024 ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਅਤੇ ਗਰਮੀ ਦੌਰਾਨ ਵੋਟਰਾਂ ਨੂੰ ਰਾਹਤ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਪੋਲਿੰਗ ਬੂਥ 'ਤੇ ਸੈਲਫੀ ਜ਼ੋਨ : ਜ਼ਿਲ੍ਹਾ ਬਰਨਾਲਾ 'ਚ ਕੁੱਲ 558 ਪੋਲਿੰਗ ਸਟੇਸ਼ਨ ਬਣਾਏ ਗਏ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਰੀਨ ਬੂਥ, ਆਦਰਸ਼ ਪੋਲਿੰਗ ਬੂਥ, ਦਿਵਿਆਂਗ ਲੋਕਾਂ ਲਈ ਬੂਥ, ਔਰਤਾਂ ਲਈ ਪਿੰਕ ਬੂਥ ਅਤੇ ਨੌਜਵਾਨਾਂ ਵੱਲੋਂ ਪ੍ਰਬੰਧਿਤ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਹਰ ਇੱਕ ਵਿਧਾਨ ਸਭਾ ਹਲਕੇ 'ਚ ਕਰੀਬ 10 ਆਦਰਸ਼ ਪੋਲਿੰਗ ਬੂਥ ਅਤੇ 1-1 ਬਾਕੀ ਵਰਗਾਂ ਦੇ ਬੂਥ ਸਥਾਪਿਤ ਕੀਤੇ ਗਏ। ਗਰੀਨ ਬੂਥਾਂ ਨੂੰ ਜਿੱਥੇ ਹਰਿਆਵਲ ਨਾਲ ਸਜਾਇਆ ਗਿਆ, ਉਥੇ ਹੀ ਸਜੇ ਹੋਏ ਆਦਰਸ਼ ਚੋਣ ਬੂਥਾਂ ਨੇ ਵੀ ਵੋਟਰਾਂ ਦਾ ਸਵਾਗਤ ਕੀਤਾ। ਪਿੰਕ ਬੂਥਾਂ ਉੱਤੇ ਔਰਤਾਂ ਨੂੰ ਚੋਣ ਸਟਾਫ ਵਜੋਂ ਤਾਇਨਾਤ ਕੀਤਾ ਗਿਆ ਅਤੇ ਸਾਰੇ ਬੂਥਾਂ ਨੂੰ ਗੁਲਾਬੀ ਰੰਗ 'ਚ ਸਜਾਇਆ ਗਿਆ। ਚੋਣਾਂ ਦੇ ਇਸ ਪਰਵ ਦੌਰਾਨ ਨੌਜਵਾਨ ਵੋਟਰਾਂ ਅਤੇ ਬਜ਼ੁਰਗਾਂ ਨੇ ਪੂਰਾ ਉਤਸ਼ਾਹ ਦਿਖਾਇਆ ਅਤੇ ਸੈਲਫੀ ਜ਼ੋਨ 'ਚ ਸੈਲਫੀਆਂ ਲਈਆਂ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 18 ਸਾਲ ਦੇ ਨਵੇਂ ਵੋਟਰਾਂ ਨੂੰ, 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ ਵੋਟਰਾਂ ਨੂੰ ਅਤੇ ਦਿਵਿਆਂਗ ਵੋਟਰਾਂ ਨੂੰ ਵਿਸ਼ੇਸ਼ ਰੂਪ 'ਚ ਸਰਟੀਫਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲੀ ਵਿਦਿਆਰਥੀ ਵਲੰਟੀਅਰ ਵਜੋਂ ਤਾਇਨਾਤ: ਵੱਖ -ਵੱਖ ਪੋਲਿੰਗ ਸਟੇਸ਼ਨਾਂ 'ਤੇ ਦਿਵਿਆਂਗ ਵੋਟਰਾਂ ਅਤੇ ਬਜ਼ੁਰਗ ਵੋਟਰਾਂ ਲਈ ਵ੍ਹੀਲ ਚੇਅਰਾਂ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਦੇ ਦਰਵਾਜ਼ੇ ਤੋਂ ਵੋਟ ਵਾਲੇ ਕਮਰੇ ਤੱਕ ਲੈ ਕੇ ਜਾਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਲੰਟੀਅਰਾਂ ਵਜੋਂ ਤਾਇਨਾਤ ਕੀਤਾ ਗਿਆ ਸੀ। ਇਸ ਕੰਮ ਨੂੰ ਲੈ ਕੇ ਬੱਚਿਆਂ 'ਚ ਉਤਸ਼ਾਹ ਵੇਖਿਆ ਗਿਆ ਅਤੇ ਉਨ੍ਹਾਂ ਆਪਣੀ ਭੂਮਿਕਾ ਬਾਖੂਬੀ ਨਿਭਾਈ। ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਸਰਕਾਰੀ ਸਕੂਲ ਹੰਡਿਆਇਆ ਵਿਖੇ ਤਾਇਨਾਤ ਇੰਨ੍ਹਾਂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਵੋਟਰਾਂ ਲਈ ਸੀ ਇਹ ਖਾਸ ਸਹੂਲਤਾਂ: ਇਸ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਗਰਮੀ ਦੇ ਮੱਦੇਨਜ਼ਰ ਠੰਡੇ-ਮਿੱਠੇ ਸ਼ਰਬਤ ਦੀਆਂ ਛਬੀਲਾਂ ਵੀ ਲਾਈਆਂ ਗਈਆਂ, ਜਿਸ ਦੌਰਾਨ ਵੋਟਰਾਂ ਅਤੇ ਚੋਣ ਸਟਾਫ ਨੂੰ ਸ਼ਰਬਤ, ਨਿੰਬੂ ਪਾਣੀ ਆਦਿ ਦਿੱਤਾ ਗਿਆ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਓ.ਆਰ.ਐੱਸ. ਘੋਲ ਦੇ ਪੈਕਟ ਵੀ ਰੱਖੇ ਗਏ ਸਨ ਤਾਂ ਜੋ ਲੋਕਾਂ ਨੂੰ ਲੋੜ ਪੈਣ 'ਤੇ ਦਿੱਤੇ ਜਾ ਸਕਣ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਲਈ ਖਾਣੇ, ਚਾਹ-ਪਾਣੀ ਅਤੇ ਹੋਰ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ।
ਇੰਨ੍ਹਾਂ ਸਕੂਲਾਂ 'ਚ ਸੀ ਪੋਲਿੰਗ ਬੂਥ: ਭਦੌੜ ਦਾ ਯੂਥ ਮੈਨੇਜਡ ਪੋਲਿੰਗ ਬੂਥ ਸਰਕਾਰੀ ਹਾਈ ਸਮਾਰਟ ਸਕੂਲ ਤਾਜੋਕੇ, ਬਰਨਾਲਾ ਦਾ ਫਾਰਮੇਸੀ ਕਾਲਜ (ਐੱਸ.ਡੀ. ਕਾਲਜ), ਬਰਨਾਲਾ ਅਤੇ ਮਹਿਲ ਕਲਾਂ ਦਾ ਸਰਕਾਰੀ ਐਲੀਮੈਂਟਰੀ ਚੁਹਾਣਕੇ ਕਲਾਂ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਕ ਬੂਥ ਭਦੌੜ ਦਾ ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਕੰਨਿਆ ਹਾਈ ਸਕੂਲ ਤਪਾ ਵਿਖੇ, ਬਰਨਾਲਾ ਹਲਕੇ ਦਾ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਨ, ਬਰਨਾਲਾ ਵਿਖੇ ਅਤੇ ਮਹਿਲ ਕਲਾਂ ਦਾ ਦਫ਼ਤਰ ਬਲਾਕ ਸਮਿਤੀ ਮਹਿਲ ਕਲਾਂ ਵਿਖੇ ਸਥਾਪਿਤ ਕੀਤਾ ਗਿਆ ਹੈ। ਭਦੌੜ ਦਾ ਪੀ.ਡਬਲਿਊ.ਡੀ. ਬੂਥ ਸਰਕਾਰੀ ਪ੍ਰਾਇਮਰੀ ਸਕੂਲ, ਰੁੜੇਕੇ ਕਲਾਂ ਵਿਖੇ, ਬਰਨਾਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ, ਪੱਤੀ ਬਾਜਵਾ, ਬਰਨਾਲਾ ਵਿਖੇ ਅਤੇ ਮਹਿਲ ਕਲਾਂ ਦਾ ਸਰਕਾਰੀ ਐਲੀਮੈਂਟਰੀ, ਪੰਡੋਰੀ ਵਿਖੇ ਸਥਾਪਿਤ ਕੀਤਾ ਗਿਆ ਹੈ।
- ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੇ ਜੱਦੀ ਪਿੰਡ ਪਥਰਾਲਾ ਵਿਖੇ ਪਾਈ ਵੋਟ - Lok Sabha Elections 2024
- ਭਾਜਪਾ ਦੇ ਸੂਬਾ ਆਗੂ ਕੇਵਲ ਢਿੱਲੋਂ ਨੇ ਪਰਿਵਾਰ ਸਮੇਤ ਪਾਈ ਵੋਟ, ਕੀਤਾ ਜਿੱਤ ਦਾ ਦਾਅਵਾ - Barnala MLA Kewal Singh Dhillon
- ਚੋਣਾਂ ਦੌਰਾਨ ਮੋਗਾ ਪੁਲਿਸ ਵੱਲੋਂ ਨਵੇਕਲੀ ਪਹਿਲ: ਕੀਤਾ ਕੁਝ ਅਜਿਹਾ ਕਿ ਹਰ ਕੋਈ ਕਰ ਰਿਹਾ ਸ਼ਲਾਘਾ, ਵੀਡੀਓ 'ਚ ਦੇਖੋ ਤਾਂ ਜਰਾ ਕੀ ਕੀਤਾ -