ਅੰਮ੍ਰਿਤਸਰ: ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਕੇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸੰਸਦ ਸੰਜੇ ਸਿੰਘ ਅੱਜ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਹਨ। ਜਾਣਕਾਰੀ ਅਨੁਸਾਰ ਇਸ ਕੇਸ ਦੀ ਅਗਲੀ ਸੁਣਵਾਈ 18 ਜੁਲਾਈ 2024 ਨੂੰ ਹੋਵੇਗੀ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਨੇਤਾ ਸੰਜ ਸਿੰਘ ਨੇ ਕਿਹਾ ਕਿ ਅੱਜ ਉਹ ਮਾਨਯੋਗ ਅਦਾਲਤ ਵਿੱਚ ਤਰੀਕ ਭੁਗਤਣ ਪਹੁੰਚੇ ਹਨ ਅਤੇ ਜਦਿਕ ਬਿਕਰਮ ਸਿੰਘ ਮਜੀਠੀਆ ਆਪਣੀ ਤਾਰੀਖ 'ਤੇ ਨਹੀਂ ਪਹੁੰਚੇ।
ਅਗਨੀਵੀਰ ਯੋਜਨਾ ਸੈਨਾ ਨੂੰ ਠੇਕੇ 'ਤੇ ਰੱਖਣ ਵਾਲਾ ਕੰਮ: ਉਹਨਾਂ ਕਿਹਾ ਕਿ ਅਗਨੀਵੀਰ ਯੋਜਨਾ ਜੋ ਭਾਰਤੀ ਜਨਤਾ ਪਾਰਟੀ ਨੇ ਚਲਾਈ ਹੈ, ਇਹ ਭਾਰਤੀ ਸੈਨਾ ਨੂੰ ਠੇਕੇ 'ਤੇ ਰੱਖਣ ਵਾਲਾ ਕੰਮ ਹੈ। ਉਹਨਾਂ ਕਿਹਾ ਕਿ ਅਗਰ ਬੀਜੇਪੀ ਦੇ ਸੰਸਦ ਇਸ ਯੋਜਨਾ ਨੂੰ ਸਹੀ ਮੰਨਦੇ ਹਨ ਤਾਂ ਉਹ ਦੱਸਣ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਅਗਨੀਵੀਰ ਯੋਜਨਾ 'ਚ ਭਰਤੀ ਕਰਵਾਇਆ ਹੈ ਜਾਂ ਨਹੀਂ, ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਜੋ ਚੋਣਾਂ ਹੋਣ ਵਾਲੀਆਂ ਹਨ, ਉਸਦੇ ਵਿੱਚ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨਾ ਹੈ ਜਾਂ ਨਹੀਂ ਇਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਪ੍ਰੀਮੋ ਅਰਵਿੰਦ ਕੇਜਰੀਵਾਲ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਹੀ ਆਪਣਾ ਫੈਸਲਾ ਸੁਣਾਉਣਗੇ।
- ਸ਼ਿਵ ਸੈਨਾ ਆਗੂ 'ਤੇ ਹਮਲੇ ਤੋਂ ਬਾਅਦ ਸਵਾਲਾਂ 'ਚ ਮਾਨ ਸਰਕਾਰ; AAP ਸਾਂਸਦ ਨੇ ਸੰਦੀਪ ਥਾਪਰ ਦੀ ਇਹ ਪੋਸਟ ਕਿਉਂ ਕੀਤੀ ਸ਼ੇਅਰ, ਵੇਖੋ ਰਿਪੋਰਟ - Shiv Sena Leader Sandeep Thapar
- ਕੰਪਿਊਟਰ ਕਲਾਸ ਲਗਾਉਣ ਗਈ ਲੜਕੀ ਗਾਇਬ, 10 ਦਿਨ੍ਹਾਂ ਬਾਅਦ ਵੀ ਨਹੀਂ ਲੱਗਿਆ ਪਤਾ, ਪੁਲਿਸ ਵੱਲੋਂ ਭਾਲ ਜਾਰੀ - Girl missing in Amritsar
- ਨਹੀਂ ਰੁਕ ਰਿਹਾ ਕੈਨੇਡਾ 'ਚ ਮੌਤਾਂ ਦਾ ਸਿਲਸਿਲਾ, ਇੱਕ ਹੋਰ ਪੰਜਾਬੀ ਕੁੜੀ ਦੀ ਹੋਈ ਮੌਤ, ਇਸ ਜ਼ਿਲ੍ਹੇ ਦੀ ਸੀ ਇਹ ਮੁਟਿਆਰ... - Girl dies heart attack in Canada
ਮਜੀਠੀਆ ਦੇ ਬਿਆਨ 'ਤੇ ਕਸਿਆ ਤੰਜ: ਸੰਜੇ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਦੇ ਬਿਆਨ 'ਤੇ ਤੰਜ ਕਸਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹੁਣ ਆਮ ਆਦਮੀ ਪਾਰਟੀ ਦੀ ਟੈਨਸ਼ਨ ਛੱਡ ਕੇ ਅਕਾਲੀ ਦਲ ਵੱਲ ਧਿਆਨ ਦੇਣ ਕਿਉਂਕਿ ਬਹੁਤ ਸਾਰੇ ਅਕਾਲੀ ਦਲ ਦੇ ਨੇਤਾ ਅਕਾਲੀ ਦਲ ਨੂੰ ਅਲਵਿਦਾ ਕਹਿ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਹਨ ਅਤੇ ਅੰਮ੍ਰਿਤਪਾਲ ਦੇ ਹਲਫ਼ ਦੇ ਉੱਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਸੰਸਦ ਦੀ ਪ੍ਰਕਿਰਿਆ ਹੈ, ਉਹਨਾਂ ਨੇ ਉਸੇ ਤਰੀਕੇ ਹੀ ਅੰਮ੍ਰਿਤਪਾਲ ਸਿੰਘ ਤੋਂ ਹਲਫ਼ ਦਿਵਾਇਆ ਹੈ।