ਬਠਿੰਡਾ: ਪੰਜਾਬ ਦੀ ਜਵਾਨੀ ਜਿੱਥੇ ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਦਾ ਰੁੱਖ ਕਰ ਰਹੀ ਹੈ ਉੱਥੇ ਹੀ ਲਾਲ ਬਾਈ ਪਿੰਡ ਦੇ ਹਰਪ੍ਰੀਤ ਸਿੰਘ ਨੇ ਇੱਕ ਵੱਖਰੀ ਮਿਸਾਲ ਪੈਦਾ ਕਰਦੇ ਹੋਏ ਪਿੱਗ ਫਾਰਮ ਖੋਲ੍ਹਿਆ ਹੈ ਅਤੇ ਲੱਖਾਂ ਰੁਪਏ ਦੀ ਕਮਾਈ ਕਰ ਰਿਹਾ ਹੈ। ਪੋਸਟ ਗ੍ਰੈਜੂਏਟ ਹਰਪ੍ਰੀਤ ਸਿੰਘ ਕਿਸੇ ਸਮੇਂ ਆਦਰਸ਼ ਸਕੂਲ ਵਿੱਚ ਅਧਿਆਪਕ ਸੀ, ਪਰ ਤਨਖਾਹ ਬਹੁਤ ਨਾ ਹੋਣ ਕਾਰਨ ਅਤੇ ਹੋਰਨਾਂ ਕਾਰਨਾਂ ਕਰਕੇ ਹਰਪ੍ਰੀਤ ਸਿੰਘ ਵੱਲੋਂ ਅਧਿਆਪਕ ਦੀ ਨੌਕਰੀ ਛੱਡ ਕੇ ਆਪਣੀ ਦੀ ਜ਼ਮੀਨ ਵਿੱਚ ਪਿੱਗ ਫਾਰਮ ਖੋਲ੍ਹਿਆ ਗਿਆ।
ਸੂਰ ਫਾਰਮ ਦੀ ਚਰਚਾ ਦੂਰ ਦੂਰ ਤੱਕ: ਹਰਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਵੱਲੋਂ ਜਦੋਂ ਪਿੱਗ ਫਾਰਮ ਖੋਲ੍ਹਿਆ ਗਿਆ ਤਾਂ ਸ਼ੁਰੂ ਸ਼ੁਰੂ ਵਿੱਚ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਅਤੇ ਪਰਿਵਾਰ ਨੇ ਵੀ ਬਹੁਤਾ ਸਾਥ ਨਾ ਦਿੱਤਾ। ਸ਼ੁਰੂਆਤ ਵਿੱਚ ਭਾਵੇਂ ਮੁਸ਼ਕਿਲਾਂ ਬਹੁਤ ਜਿਆਦਾ ਰਹੀਆਂ ਪਰ ਹੌਲੀ ਹੌਲੀ ਉਸ ਦੇ ਪਿਗ ਫਾਰਮ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗੀ ਅਤੇ ਅੱਜ ਉਸ ਦੇ ਕੋਲ ਤਿੰਨ ਤਰ੍ਹਾਂ ਦੀ ਨਸਲ ਦੇ ਕਰੀਬ 350 ਜਾਨਵਰ ਹਨ ਅਤੇ ਉਸ ਵੱਲੋਂ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਤੌਰ ਉੱਤੇ ਪਿੱਗਫਾਰਮ ਖੁਲ੍ਹਵਾਏ ਜਾ ਰਹੇ ਹਨ।
![pig farm](https://etvbharatimages.akamaized.net/etvbharat/prod-images/22-08-2024/22266198_apic.jpg)
