ETV Bharat / state

'ਆਪ' ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਭਰਿਆ ਜਿੱਤ ਦਾ ਹੁੰਗਾਰਾ, ਕਿਹਾ-ਲੋਕਾਂ 'ਚ 'ਆਪ' ਲਈ ਪੂਰਾ ਉਤਸ਼ਾਹ, ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਰਹੇਗੀ ਜਾਰੀ - Ashok Parashar claimed victory

ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਆਪਣੀ ਜਿੱਤ ਨੂੰ ਲੋਕ ਸਭਾ ਚੋਣਾਂ ਦੌਰਾਨ ਤੈਅ ਦੱਸਿਆ ਹੈ। ਉਨ੍ਹਾਂ ਇਸ ਮੌਕੇ ਪਾਰਟੀ ਦੇ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਦੀ ਗੱਲ ਵੀ ਆਖੀ ਹੈ।

AAPs Lok Sabha candidate from Ludhiana
'ਆਪ' ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਭਰਿਆ ਜਿੱਤ ਦਾ ਹੁੰਗਾਰਾ,
author img

By ETV Bharat Punjabi Team

Published : Apr 19, 2024, 4:44 PM IST

Updated : Apr 19, 2024, 7:00 PM IST

ਅਸ਼ੋਕ ਪਰਾਸ਼ਰ, ਲੋਕ ਸਭਾ ਉਮੀਦਵਾਰ

ਲੁਧਿਆਣਾ: ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਕੇਂਦਰੀ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਜਿਨਾਂ ਵੱਲੋਂ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੂਰੇ ਪੰਜਾਬ ਦੇ ਲੋਕਾਂ ਨਾਲ ਰੂਬਰੂ ਹੋਣ ਤੋਂ ਬਾਅਦ ਅੱਜ ਇੱਕ ਵੱਡਾ ਇਕੱਠ ਲੁਧਿਆਣਾ ਦੇ ਵਿੱਚ ਕੀਤਾ ਗਿਆ। ਇਸ ਦੌਰਾਨ ਲੁਧਿਆਣਾ ਦੇ ਵੱਖ-ਵੱਖ ਹਲਕਿਆਂ ਦੇ ਐਮਐਲਏ ਵੀ ਉਹਨਾਂ ਨੂੰ ਸਮਰਥਨ ਦੇਣ ਲਈ ਨਾਲ ਪਹੁੰਚੇ ਹੋਏ ਸਨ। ਇਸ ਦੌਰਾਨ ਅਸ਼ੋਕ ਪੱਪੀ ਵੱਲੋਂ ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਫਿਲਹਾਲ ਉਹ ਮੁੱਲਾਪੁਰ ਦਾਖਾ ਹਲਕੇ ਦੇ ਪਿੰਡਾਂ ਦੇ ਵਿੱਚ ਦੌਰਾ ਕਰਕੇ ਆਏ ਹਨ। ਜਿੱਥੇ ਉਹਨਾਂ ਨੂੰ ਕਾਫੀ ਭਰਪੂਰ ਸਮਰਥਨ ਮਿਲ ਰਿਹਾ ਹੈ।

ਉਮੀਦਵਾਰ ਨੂੰ ਸਵਾਲ ਜਵਾਬ

ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 1 ਲੱਖ ਵੋਟਾਂ ਨਾਲ ਹਰਾਇਆ ਜਾਵੇਗਾ ?: ਇਸ ਦਾ ਜਵਾਬ ਦਿੰਦਿਆਂ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਰਵਨੀਤ ਬਿੱਟੂ ਤਾਂ ਦਾਅਵਾ ਕਰ ਰਹੇ ਹਨ ਕਿ ਉਹ ਸਭ ਨੂੰ ਹੀ ਹਰਾ ਦੇਣਗੇ। ਉਨ੍ਹਾਂ ਕਿਹਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਇਸ ਗੱਲ ਦਾ ਜਵਾਬ ਦੇਣਗੇ। ਉਹਨਾਂ ਕਿਹਾ ਕਿ ਲੋਕਾਂ ਦਾ ਭਰਪੂਰ ਸਮਰਥਨ ਸਾਨੂੰ ਮਿਲ ਰਿਹਾ ਹੈ। ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਵੱਧ ਚੜ ਕੇ ਉਹਨਾਂ ਦੇ ਹੱਕ ਚ ਭੁਗਤਣਗੇ।

