ETV Bharat / state

ਰਾਜਾਸਾਂਸੀ 'ਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਔਰਤ ਦਾ ਕਤਲ, ਆਪਸੀ ਰੰਜਿਸ਼ ਦਾ ਮਾਮਲਾ - woman shot dead IN Amritsar - WOMAN SHOT DEAD IN AMRITSAR

ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਨਿੱਜੀ ਰੰਜਿਸ਼ ਦੇ ਤਹਿਤ ਹਮਲਾਵਰਾਂ ਨੇ ਘਰ ਵਿੱਚ ਦਾਖਿਲ ਹੋਕੇ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਹਨ।

WOMAN SHOT DEAD
ਰਾਜਾਸਾਂਸੀ 'ਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਔਰਤ ਦਾ ਕਤਲ (ਈਟੀਵੀ ਭਾਰਤ ਪੰਜਾਬ (ਰਿਪੋਟਰ ਅੰਮ੍ਰਿਤਸਰ))
author img

By ETV Bharat Punjabi Team

Published : Jul 8, 2024, 6:57 PM IST

ਗੋਲੀਆਂ ਮਾਰ ਕੇ ਔਰਤ ਦਾ ਕਤਲ (ਈਟੀਵੀ ਭਾਰਤ ਪੰਜਾਬ (ਰਿਪੋਟਰ ਅੰਮ੍ਰਿਤਸਰ))

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਾਜਾਸਾਂਸੀ ਵਿਖੇ ਇੱਕ ਕਲੋਨੀ ਵਿੱਚ ਦਿਨ-ਦਿਹਾੜੇ ਕੁੱਝ ਹਮਲਾਵਰਾਂ ਵੱਲੋਂ ਕਥਿਤ ਤੌਰ ਉੱਤੇ ਔਰਤ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਪਰਿਵਾਰਾਂ ਦਾ ਆਪਸੀ ਝਗੜਾ ਚੱਲ ਰਿਹਾ ਸੀ।

ਮਾਰਨ ਦੀਆਂ ਧਮਕੀਆਂ: ਇਸ ਦੌਰਾਨ ਅੱਜ ਦਿਨ-ਦਿਹਾੜੇ ਕੁੱਝ ਹਮਲਾਵਰ ਘਰ 'ਚ ਦਾਖਿਲ ਹੋਏ ਅਤੇ ਘਰ ਵਿੱਚ ਹੋਰ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਬੱਸ ਇੱਕ ਇਕੱਲੀ ਮਹਿਲਾ ਅਤੇ ਉਸ ਦੇ ਛੋਟੇ-ਛੋਟੇ ਬੱਚੇ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਹਮਲਾਵਰਾਂ ਨੇ ਘਰ ਵਿੱਚ ਦਾਖਿਲ ਹੁੰਦਿਆਂ ਹੀ ਔਰਤ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਘਰਵਾਲੇ ਬਾਰੇ ਪੁੱਛਿਆ। ਇਸ ਤੋਂ ਬਾਅਦ ਔਰਤ ਵੱਲੋਂ ਆਪਣੇ ਪਤੀ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਗਈ ਕਿ ਕੁਝ ਲੋਕ ਘਰ 'ਚ ਆਏ ਹਨ ਅਤੇ ਗਾਲੀ-ਗਲੋਚ ਕਰ ਰਹੇ ਹਨ ਅਤੇ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਕੰਧ ਟੱਪ ਘਰ ਵਿੱਚ ਹੋਏ ਦਾਖਿਲ: ਇਨ੍ਹਾਂ ਹਮਲਾਵਰਾਂ ਵੱਲੋਂ ਘਰ ਦੀ ਕੰਧ ਟੱਪੀ ਗਈ ਅਤੇ ਅੰਦਰ ਅੰਦਰ ਦਾਖਲ ਹੋ ਕੇ ਔਰਤ ਨੂੰ ਦਿਨ-ਦਿਹਾੜੇ ਸ਼ਰੇਆਮ ਗੋਲ਼ੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉੱਥੇ ਹੀ ਇਸ ਘਟਨਾ ਸਬੰਧੀ ਪਤਾ ਲੱਗਦੇ ਹੀ ਥਾਣਾ ਰਾਜਾਸਾਂਸੀ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੀ। ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਸਖ਼ਤ ਸਜ਼ਾ ਦੇਣ ਦੀ ਮੰਗ: ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਤਲ ਕਰਨ ਮਗਰੋਂ ਮੁਲਜ਼ਮ ਮੌਕੇੋ ਤੋਂ ਫਰਾਰ ਹੋ ਗਏ ਅਤੇ ਇਸ ਕਰਕੇ ਕਿਸੇ ਵੀ ਮੁੱਖ ਹਮਲਾਵਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉਨ੍ਹਾਂ ਇਹ ਵੀ ਆਖਿਆ ਕਿ ਪੁਲਿਸ ਨੇ ਕੁੱਝ ਨੌਜਵਾਨ ਸ਼ੱਕ ਦੇ ਅਧਾਰ ਉੱਤੇ ਹਿਰਾਸਤ ਵਿੱਚ ਲਏ ਹਨ ਪਰ ਫਿਲਹਾਲ ਇਹ ਪਤਾ ਕਰਨਾ ਬਾਕੀ ਹੈ ਕਿ ਕਤਲ ਦੌਰਾਨ ਇਹ ਨੌਜਵਾਨ ਸ਼ਾਮਿਲ ਸਨ ਜਾਂ ਨਹੀਂ। ਦੂਜੇ ਪਾਸੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਖ਼ਤ ਤੋਂ ਸਖ਼ਤ ਸਜ਼ਾ ਮੁਲਜ਼ਮਾਂ ਨੂੰ ਦੇਣ ਦੀ ਮੰਗ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.