ਅੰਮ੍ਰਿਤਸਰ/ਪਟਿਆਲਾ/ਲੁਧਿਆਣਾ: ਪੰਜਾਬ ਵਿੱਚ ਅੱਜ ਆਖਰੀ ਗੇੜ ਦੀ ਵੋਟਿੰਗ ਮੌਕੇ ਹਰ ਵਰਗ ਦੇ ਲੋਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਅੱਤ ਦੀ ਗਰਮੀ ਤੋਂ ਬਚਣ ਲਈ ਸਵੇਰੇ-ਸਵੇਰੇ ਹੀ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਵੀ ਨਿਕਲ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਉਮੀਦਵਾਰ ਵਜੋਂ ਚੋਣ ਲੜ ਰਹੇ ਆਪ ਉਮੀਦਵਾਰ ਆਪਣੇ ਪਰਿਵਾਰਾਂ ਦੇ ਨਾਲ ਜੱਦੀ ਹਲਕਿਆਂ ਵਿੱਚ ਵੋਟ ਪਾਉਣ ਲਈ ਪਹੁੰਚੇ।
ਅਸ਼ੋਕ ਪਰਾਸ਼ਰ ਨੇ ਪਾਈ ਵੋਟ: ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਪਰਿਵਾਰ ਨਾਲ ਵੋਟ ਪਾਉਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਆਖਿਆ ਕਿ ਅੱਜ ਲੋਕਤੰਤਰ ਦਾ ਤਿਉਹਾਰ ਇਸ ਲਈ ਸਮਝਦਾਰ ਵੋਟਰ ਆਪਣੇ ਜ਼ਮਹੂਰੀ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ਉੱਤੇ ਪਹੁੰਚ ਰਹੇ ਹਨ। ਈਟੀਵੀ ਭਾਰਤ ਨਾਲ ਖਾਸ ਗੱਲਬਾਤ ਦੇ ਦੌਰਾਨ ਆਪ ਉਮੀਦਵਾਰ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਬਲਬੀਰ ਸਿੱਧੂ ਨੇ ਪਾਈ ਵੋਟ: ਸ਼ਾਹੀ ਸ਼ਹਿਰ ਪਟਿਆਲਾ ਦੀ ਗੱਲ ਕਰੀਏ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਬਲਬੀਰ ਸਿੱਧੂ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਵਿੱਚ ਉਤਸ਼ਾਹ ਹੈ ਅਤੇ ਸਭ ਨੂੰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਪਟਿਆਲਾ ਵਾਸੀਆਂ ਦੇ ਨਾਲ-ਨਾਲ ਸੂਬੇ ਦੇ ਲੋਕਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ।
- ਸੀਐਮ ਭਗਵੰਤ ਮਾਨ ਨੇ ਪਾਈ ਵੋਟ, ਕਿਹਾ- ਇੰਡੀਆ ਗਠਜੋੜ ਦੀ ਮੀਟਿੰਗ 'ਚ ਹੋਵਾਂਗਾ ਸ਼ਾਮਲ - Punjab Lok Sabha Election 2024
- ਵੋਟ ਪਾਉਣ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਲੋਕਾਂ ਨੂੰ ਕੀਤੀ ਇਹ ਅਪੀਲ - Punjab Lok Sabha Election 2024
- ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਤੇ ਰਾਜਾ ਵੜਿੰਗ ਨੇ ਭੁਗਤਾਈ ਵੋਟ, ਲੋਕਾਂ ਨੂੰ ਕੀਤੀ ਇਹ ਅਪੀਲ - Punjab Lok Sabha Election 2024
ਕੁਲਦੀਪ ਧਾਲੀਵਾਲ ਨੇ ਜਮਹੂਰੀ ਹੱਕ ਦਾ ਕੀਤਾ ਇਸਤੇਮਾਲ: ਗੁਰੂ ਨਗਰੀ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਧਾਲੀਵਾਲ ਵੀ ਸਮੇਤ ਪਰਿਵਾਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਪਹੁੰਚੇ। ਉਨ੍ਹਾਂ ਵੋਟਰਾਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਅੱਜ ਕੋਈ ਵੀ ਘਰ ਵਿੱਚ ਨਾ ਬੈਠੇ ਕਿਉਂਕਿ ਤੁਹਾਡੇ ਕੀਮਤੀ ਵੋਟ ਨੇ ਹੀ ਅਗਲੇ ਕਈ ਸਾਲਾਂ ਲਈ ਦੇਸ਼ ਦਾ ਭਵਿੱਖ ਤੈਅ ਕਰਨਾ ਹੈ। ਇਸ ਲਈ ਸਾਰੇ ਵੋਟ ਕਰਨ ਲਈ ਪਹੁੰਚਣ।