ਸੀਐੱਮ ਮਾਨ ਨਾਲ ਕਿਵੇਂ ਰਹੀ ਗੱਲਬਾਤ?: ਇਸ ਦਾ ਜਵਾਬ ਦਿੰਦਿਆਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਪੰਜਾਬ ਦੇ ਮੁੱਖ ਮੰਤਰੀ ਆਪਣੇ ਸਾਰੇ ਉਮੀਦਵਾਰਾਂ ਨੂੰ ਪੰਜਾਬ ਦੇ ਲੋਕਾਂ ਨਾਲ ਰੂਬਰੂ ਕਰਾ ਰਹੇ ਹਨ। ਉਹਨਾਂ ਕਿਹਾ ਕਿ ਬਹੁਤ ਹੀ ਸਕਾਰਾਤਮਕ ਮੁੱਖ ਮੰਤਰੀ ਪੰਜਾਬ ਦੀ ਇਹ ਸੋਚ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਜੋ ਮੁੱਖ ਮੰਤਰੀ ਪੰਜਾਬ ਕਰ ਰਹੇ ਹਨ, ਇਹੀ ਕਾਰਨ ਹੈ ਕਿ ਲੋਕ ਵੱਧ ਚੜ ਕੇ ਸਾਨੂੰ ਸਹਿਯੋਗ ਦੇ ਰਹੇ ਹਨ।

ਲੁਧਿਆਣਾ ਕੇਂਦਰੀ ਸੀਟ ਹੋ ਸਕਦੀ ਹੈ ਖਾਲੀ ?: ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਹੀ ਵਿਧਾਇਕ ਉਹਨਾਂ ਨੂੰ ਸਮਰਥਨ ਦੇ ਰਹੇ ਹਨ ਅਤੇ ਅੱਜ ਵੀ ਸਾਰੇ ਵਿਧਾਇਕ ਜਨਸਭਾ ਦੇ ਵਿੱਚ ਹਾਜ਼ਰੀ ਲਵਾGਣ ਪਹੁੰਚੇ ਹੋਏ ਹਨ। ਆਪਣੇ ਹਲਕੇ ਦੇ ਵਿੱਚ ਉਹ ਵਿਧਾਇਕ ਵਜੋਂ ਜਿੱਤੇ ਸਨ ਅਤੇ ਇਸ ਵਾਰ ਲੁਧਿਆਣਾ ਦੇ ਸਾਰੇ ਹੀ ਹਲਕਿਆਂ ਦੇ ਵਿੱਚ ਜਿੱਤ ਹਾਸਿਲ ਉਹ ਕਰਨਗੇ। ਉਹਨਾਂ ਕਿਹਾ ਕਿ ਕੋਈ ਵੱਡੀ ਗੱਲ ਨਹੀਂ ਹੈ ਜੇਕਰ ਸੀਟ ਖਾਲੀ ਹੋਵੇਗੀ ਕੋਈ ਹੋੋਰ ਯੋਗ ਆਪ ਵਰਕਰ ਸੀਟ ਭਰਨ ਲਈ ਵਿਧਾਇਕ ਵਜੋਂ ਉੱਭਰ ਆਵੇਗਾ।

ਤੁਹਾਡੇ ਪਾਰਟੀ ਦੇ ਬੁਲਾਰੇ ਹੈ ਨਰਾਜ਼ ਚੱਲ ਰਹੇ ਨੇ ਕਿੰਨਾ ਅਸਰ ?: ਉਮੀਦਵਾਰ ਪਰਾਸ਼ ਨੇ ਨੇ ਕਿਹਾ ਕਿ ਅਹਿਬਾਬ ਗਰੇਵਾਲ ਬਹੁਤ ਸਮਝਦਾਰ ਅਤੇ ਸੁਲਝਿਆ ਹੋਇਆ ਨੌਜਵਾਨ ਲੀਡਰ ਹੈ। ਸਾਰੇ ਹੀ ਲੀਡਰ ਸਾਡੇ ਨਾਲ ਹਨ ਅਤੇ ਉਹਨਾਂ ਦੀ ਗੱਡੀ ਦੇ ਵਿੱਚ ਵੀ ਮੌਜੂਦ ਹਨ। ਮੁੱਲਾਪੁਰ ਦਾਖਾਂ ਵਿੱਚ ਉਹ ਜਾ ਕੇ ਆਏ ਹਨ, ਜਿੱਥੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੇ ਰੁੱਸੇ ਹੋਏ ਹਨ ਉਹਨਾਂ ਨੂੰ ਵੀ ਨਾਲ ਮਿਲਾ ਲਿਆ ਜਾਵੇਗਾ, ਉਹਨਾਂ ਦੇ ਜੋ ਗਿਲੇ ਸ਼ਿਕਵੇ ਹਨ ਦੂਰ ਕਰ ਦਿੱਤੇ ਜਾ ਰਹੇ ਹਨ।

Last Updated : Apr 19, 2024, 7:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.