ਲੁਧਿਆਣਾ: ਅੱਜ ਸਵੇਰੇ ਲੁਧਿਆਣੇ ਤੋਂ ਲਖਨਊ ਜਾ ਰਹੀ ਰੇਲ ਗੱਡੀ ਦੇ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾ ਵਿੱਚ ਚੱਲਦੀ ਰੇਲਵੇ ਗੱਡੀ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਦੋਂ ਰੇਲ ਗੱਡੀ ਸਮਰਾਲਾ ਰੇਲਵੇ ਸਟੇਸ਼ਨ ਰੁਕੀ ਤਾਂ ਸਮਰਾਲਾ ਰੇਲਵੇ ਸਟੇਸ਼ਨ ਤੋਂ ਐਂਬੂਲੈਂਸ ਦੁਆਰਾ ਔਰਤ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਬੱਚੇ ਅਤੇ ਔਰਤ ਦਾ ਚੈੱਕਅਪ ਕੀਤਾ ਅਤੇ ਦੱਸਿਆ ਕਿ ਜੱਚਾ ਅਤੇ ਬੱਚਾ ਦੋਵੇਂ ਠੀਕ ਹਨ।
ਚੱਲਦੀ ਟ੍ਰੇਨ 'ਚ ਬੱਚੇ ਨੂੰ ਜਨਮ: ਇਸ ਮੌਕੇ ਔਰਤ ਦੇ ਪਤੀ ਅੰਕੁਰ ਨੇ ਦੱਸਿਆ ਕਿ ਉਹ ਅਤੇ ਉਸ ਦੀ ਗਰਭਵਤੀ ਪਤਨੀ ਸੋਨਮ ਦੋਨੋਂ ਲੁਧਿਆਣਾ ਤੋਂ ਲਖਨਊ ਜਾ ਰਹੇ ਸੀ, ਮੇਰੀ ਪਤਨੀ ਗਰਭਵਤੀ ਸੀ ਜਿਸ ਦਾ ਅੱਠਵਾਂ ਮਹੀਨਾ ਚੱਲ ਰਿਹਾ ਹੈ। ਜਦੋਂ ਰੇਲ ਗੱਡੀ ਸਮਰਾਲਾ ਦੇ ਨਜ਼ਦੀਕ ਲਲਕਲਾ ਨੇੜੇ ਪੁੱਜੀ ਤਾਂ ਰਸਤੇ ਦੇ ਵਿੱਚ ਉਸ ਦੀ ਪਤਨੀ ਨੂੰ ਅਚਾਨਕ ਤੇਜ਼ ਦਰਦ ਸ਼ੁਰੂ ਹੋ ਗਿਆ। ਇਸ ਦੌਰਾਨ ਰੇਲਵੇ ਦੇ ਸਟਾਫ ਦੀਆਂ ਮਹਿਲਾਵਾਂ ਨੇ ਮੇਰੀ ਪਤਨੀ ਨੂੰ ਸੰਭਾਲਿਆ ਤੇ ਉਹਨਾਂ ਦੀ ਮਦਦ ਦੇ ਨਾਲ ਮੇਰੀ ਪਤਨੀ ਨੇ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਲਲਕਲਾ ਦੇ ਕੋਲ ਚੱਲਦੀ ਰੇਲ ਗੱਡੀ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ। ਜਿਸ ਤੋਂ ਬਾਅਦ ਰੇਲ ਗੱਡੀ ਸਮਰਾਲਾ ਰੁਕੀ ਅਤੇ ਐਂਬੂਲੈਂਸ ਦੁਆਰਾ ਸਮਰਾਲਾ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਹੁਣ ਜੱਚਾ ਤੇ ਬੱਚਾ ਦੋਵੇਂ ਹੀ ਠੀਕ ਹਨ।
ਜੱਚਾ ਅਤੇ ਬੱਚਾ ਦੋਵੇਂ ਠੀਕ: ਇਸ ਸੰਬੰਧ ਦੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜਿਸ ਔਰਤ ਨੇ ਚੱਲਦੀ ਰੇਲ ਗੱਡੀ ਵਿੱਚ ਲੜਕੇ ਨੂੰ ਜਨਮ ਦਿੱਤਾ ਹੈ, ਉਸ ਔਰਤ ਦਾ ਨਾਮ ਸੋਨਮ ਹੈ ਅਤੇ ਉਸਦੇ ਲੜਕੇ ਦਾ ਵਜਨ ਦੋ ਕਿਲੋ ਹੈ। ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਉਸ ਦੀ ਦੇਖਰੇਖ ਹੋ ਰਹੀ ਹੈ। ਡਾਕਟਰ ਨੇ ਦੱਸਿਆ ਕਿ ਜੱਚਾ ਅਤੇ ਬੱਚਾ ਦੋਨੋਂ ਠੀਕ ਹਨ।
- ਰਵਨੀਤ ਬਿੱਟੂ ਦੀ ਕੋਠੀ ਵਿਵਾਦ 'ਤੇ ਨਗਰ ਨਿਗਮ ਦਾ ਜਵਾਬ, ਕਿਹਾ- ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਬਿੱਟੂ - Ravneet Bittu House dispute
- ਭਲਕੇ ਪੰਜਾਬ ਆਉਣਗੇ 'ਆਪ' ਸੁਪਰੀਮੋ ਕੇਜਰੀਵਾਲ, ਜਾਣੋ ਕਦੋਂ ਅਤੇ ਕੀ ਹੋਵੇਗਾ ਪ੍ਰੋਗਰਾਮ... - Punjab Kejriwal AAP Campaign
- ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ, ਇਸ ਖ਼ਬਰ 'ਚ ਵੋਟਰ ਲਈ ਅਹਿਮ ਜਾਣਕਾਰੀ - Rights Of Voters