ਬਰਨਾਲਾ: ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਅਤੇ ਇਸੇ ਤਹਿਤ ਬਰਨਾਲਾ ਸ਼ਹਿਰ ਦੇ ਨਸ਼ਾ ਵੇਚਣ ਲਈ ਬਦਨਾਮ ਬਸਤੀਆਂ 'ਚ ਵੱਡੀ ਗਿਣਤੀ 'ਚ ਪੁਲਿਸ ਫੋਰਸ ਵੱਲੋਂ ਛਾਪੇਮਾਰੀ ਕੀਤੀ ਗਈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਕੋਹੜ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਉਥੇ ਪੰਜਾਬ ਪੁਲਿਸ ਨਸ਼ੇ ਦੀ ਸਪਲਾਈ ਰੋਕਣ ਲਈ ਆਪਣੇ ਦਮ 'ਤੇ ਜ਼ੋਰ ਲਗਾ ਰਹੀ ਹੈ। ਇਸ ਹੀ ਤਹਿਤ, ਬਰਨਾਲਾ ਪੁਲਿਸ ਵੱਲੋਂ ਨਸ਼ੇ ਲਈ ਬਦਨਾਮ ਬਸਤੀਆਂ ਵਿੱਚ ਚੈਕਿੰਗ ਕੀਤੀ ਗਈ। ਇਸ ਦੌਰਾਨ ਦੋ ਬਸਤੀਆਂ ਵਿੱਚ ਲੋਕਾਂ ਦੇ ਘਰਾਂ ਅਤੇ ਵਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ, ਤਾਂ ਜੋ ਨਸ਼ਾ ਵੇਚਣ ਵਾਲੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਨਸ਼ੇ ਖਿਲਾਫ਼ ਕਾਰਵਾਈ : ਛਾਪੇਮਾਰੀ ਦੌਰਾਨ ਸਬ ਡਬੀਜ਼ਨ ਬਰਨਾਲਾ ਦੀ ਸਾਰੀ ਪੁਲਿਸ ਫ਼ੋਰਸ ਚੈਕਿੰਗ ਮੁਹਿੰਮ ਵਿੱਚ ਸ਼ਾਮਲ ਰਹੀ। ਇਸ ਮੌਕੇ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਅਤੇ ਐਸਐਸਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ੇ ਉਪਰ ਕਾਬੂ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਨਸ਼ੇ ਲਈ ਬਦਨਾਮ ਥਾਵਾਂ ਉਪਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਬ ਡਵੀਜ਼ਨ ਬਰਨਾਲਾ ਦੀ ਪੁਲਿਸ ਫ਼ੋਰਸ ਵੱਲੋਂ ਬੱਸ ਸਟੈਂਡ ਦੇ ਬੈਕ ਸਾਈਡ ਇੱਕ ਬਸਤੀ ਵਿੱਚ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਸਾਰੇ ਘਰਾਂ,ਵਾਹਨਾਂ ਦੀ ਚੈਕਿੰਗ ਕੀਤੀ ਗਈ।
ਪੁਲਿਸ ਅਧਿਕਾਰੀਆਂ ਦੱਸਿਆ ਕਿ ਜਿਸ ਕਿਸੇ ਤੋਂ ਵੀ ਕੋਈ ਵੀ ਨਸ਼ੇ ਦੀ ਰਿਕਵਰੀ ਹੋਈ, ਉਸ ਸਬੰਧਤ ਵਿਅਕਤੀ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਕੁੱਝ ਲੋਕ ਨਸ਼ਾ ਵੇਚਣ ਦੇ ਆਦੀ ਬਣ ਜਾਂਦੇ ਹਨ। ਜਿਹਨਾਂ ਉਪਰ ਨਸ਼ੇ ਦੇ ਪਰਚੇ ਦਰਜ ਹਨ। ਉਹ ਜੇਲ੍ਹ ਤੋਂ ਬਾਹਰ ਆ ਕੇ ਮੁੜ ਨਸ਼ਾ ਵੇਚਣ ਦਾ ਧੰਦਾ ਕਰਨ ਲੱਗ ਜਾਂਦੇ ਹਨ। ਨਸ਼ੇ ਦੀ ਡਿਮਾਂਡ ਹੋਣ ਕਰਕੇ ਵੇਚਣ ਵਾਲੇ ਇਸ ਧੰਦੇ ਨੂੰ ਸੌਖਾ ਤਰੀਕਾ ਮੰਨਦੇ ਹਨ।
- ਆਖ਼ਿਰ ਕਿਉ ਲਗਾਏ ਬੀਜੇਪੀ ਨੇ ਆਮ ਆਦਮੀ ਪਾਰਟੀ 'ਤੇ ਨਸ਼ਾ ਵੇਚਣ ਦੇ ਗੰਭੀਰ ਦੋਸ਼, ਕਾਰਨ ਜਾਣ ਤੁਸੀ ਵੀ ਹੋ ਜਾਵੋਗੇ ਹੈਰਾਨ... - Randeep Deol targeted the AAP party
- ਨੈਸ਼ਨਲ ਹਾਈਵੇ 'ਤੇ ਬੇਕਾਬੂ ਟਿੱਪਰ ਨੇ ਮਚਾਈ ਤਬਾਹੀ, ਪਨਬੱਸ ਨਾਲ ਹੋਈ ਟੱਕਰ, 30 ਸਵਾਰੀਆਂ ਜ਼ਖ਼ਮੀ - Road accident in Kapurthala
- ਭਿੱਖੀਵਿੰਡ ਦੀ ਚੇਲਾ ਕਲੋਨੀ 'ਚ ਸਬ ਡਿਵੀਜ਼ਨ ਦੇ DSP ਵੱਲੋਂ ਭਾਰੀ ਪੁਲਿਸ ਪਾਰਟੀ ਸਮੇਤ ਕੀਤੀ ਅਚਨਚੇਤ ਚੈਕਿੰਗ - Unexpected checking by police party
ਲੋਕਾਂ ਦੇ ਸਹਿਯੋਗ ਦੀ ਲੋੜ : ਉਥੇ ਪੁਲਿਸ ਇਸ ਸਬੰਧੀ ਆਪਣੀ ਕਾਰਵਾਈ ਲਗਾਤਾਰ ਕਰ ਰਹੀ ਹੈ। ਜੋ ਵੀ ਵਿਅਕਤੀ ਨਸ਼ੇ ਵੇਚਣ ਦਾ ਕੰਮ ਕਰਦਾ ਹੈ, ਉਸ ਉਪਰ ਸਖ਼ਤੀ ਨਾਲ ਨਜ਼ਰ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਬਰਨਾਲਾ ਦੀਆਂ ਦੋ ਬਸਤੀਆਂ ਵਿੱਚ ਇਹ ਚੈਕਿੰਗ ਮੁਹਿੰਮ ਚਲਾਈ ਗਈ ਹੈ, ਜੋ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਉਥੇ ਨਾਲ ਹੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੂੰ ਆਮ ਲੋਕਾਂ ਤੋਂ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਸਾਥ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸਬ ਡਿਵੀਜ਼ਨ ਬਰਨਾਲਾ ਅਧੀਨ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਤਰਹਾਂ ਦਾ ਨਸ਼ਾ ਵੇਚਦਾ ਹੈ ਤਾਂ ਉਸ ਸਬੰਧੀ ਤੁਰੰਤ ਜਾਣਕਾਰੀ ਬਰਨਾਲਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।