ਫਰੀਦਕੋਟ: ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਆਮ ਆਦਮੀ ਪਾਰਟੀ ਵਲੋਂ ਆਪਣੇ 8 ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ। 'ਆਪ' ਵਲੋ ਫਰੀਦਕੋਟ ਲੋਕ ਸਭਾ ਰਿਜ਼ਰਵ ਹਲਕੇ ਤੋਂ ਗਾਇਕ ਅਤੇ ਅਦਾਕਾਰ ਕਰਮਜੀਤ ਅਣਮੋਲ ਨੂੰ ਉਮੀਦਵਾਰ ਬਣਾਇਆ ਹੈ। ਉਥੇ ਹੀ ਉਮੀਦਵਾਰ ਬਣਦਿਆਂ ਹੀ ਕਰਮਜੀਤ ਅਨਮੋਲ ਵੱਲੋਂ ਪਹਿਲਾਂ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਜ ਨਾਲ ਮੀਟਿੰਗਾਂ ਦੀ ਸ਼ੁਰੂਆਤ ਵੀ ਫਰੀਦਕੋਟ ਤੋਂ ਕੀਤੀ ਸੀ।
ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ: ਹੁਣ ਫਰੀਦਕੋਟ ਹਲਕੇ ਦੇ ਪਿੰਡਾਂ 'ਚ ਪਹੁੰਚ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ, ਜਿਸਦੀ ਪਹਿਲੀ ਸ਼ੁਰੂਆਤ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਪਿੰਡ ਮਚਾਕੀ ਖੁਰਦ ਤੋਂ ਕੀਤੀ ਗਈ। ਇਸ ਦੇ ਨਾਲ ਹੀ ਵੱਖ-ਵੱਖ ਪਿੰਡਾਂ ਤੋਂ ਇਲਾਵਾ ਫਰੀਦਕੋਟ ਦੇ ਕੁਝ ਮੁਹੱਲਿਆਂ ਵਿੱਚ ਵੀ ਅੱਜ ਚੋਣ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਕਰਮਜੀਤ ਅਣਮੋਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਤੇ ਆਪਣੀ ਸਪੀਚ ਵਿੱਚ ਕਿਹਾ ਕਿ ਫਰੀਦਕੋਟ ਲੋਕ ਸਭਾ ਦੇ ਜਿੰਨੇ ਵੀ ਕੰਮ ਹੋਣ ਵਾਲੇ ਹਨ, ਉਹ ਪਹਿਲ ਦੇ ਅਧਾਰ 'ਤੇ ਕਰਨਗੇ। ਇਸ ਤੋਂ ਇਲਾਵਾ ਹਰ ਮੁੱਦਾ ਲੋਕ ਸਭਾ ਵਿੱਚ ਪਹਿਲਾਂ ਉਠਾਉਣਗੇ।
ਅਰਵਿੰਦ ਕੇਜਰੀਵਾਲ ਖੁਦ ਇੱਕ ਸੋਚ: ਉਹਨਾਂ ਸਪੀਚ ਦੌਰਾਨ ਨਾਲ ਵੱਡਾ ਐਲਾਨ ਕਰਦਿਆਂ ਕਿਹਾ ਕਿ ਲੋਕ ਸਭਾ ਵਿੱਚ ਜਿੱਥੋਂ ਭਗਵੰਤ ਮਾਨ ਨੇ ਕੰਮ ਛੱਡਿਆ ਸੀ, ਉਥੋਂ ਹੀ ਉਹ ਕੰਮ ਦੀ ਸ਼ੁਰੂਆਤ ਕਰਨਗੇ। ਉਹਨਾਂ ਕਿਹਾ ਕਿ ਫਰੀਦਕੋਟ ਵਿੱਚ ਜਿੱਥੇ ਮਹਾਰਾਜਾ ਆਪਣੇ ਜਹਾਜ਼ ਉਡਾਉਂਦੇ ਹੁੰਦੇ ਸਨ, ਉੱਥੇ ਹੀ ਉਹ ਇੱਕ ਜਹਾਜ਼ ਉਡਾਉਣ ਦੀ ਸਿਖਲਾਈ ਦੇਣ ਵਾਲਾ ਸਕੂਲ ਵੀ ਬਣਵਾਉਣਗੇ। ਕਰਮਜੀਤ ਅਨਮੋਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੂੰ ਫਰੀਦਕੋਟ ਹਲਕੇ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਜਿਆਦਾ ਖੁਸ਼ੀ ਉਹਨਾਂ ਨੂੰ ਇਸ ਗੱਲ ਦੀ ਹੈ ਕਿ ਇਹ ਧਰਤੀ ਬਾਬਾ ਫਰੀਦ ਦੇ ਚਰਨ ਛੋਹ ਪ੍ਰਾਪਤ ਹੈ, ਜਿੱਥੇ ਲੋਕਾਂ ਦਾ ਉਨ੍ਹਾਂ ਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ। ਇਸ ਦੇ ਨਾਲ ਹੀ ਬੋਲਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਚਾਹੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਪਰ ਉਹਨਾਂ ਦੀ ਸੋਚ ਅੱਜ ਵੀ ਉਹਨਾਂ ਦੇ ਦਿਲ ਵਿੱਚ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਖੁਦ ਇੱਕ ਸੋਚ ਹੈ।
- ਅਰਮੀਨੀਆ 'ਚ ਫਸੇ ਖੰਨਾ ਦੇ ਦੋ ਨੌਜਵਾਨ, ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮੰਗੀ ਮਦਦ, ਟਰੈਵਲ ਏਜੰਟ ਨੇ 9 ਲੱਖ ਦੀ ਮਾਰੀ ਠੱਗੀ - Khanna youths in Armenia
- ਅਮਰੂਦ ਘੁਟਾਲਾ: ਮੋਹਾਲੀ ਤੇ ਚੰਡੀਗੜ੍ਹ ਵਿੱਚ ਈਡੀ ਦਾ ਵੱਡਾ ਐਕਸ਼ਨ, ਆਈਏਐਸ ਅਧਿਕਾਰੀ ਦੇ ਘਰ ਛਾਪੇਮਾਰੀ - ED Raids
- MLA ਗੋਗੀ ਨੇ ਰਵਨੀਤ ਬਿੱਟੂ ਨੂੰ ਦੱਸਿਆ ਮੰਦਬੁੱਧੀ ਬੱਚਾ, ਤਾਂ ਟੀਟੂ ਬਾਣੀਆ ਨੇ ਕਿਹਾ- ਸਿਆਸਤ ਤੋਂ ਭੰਗ ਹੋਇਆ ਮੋਹ - Lok Sabha Election 2024