ETV Bharat / state

ਮੋਗਾ ਦੇ ਨਸ਼ਾ ਛੁਡਾਉ ਕੇਂਦਰ 'ਚ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਕਾਬੂ ਕੀਤੇ 2 ਮੁਲਜ਼ਮ - YOUTH DIED DRUG DE ADDICTION CENTRE

ਮੋਗਾ ਜ਼ਿਲ੍ਹਾ ਦੇ ਪਿੰਡ ਚੀਮਾ ਵਿੱਚ ਨਜਾਇਜ਼ ਰੂਪ 'ਚ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਵਿੱਚ ਨੌਜਵਾਨ ਦੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ।

A youth died in an illegal drug de-addiction centre in village Cheema of Moga , police arrest 2
ਮੋਗਾ ਦੇ ਨਸ਼ਾ ਛੁਡਾਉ ਕੇਂਦਰ 'ਚ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਕਾਬੂ ਕੀਤੇ 2 ਮੁਲਜ਼ਮ (ਈਟੀਵੀ ਭਾਰਤ (ਪਤੱਰਕਾਰ, ਮੋਗਾ))
author img

By ETV Bharat Punjabi Team

Published : Dec 6, 2024, 4:39 PM IST

ਮੋਗਾ: ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਚੱਲ ਰਹੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਵਿੱਚ ਜਗਰਾਓਂ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਧਰਮਕੋਟ ਤੋਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਮਨਦੀਪ ਸਿੰਘ ਡੀਐੱਸਪੀ ਧਰਮਕੋਟ ਨੇ ਕਿਹਾ ਕਿ ਪਿਛਲੇ ਦਿਨੀਂ ਨਸ਼ਾ ਕੇਂਦਰ ਵਿੱਚ ਇੱਕ ਨੌਜਵਾਨ ਕਰਮਜੀਤ ਸਿੰਘ ਦੀ ਮੌਤ ਹੋਈ ਸੀ ਅਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਨੂੰ ਅਧਾਰ ਬਣਾ ਕੇ ਤਿੰਨ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਮੋਗਾ ਦੇ ਨਸ਼ਾ ਛੁਡਾਉ ਕੇਂਦਰ 'ਚ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਕਾਬੂ ਕੀਤੇ 2 ਮੁਲਜ਼ਮ (ਈਟੀਵੀ ਭਾਰਤ (ਪਤੱਰਕਾਰ, ਮੋਗਾ))

ਦੋ ਕਾਬੂ, ਇੱਕ ਦੀ ਭਾਲ ਜਾਰੀ

ਇਸ ਤਹਿਤ ਕਾਰਵਾਈ ਕੀਤੀ ਗਈ ਅਤੇ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਮੁਲਜ਼ਮਾਂ ਦੀ ਗਿਣਤੀ ਤਿੰਨ ਸੀ ਪਰ ਫਿਲਹਾਲ ਪੁਲਿਸ ਦੀ ਪਕੜ ਵਿੱਚ ਦੋ ਹੀ ਮੁਲਜ਼ਮ ਆਏ ਹਨ। ਨਾਲ ਹੀ ਪੁਲਿਸ ਵੱਲੋਂ ਤੀਜੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਮੁਲਜ਼ਮਾਂ ਦੀ ਪਛਾਣ

ਮੁਲਜ਼ਮ ਤਲਜੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਹੈ, ਪੁਲਿਸ ਮੁਤਾਬਿਕ ਇਹ ਮੁਲਜ਼ਮ ਧਰਮਕੋਟ ਦੇ ਹੀ ਰਹਿਣ ਵਾਲੇ ਹਨ। ਇਹਨਾਂ ਮੁਲਜ਼ਮਾਂ ਨੇ ਨੌਜਵਾਨ ਦਾ ਕਤਲ ਕਿਉਂ ਕੀਤਾ ਇਸ ਲਈ ਪੁਲਿਸ ਹੋਰ ਵੀ ਪੜਤਾਲ ਕਰ ਰਹੀ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਤੀਜੇ ਮੁਲਜ਼ਮ ਨੂੰ ਕਾਬੂ ਕਰਕੇ ਬਣਦੀ ਕਾਰਵਈ ਕੀਤੀ ਜਾਵੇਗੀ।

ਲਾਈਵ Farmer Protest: ਸ਼ੰਭੂ ਬਾਰਡਰ ਉੱਤੇ ਕਿਸਾਨ ਤੇ ਪੁਲਿਸ ਆਮ੍ਹੋ-ਸਾਹਮਣੇ, ਸਰਹੱਦਾਂ 'ਤੇ ਬੈਰੀਕੇਡਿੰਗ, ਅੰਬਾਲਾ 'ਚ ਇੰਟਰਨੈੱਟ ਠੱਪ

ਸਜ਼ਾ ਦੇ ਚੌਥੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਵੀ ਮੌਜੂਦ

ਹੁਸੈਨੀਵਾਲਾ ਬਾਰਡਰ 'ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਭਾਰਤੀ ਫੌਜ ਦੇ ਜਵਾਨਾਂ ਦੀ ਕੀਤੀ ਸ਼ਲਾਘਾ

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵਧ ਰਿਹਾ ਨਸ਼ਾ ਦਿਨੋ ਦਿਨ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਅਜਿਹੇ ਵਿੱਚ ਨੌਜਵਾਨਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਨੌਜਵਾਨ ਨਸ਼ੇ ਨਾਲ ਤਾਂ ਮਰ ਹੀ ਰਹੇ ਹਨ ਨਾਲ ਹੀ ਉਹਨਾਂ ਵੱਲੋਂ ਅਪਰਾਧਿਕ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.