ਅੰਮ੍ਰਿਤਸਰ: ਹਾਲ ਹੀ 'ਚ ਸੰਪਨ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਧਾਲੀਵਾਲ ਲੋਕਾਂ ਦਾ ਧੰਨਵਾਦ ਕਰਨ ਲਈ ਪਹੁੰਚੇ। ਜਿਥੇ ਉਹਨਾਂ ਦੇ ਨਾਲ ਕੇਂਦਰੀ ਹਲਕੇ ਤੋਂ ਵਿਧਾਇਕ ਡਾਕਟਰ ਅਜੇ ਗੁਪਤਾ ਵੀ ਮੌਜੁਦ ਰਹੇ। ਇਸ ਮੌਕੇ ਭਰੀ ਸਟੇਜ ਉਤੇ ਜਦੋਂ ਸਪੀਚ ਦੇਣ ਦਾ ਸਮਾਂ ਆਇਆ ਤਾਂ ਆਪ ਵਿਧਾਇਕ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਅੰਮ੍ਰਿਤਸਰ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਕੇਂਦਰੀ ਹਲਕੇ ਦੇ ਵਿਧਾਇਕ ਨੇ ਵੀ ਆਪਣੀ ਸਰਕਾਰ 'ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਹਨ। ਸਪੀਚ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਵਿਧਾਇਕਾਂ ਤੇ ਵਰਕਰਾਂ ਉਤੇ ਖੂਬ ਮਨ ਦੀ ਭੜਾਸ ਬਾਹਰ ਕੱਢੀ।
ਬਦਲਾਅ ਨੂੰ ਲੈਕੇ ਚੁੱਕੇ ਸਵਾਲ : ਡਾਕਟਰ ਅਜੇ ਗੁਪਤਾ ਨੇ ਕਿਹਾ ਕਿ ਜੇਕਰ ਅਜੇ ਵੀ ਸਰਕਾਰ ਨਾ ਜਾਗੀ ਤਾਂ 2027 ਦੇ ਵਿੱਚ ਇੱਕ ਵੀ ਸੀਟ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੇਗੀ। ਉਹਨਾਂ ਕਿਹਾ ਕਿ ਅਸੀਂ ਕਿਹੜੇ ਬਦਲਾਅ ਦੀ ਗੱਲ ਕਰਦੇ ਹਾਂ ! ਸਾਡੇ ਵਲੰਟੀਅਰ ਕਹਿੰਦੇ ਸਨ ਕਿ ਅੱਜ ਵੀ ਥਾਣਿਆਂ ਦੇ ਵਿੱਚ ਕਾਂਗਰਸੀ ਤੇ ਅਕਾਲੀ ਹੀ ਬੈਠੇ ਦਿਖਾਈ ਦਿੰਦੇ ਹਨ ਤੇ ਉਹਨਾਂ ਦੇ ਕੰਮ ਪਹਿਲ ਦੇ ਅਧਾਰ 'ਤੇ ਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਆਪਣੇ ਵਲੰਟੀਅਰ ਦਾ ਕਹਿਣਾ ਨਹੀਂ ਮੰਨਿਆ, ਜੇਕਰ ਉਦੋਂ ਕਹਿਣਾ ਮੰਨਿਆ ਹੁੰਦਾ ਤਾਂ ਅੱਜ ਸਾਨੂੰ ਇਹ ਦਿਨ ਨਾ ਵੇਖਣਾ ਪੈਂਦਾ।
ਹਾਰ ਦੇ ਕਾਰਨਾਂ ਨੁੰ ਕੀਤਾ ਜੱਗ ਜਾਹਿਰ : ਡਾਕਟਰ ਅਜੇ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸ ਸਮੇਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਨਕੇਲ ਕੱਸੀ ਹੁੰਦੀ ਤਾਂ ਅੱਜ ਸਾਡੇ ਵਰਕਰ ਤੇ ਸਾਡੇ ਵਲੰਟੀਅਰ ਸਾਨੂੰ ਜਿੱਤ ਦਾ ਮੂੰਹ ਜ਼ਰੂਰ ਦਿਖਾਉਂਦੇ। ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ 'ਚ ਸਾਡੀ ਸਰਕਾਰ ਆਈ ਹੈ, ਨਸ਼ਾ ਘਟਨਾ ਤਾਂ ਦੂਰ ਦੀ ਗੱਲ ਹੈ ਉਸ ਤੋਂ ਦੋਗੁਣਾ ਨਸ਼ਾ ਵੱਧ ਗਿਆ ਹੈ। ਲਗਾਤਾਰ ਨਸ਼ੇ ਦਾ ਦਰਿਆ ਵੱਗਦਾ ਜਾ ਰਿਹਾ ਹੈ ਤੇ ਕਈ ਮਾਵਾਂ ਦੇ ਪੁੱਤ ਮਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਘਰ-ਘਰ ਵਿੱਚ ਨਸ਼ਾ ਮਿਲ ਰਿਹਾ ਹੈ, ਕੋਈ ਵੀ ਇਹਨਾਂ ਨੂੰ ਰੋਕਣ ਵਾਲਾ ਨਹੀਂ ਹੈ। ਅਸੀਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਕਰਦੇ ਸੀ ਪਰ ਇਹ ਖਤਮ ਹੋਣ ਦੀ ਬਜਾਏ ਹੋਰ ਵੱਧ ਗਿਆ ਹੈ। ਜਿੱਥੇ ਜਾਓ ਉਸ ਜਗ੍ਹਾ 'ਤੇ ਤੁਹਾਨੂੰ ਭ੍ਰਿਸ਼ਟਾਚਾਰ ਜਾਂ ਰਿਸ਼ਵਖੋਰੀ ਜ਼ਰੂਰ ਨਜ਼ਰ ਆਵੇਗੀ।
ਆਪਣੇ ਹੀ ਵਿਧਾਇਕ ਮੰਗ ਰਹੇ ਰਿਸ਼ਵਤ: ਉਹਨਾਂ ਕਿਹਾ ਕਿ ਮੇਰੇ ਕੋਲ ਇੱਕ ਕਾਰੋਬਾਰੀ ਵਪਾਰੀ ਆਇਆ ਤੇ ਉਸ ਨੇ ਕਿਹਾ ਕਿ ਮੈਂ ਕੋਈ ਕੰਮ ਕਰਵਾਉਣਾ ਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੇਰੇ ਕੋਲੋਂ ਇੱਕ ਲੱਖ ਰੁਪਏ ਰਿਸ਼ਵਤ ਮੰਗੀ ਗਈ ਤੇ ਜਦੋਂ ਮੈਂ ਕਿਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਫੋਨ ਕਰਵਾਇਆ ਤਾਂ ਉਹ ਰਿਸ਼ਵਤ ਮੇਰੇ ਕੋਲੋਂ 5 ਲੱਖ ਰੁਪਏ ਮੰਗਣ ਲੱਗੇ। ਉਹਨਾਂ ਕਿਹਾ ਕਿ ਸਾਡੇ ਹੀ ਵਿਧਾਇਕ ਆਪਣਾ ਘਰ ਭ੍ਰਿਸ਼ਟਾਚਾਰ ਦੇ ਨਾਲ ਭਰ ਰਹੇ ਹਨ, ਪਰ ਕੋਈ ਲਗਾਮ ਲਗਾਉਣ ਵਾਲਾ ਨਹੀਂ ਹੈ।
SGPC ਵਲੋਂ ਬੁਲਾਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ 'ਚ ਕਈ ਅਹਿਮ ਮੁੱਦਿਆਂ 'ਤੇ ਲੱਗੀ ਮੋਹਰ - SGPC Internal Committee Meeting- CISF ਜਵਾਨ ਕੁਲਵਿੰਦਰ ਕੌਰ ਦੇ ਪਰਿਵਾਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਦਿੱਤਾ ਸਮਰਥਨ - Kangana Ranaut Slap Case
- ਹਰਸਿਮਰਤ ਬਾਦਲ ਨੇ ਨਵੀਂ ਸਰਕਾਰ ਨੂੰ ਦਿੱਤੀ ਵਧਾਈ, ਕਿਹਾ- ਇਸ ਵਾਰ ਮਨਰਮਜੀ ਦੇ ਬਿੱਲ ਨਹੀਂ ਪਾਸ ਕਰ ਸਕੇਗੀ ਸਰਕਾਰ - Harsimrat Kaur Badal
ਵਿਧਾਇਕ ਅਜੇ ਗੁਪਤਾ ਵਲੋਂ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਿੱਧਾ-ਸਿੱਧਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਨੂੰ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਨੱਥ ਪਾਉਣੀ ਪਵੇਗੀ ਤੇ ਥਾਣਿਆਂ ਦੇ ਵਿੱਚ ਸਾਡੇ ਆਪਣੇ ਐਸ ਐਚ ਓ ਲਗਾਉਣੇ ਪੈਣਗੇ। ਜੇਕਰ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਤੇ ਅਸੀਂ ਕਿਸੇ ਨੇ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕੰਮ ਨਹੀਂ ਕਰਨਾ।