ਲੋਕਾਂ ਨੂੰ ਰੁਜ਼ਗਾਰ: ਹਰਪ੍ਰੀਤ ਨੇ ਦੱਸਿਆ ਕਿ ਸੂਰਾ ਨੂੰ ਕੋਈ ਬਹੁਤੀ ਬਿਮਾਰੀ ਨਹੀਂ ਪੈਂਦੀ ਅਤੇ ਇਸ ਦੇ ਇਲਾਜ ਉੱਪਰ ਵੀ ਬਹੁਤਾ ਖਰਚਾ ਨਹੀਂ ਆਉਂਦਾ। ਇੱਕ ਮਾਦਾ ਜਾਨਵਰ ਰੋਜ਼ਾਨਾ 60 ਰੁਪਏ ਦੀ ਫੀਡ ਖਾਂਦੀ ਹੈ ਅਤੇ ਇਹ ਕਾਰੋਬਾਰ ਬਹੁਤਾ ਸਮਾਂ ਵੀ ਨਹੀਂ ਮੰਗਦਾ। ਇਸ ਕਾਰੋਬਾਰ ਵਿੱਚ ਖਰੀਦ ਫਰੋਖਤ ਕਰਨ ਵਾਲੇ ਵੀ ਤੁਹਾਡੇ ਫਾਰਮ ਉੱਤੇ ਆ ਕੇ ਜਾਨਵਰ ਦੀ ਕੁਆਲਿਟੀ ਅਨੁਸਾਰ ਰੇਟ ਦਿੰਦੇ ਹਨ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਚਾਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।
- ਗਊਸ਼ਾਲਾ 'ਚ ਭੁੱਖ ਦਾ ਸ਼ਿਕਾਰ ਹੋ ਰਹੀਆਂ ਗਊਆਂ, 20 ਦੇ ਕਰੀਬ ਗਾਂਵਾਂ ਦੀ ਹੋਈ ਮੌਤ - Cows suffering from hunger
- ਕੰਗਨਾ ’ਤੇ ਧਾਰਾ 295 ਤਹਿਤ ਦਰਜ ਹੋਵੇ ਪਰਚਾ, ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ - ਸੁਖਬੀਰ ਬਾਦਲ - moive emergency
- ਦੇਸ਼ ਦੇ 151 ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ 'ਤੇ ਮਹਿਲਾਵਾਂ ਨਾਲ ਅਪਰਾਧ ਕਰਨ ਦੇ ਮਾਮਲੇ ਦਰਜ, ਪੰਜਾਬ ਦੇ ਵੀ 3 ਆਗੂਆਂ ਦੇ ਨਾਂ ਸ਼ਾਮਿਲ, ਵੇਖੋ ਕਿਹੜੇ - crimes against women
ਕੰਮ ਦੀ ਨਹੀਂ ਕਮੀ: ਇਸ ਤੋਂ ਇਲਾਵਾ ਉਸਦੇ ਫਾਰਮ ਤੋਂ ਦੇਸ਼ ਦੇ ਵੱਖ ਵਖ ਸੂਬਿਆਂ ਵਿੱਚ ਸੂਰਾਂ ਦੀ ਸਪਲਾਈ ਕੀਤੀ ਜਾਂਦੀ ਹੈ। ਕਈ ਵਾਰ ਤਾਂ ਇਹ ਹਾਲਾਤ ਹੋ ਜਾਂਦੇ ਹਨ ਕਿ ਉਹਨਾਂ ਕੋਲੋਂ ਆਰਡਰ ਪੂਰੇ ਨਹੀਂ ਹੁੰਦੇ, ਇਸੇ ਕਰਕੇ ਹੁਣ ਉਹ ਇਸ ਕਿੱਤੇ ਨਾਲ ਜੁੜਨ ਵਾਲੇ ਲੋਕਾਂ ਨੂੰ ਕਾਰੋਬਾਰ ਸਬੰਧੀ ਜਾਣਕਾਰੀ ਦੇ ਕੇ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਜਦੋਂ ਤੁਸੀਂ ਕਿਸੇ ਖਿੱਤੇ ਵਿੱਚ ਜਾਂਦੇ ਹੋ ਤਾਂ ਹੌਲੀ ਹੌਲੀ ਜਦੋਂ ਤਰੱਕੀ ਹੁੰਦੀ ਹੈ ਤਾਂ ਜਿਹੜੇ ਲੋਕ ਤੁਹਾਡਾ ਮਜ਼ਾਕ ਉਡਾਉਦੇ ਹਨ ਉਹੀ ਲੋਕ ਤੁਹਾਡੇ ਸਫਲਤਾ ਬਾਰੇ ਜਾਣਨ ਲਈ ਮਗਰ ਮਗਰ ਫਿਰਦੇ ਹਨ ।