ਗੁਰਦਾਸਪੁਰ : ਡੇਰਾ ਬਾਬਾ ਨਾਨਕ ਦੇ ਪਿੰਡ ਮੂਲੋਵਾਲੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ 26 ਸਾਲਾ ਫੌਜੀ ਨੌਜਵਾਨ ਸੁਖਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੇ ਮਾਪਿਆਂ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਜਿਸ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਬੀਤੀ 19 ਜੁਲਾਈ ਨੂੰ ਛੁੱਟੀ ਲੈ ਕੇ ਘਰ ਆਇਆ ਸੀ ਫੌਜੀ : ਇਸ ਮੌਕੇ ਜਾਣਕਾਰੀ ਦਿੰਦੇ ਹੋਏ ਫੌਜ ਦੀ ਅਧਿਕਾਰੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲਾਸ ਨਾਇਕ ਉਪਰੇਟਰ ਸੁਖਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ 581 ਲਾਈਟ ਰੈਜੀਮੈਂਟ ਚੜਦੀ ਕਲਾ ਮਿੱਸਾ ਮਾਰੀ ਕੈਂਟ ਆਸਾਮ ਦੇ ਗਲੇਸੀਅਰ ਤੇ ਆਪਣੀ ਡਿਊਟੀ ਬੇਖੂਬੀ ਨਿਭਾ ਰਹੇ ਸਨ। ਉਨ੍ਹਾਂ ਕਿਹਾ ਕਿ ਫੌਜੀ ਸੁਖਪ੍ਰੀਤ ਸਿੰਘ ਗਲੇਸ਼ੀਅਰ ਤੋਂ ਵਾਪਸ ਪਰਤ ਕੇ ਬੀਤੀ 19 ਜੁਲਾਈ ਨੂੰ ਆਪਣੇ ਘਰ ਸੁੱਟੀ ਤੇ ਆਏ ਸਨ। ਬੀਤੇ ਦੋ ਦਿਨ ਪਹਿਲਾਂ ਅਚਾਨਕ ਸੁਖਪ੍ਰੀਤ ਦੀ ਤਬੀਅਤ ਵਿਗੜੀ ਤਾਂ ਉਸ ਨੂੰ ਡੇਰਾ ਬਾਬਾ ਨਾਨਕ ਦੇ ਸਿਵਿਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਹਨਾਂ ਨੂੰ ਆਰਮੀ ਹੋਸਪਿਟਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਆਰਮੀ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦਾ ਚੈੱਕਅਪ ਕੀਤਾ ਗਿਆ, ਜਿੱਥੇ ਕਿ ਉਹਨਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਫੌਜੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸੰਸਕਾਰ : ਜਿਸ ਤੋਂ ਬਾਅਦ ਅੱਜ ਉਸ ਦੇ ਜੱਦੀ ਪਿੰਡ ਮੂਲੋਵਾਲੀ ਦੇ ਸਮਸਾਨ ਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਤੇ ਤਿੱਬੜੀ ਕੈਂਟ ਤੋਂ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਲਾਸ ਨਾਈਕ ਸੁਖਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ ਗਈ ਤੇ ਉਸ ਦੇ ਪਿਤਾ ਨੂੰ ਤਿਰੰਗਾ ਝੰਡਾ ਭੇਂਟ ਕੀਤਾ ਗਿਆ। ਫੌਜੀ ਨੌਜਵਾਨ ਆਪਣੇ ਪਿੱਛੇ ਇੱਕ ਛੇ ਮਹੀਨੇ ਦਾ ਬੇਟਾ, ਪਤਨੀ, ਬਜ਼ੁਰਗ ਮਾਤਾ ਅਤੇ ਛੋਟੇ ਭੈਣ ਭਰਾ ਨੂੰ ਛੱਡ ਗਿਆ ਹੈ, ਜਿੱਥੇ ਕਿ ਉਹਨਾਂ ਦਾ ਰੋ ਰੋ ਬੁਰਾ ਹਾਲ ਹੈ।
- ਜ਼ਮੀਨੀ ਵਿਵਾਦ ਨੂੰ ਲੈਕੇ ਸੇਵਾਮੁਕਤ SHO ਨੂੰ ਮਾਰੀਆਂ ਗੋਲੀਆਂ, ਪਰਿਵਾਰ ਨੇ ਮੰਗਿਆ ਇਨਸਾਫ਼ - Firing at former SHO in Muktsar
- ਦਰਦਨਾਕ : ਘਰ ਦੇ ਬਾਹਰ ਖੇਡਦੇ ਹੋਏ ਬਿਜਲੀ ਦੀ ਨੰਗੀ ਤਾਰ ਨੂੰ ਚਿਪਕਿਆ ਮਾਸੂਮ ਬੱਚਾ, ਮਾਪਿਆਂ ਦਾ ਸੀ ਇਕਲੌਤਾ, ਦਿਲ ਨੂੰ ਹਲੂਣ ਕੇ ਰੱਖ ਦੇਵੇਗਾ ਪਰਿਵਾਰ ਦਾ ਵਿਰਲਾਪ - Child dies due to electrocution
- ਮੋਹਾਲੀ 'ਚ ਅਵਾਰਾ ਕੁੱਤਿਆਂ ਨੇ ਮਚਾਇਆ ਆਤੰਕ, ਇਕ ਦਿਨ 'ਚ ਵੱਢ ਲਏ 11 ਲੋਕ, ਕਿਵੇਂ ਕੀਤਾ ਹਮਲਾ, ਜਾਣਕੇ ਉੱਡ ਜਾਣਗੇ ਹੋਸ਼ - Dog mauled people in Mohali