ਸੰਗਰੂਰ: ਪਿੰਡ ਘਰਾਚੋ ਦੇ ਵਿੱਚ ਦੇਰ ਰਾਤ ਤਕਰੀਬਨ 8:30 ਵਜੇ ਦੇ ਨੇੜੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਇੱਕ ਜੀਅ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਘਰਾਚੋਂ ਦੀ ਚਹਿਲਾਂ ਪੱਤੀ ਵਿੱਚ ਰਹਿੰਦੇ ਅਮਰੀਕ ਸਿੰਘ ਦੇ ਘਰ ਦੀ 30 ਸਾਲ ਪੁਰਾਣੀ ਛੱਤ ਅਚਾਨਕ ਗਿਰ ਗਈ ਜਿਸ ਦੇ ਵਿੱਚ ਇੱਕ ਬਜ਼ੁਰਗ ਮਾਤਾ ਜਸਪਾਲ ਕੌਰ, ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਦਬ ਗਏ।
30 ਸਾਲ ਪੁਰਾਣਾ ਮਕਾਨ: ਇਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਕੱਢ ਕੇ ਸੰਗਰੂਰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਸ ਦੌਰਾਨ ਬਜ਼ੁਰਗ ਮਹਿਲਾ ਜਸਪਾਲ ਕੌਰ ਦੀ ਮੌਤ ਹੋ ਗਈ ਅਤੇ ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਮਕਾਨ ਪੁਸ਼ਤੈਨੀ ਹੈ, ਜਿਸ ਨੂੰ ਬਜ਼ੁਰਗਾਂ ਨੇ ਪਾਇਆ ਸੀ। ਮਕਾਨ ਮਾਲਕਾਂ ਮੁਤਾਬਿਕ ਇਸ ਮਕਾਨ ਦੇ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਸਨ। ਇਹ ਮਕਾਨ ਬਜ਼ੁਰਗਾਂ ਨੇ ਚਾਵਾਂ ਨਾਲ ਪਾਇਆ ਸੀ ਜਿਸ ਦੇ ਵਿੱਚ ਅਸੀਂ ਕਈ ਸਾਲਾਂ ਤੋਂ ਰਹਿ ਰਹੇ ਹਾਂ।
- ਮੋਗਾ ਵਿੱਚ ਕੁਦਰਤ ਦਾ ਫਸਲਾਂ ਉੱਤੇ ਕਹਿਰ, ਤੇਜ਼ ਮੀਂਹ ਕਾਰਨ ਮੰਡੀਆਂ 'ਚ ਪਈ ਕਣਕ ਦੀ ਫਸਲ ਹੋਈ ਖਰਾਬ, ਕਿਸਾਨਾਂ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ - heavy rain damaged wheat crop
- ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਤਕਰਾਰ, 2 ਕੈਦੀਆਂ ਦੀ ਹੋਈ ਮੌਤ, ਕਈ ਹੋਏ ਗੰਭੀਰ ਜ਼ਖ਼ਮੀ - Sangrur Jail Violent Clash Update
- ਮਰਹੂਮ ਮੂਸੇਵਾਲਾ ਦੇ ਪਿਤਾ ਨੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ, ਕਿਹਾ-'ਆਪ' ਦੇ ਉਮੀਦਵਾਰਾਂ ਤੋਂ ਸਿੱਧੂ ਦੇ ਇਨਸਾਫ ਸਬੰਧੀ ਪੁੱਛੋ ਸਵਾਲ - Balkaur Singh Appealed fans
ਮੁਆਵਜ਼ੇ ਦੀ ਮੰਗ: ਘਰ ਦੀ ਛੱਤ ਤਕਰੀਬਨ 30 ਸਾਲਾ ਪੁਰਾਣੀ ਸੀ ਅਤੇ ਇਸ ਜਗ੍ਹਾਂ ਉੱਤੇ ਉਨ੍ਹਾਂ ਦੇ ਵਾਹਨ ਅਤੇ ਭਾਰੀ ਸਮਾਨ ਵੀ ਪਿਆ ਸੀ। ਬਜ਼ੁਰਗ ਮਹਿਲਾ ਜੋ ਆਪਣੇ ਪੁਰਾਣੇ ਕਮਰੇ ਦੇ ਵਿੱਚ ਰਹਿੰਦੀ ਸੀ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ। ਘਰ ਦੇ ਮਾਲਕਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਕੋਲੇ ਵੀ ਮਦਦ ਦੀ ਅਪੀਲ ਕਰਦੇ ਹਾਂ ਕਿਉਂਕਿ ਜੇ ਘਰ ਦੇ ਕਮਾਈ ਦੀ ਸਾਧਨਾ ਦੀ ਗੱਲ ਕੀਤੀ ਜਾਵੇ ਤਾਂ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਕਾਨ ਮਾਲਕ ਨੇ ਕਿਹਾ ਕਿ ਸਰਕਾਰ ਸਾਨੂੰ ਬਣਦਾ ਮੁਆਵਜਾ ਦੇਵੇ।