ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬਾ ਰਈਆ ਵਿਖੇ ਅੱਜ ਦੁਪਹਿਰ ਮਾਹੌਲ ਉਸ ਵੇਲੇ ਤਨਾਵਪੂਰਨ ਹੋ ਗਿਆ, ਜਦੋਂ ਸੇਵਾ ਕੇਂਦਰ ਦੇ ਵਿੱਚ ਕਿਸੇ ਕੰਮਕਾਜ ਦੇ ਲਈ ਆਈ ਇੱਕ ਔਰਤ ਉੱਪਰ ਇੱਕ ਅਣਪਛਾਤੇ ਨੌਜਵਾਨ ਵੱਲੋਂ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਗਿਆ। ਉਕਤ ਹਮਲੇ ਦੌਰਾਨ ਔਰਤ ਦੇ ਪੇਟ ਉੱਪਰ ਕੀਤੇ ਗਏ ਵਾਰ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਈ। ਇਸ ਦੌਰਾਨ ਉਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਘਟਨਾ ਦੌਰਾਨ ਕੁਝ ਵੀ ਸਮਝ ਨਾ ਆਉਣ ਦੇ ਉੱਤੇ ਮੌਕੇ ਉੱਤੇ ਹਾਜ਼ਰ ਲੋਕਾਂ ਵੱਲੋਂ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸਦੇ ਪੇਟ ਤੋਂ ਵਹਿ ਰਹੇ ਖੂਨ ਨੂੰ ਰੋਕਣ ਲਈ ਜਖ਼ਮ ਨੂੰ ਕੱਪੜੇ ਨਾਲ ਵੀ ਲਪੇਟਿਆ ਗਿਆ, ਨਾਲ ਹੀ ਥਾਣਾ ਬਿਆਸ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਬਿਆਸ ਦੇ ਐਸਐਚਓ ਇੰਸਪੈਕਟਰ ਗੁਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਔਰਤ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਿਜਾਇਆ ਗਿਆ, ਜਿੱਥੋਂ ਔਰਤ ਦੀ ਹਾਲਤ ਬੇਹੱਦ ਗੰਭੀਰ ਹੋਣ ਕਾਰਨ ਡਾਕਟਰਾਂ ਦੀ ਟੀਮ ਵੱਲੋਂ ਉਸ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
- ਆਮ ਆਦਮੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦਾ ਸਵਰਨਕਾਰ ਸੰਘ ਵੱਲੋਂ ਤਿੱਖਾ ਵਿਰੋਧ, ਟਿੱਕਟ ਵਾਪਸ ਲੈਣ ਦੀ ਕੀਤੀ ਮੰਗ - Opposition to Laljit Singh Bhullar
- ਚੋਣਾਂ ਤੋਂ ਪਹਿਲਾਂ ਆਪ ਉਮੀਦਵਾਰ ਤੇ ਟਰਾਂਸਪੋਰਟ ਮੰਤਰੀ ਭੁੱਲਰ ਦੇ ਸਾੜੇ ਜਾ ਰਹੇ ਨੇ ਪੁਤਲੇ, ਜਾਣੋ ਕਾਰਨ... - Blow up effigy of Laljit Bhullar
- ਮਾਨਸਾ ਦੀਆਂ ਮੰਡੀਆਂ 'ਚ ਸਿੱਧੇ ਤੌਰ 'ਤੇ ਸਪੈਸ਼ਲ ਭਰਨ ਦਾ ਵਿਰੋਧ, ਪੱਲੇਦਾਰਾਂ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ - protest against government in mansa
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਹਮਲਵਰ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਹ ਘਟਨਾ ਦੀ ਸੂਚਨਾ ਮਿਲਣ ਉਪਰੰਤ ਮੌਕੇ ਉੱਪਰ ਘਟਨਾ ਸਥਾਨ 'ਤੇ ਪਹੁੰਚਣ ਤੋਂ ਬਾਅਦ ਔਰਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਔਰਤ ਦੇ ਬਿਆਨ ਲਿਖਣ ਤੋਂ ਬਾਅਦ ਸਾਰੇ ਮਾਮਲੇ ਸਬੰਧੀ ਜਾਣਕਾਰੀ ਮਿਲੇਗੀ ਅਤੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।