ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਮਸ਼ਹੂਰ 2 ਦਿਨੀਂ ਕਿਸਾਨ ਮੇਲਾ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੇਲਾ 13 ਅਤੇ 14 ਸਤੰਬਰ ਨੂੰ ਹੋਵੇਗਾ। ਜਿਸ 'ਚ ਸੂਬੇ ਭਰ ਤੋਂ ਕਿਸਾਨ ਆਉਣਗੇ। ਜਿਸ ਨੂੰ ਲੈਕੇ ਤਿਆਰੀਆਂ ਯੂਨੀਵਰਸਿਟੀ 'ਚ ਚੱਲ ਰਹੀਆਂ ਹਨ। ਇਸ ਵਾਰ ਕਿਸਾਨ ਮੇਲੇ ਦਾ ਥੀਮ 'ਕੁਦਰਤੀ ਸੋਮੇ ਬਚਾਓ ਸਭ ਲਈ ਖੁਸ਼ਹਾਲੀ ਲਿਆਓ ' ਰੱਖਿਆ ਗਿਆ ਹੈ।
ਡਾਕਟਰ ਮੱਖਣ ਭੁੱਲਰ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾ ਦੱਸਿਆ ਕਿ 2 ਦਿਨੀਂ ਕਿਸਾਨ ਮੇਲੇ ਚ ਮੁੱਖ ਮੰਤਰੀ ਪੰਜਾਬ ਸ਼ਾਮਿਲ ਹੋ ਸਕਦੇ ਹਨ। ਇਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਅਤੇ ਸਰਕਾਰ ਦੇ ਹੋਰ ਨੁਮਾਇੰਦੇ ਵੀ ਮੇਲੇ 'ਚ ਸ਼ਾਮਿਲ ਹੋਣਗੇ। ਇਸ ਦੇ ਨਾਲ ਹੀ ਗੜਵਾਸੁ ਵਿਖੇ ਵੀ 2 ਦਿਨੀਂ ਮੇਲੇ ਦਾ ਆਗਾਜ਼ ਹੋਵੇਗਾ। ਇਸ ਵਾਰ ਮੇਲੇ ਚ ਕਿਸਾਨਾਂ ਨੂੰ ਨਵੇਂ ਬੀਜਾਂ ਦੇ ਨਾਲ ਨਵੀਂ ਤਕਨੀਕ ਨਵੀਂ ਮਸ਼ੀਨਰੀ ਦੇ ਨਾਲ ਏ ਆਈ ਤਕਨੀਕ ਦੀ ਵੀ ਜਾਣਕਾਰੀ ਮਿਲੇਗੀ।
ਡਾਕਟਰ ਮੱਖਣ ਭੁੱਲਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆਵਾਂ ਨਾ ਆਉਣ ਖੇਤਰੀ ਮੇਲੇ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸ਼ੁਰੂ ਕਰਵਾਏ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਨਾਲ ਬਠਿੰਡਾ ਅਤੇ ਹੋਰ ਸ਼ਹਿਰਾਂ ਦੇ ਵਿੱਚ ਵੀ ਕਿਸਾਨ ਮੇਲੇ ਲਗਵਾਏ ਹਨ ਤਾਂ ਜੋ ਕਿਸਾਨਾਂ ਨੂੰ ਫਸਲਾਂ ਸਬੰਧੀ ਜਾਣਕਾਰੀ ਉਹਨਾਂ ਦੇ ਨੇੜੇ ਹੀ ਮਿਲ ਸਕੇ ਤੇ ਉਹਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਉਹਨਾਂ ਕਿਹਾ ਕਿ ਇਸ ਵਾਰ ਕਿਸਾਨ ਮੇਲੇ ਦੇ ਵਿੱਚ ਨਵੀਂ-ਨਵੀਂ ਤਕਨੀਕਾਂ ਬਾਰੇ ਵੀ ਕਿਸਾਨ ਜਾਣਕਾਰੀ ਲੈ ਸਕਣਗੇ ਅਤੇ ਨਾਲ ਹੀ ਅਗਲਾ ਸੀਜ਼ਨ ਕਣਕ ਦੀ ਬਿਜਾਈ ਦਾ ਸ਼ੁਰੂ ਹੋ ਰਿਹਾ ਹੈ। ਇਸ ਨੂੰ ਲੈ ਕੇ ਵੀ ਨਵੇਂ ਬੀਜ, ਨਵੀਂ ਵਰਾਇਟੀ ਆਦਿ ਸੰਬੰਧੀ ਵੀ ਕਿਸਾਨਾਂ ਨੂੰ ਜਾਣਕਾਰੀ ਮਿਲ ਸਕੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਮੇਲੇ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਵਾਰ ਖੇਤੀ ਦੇ ਵਿੱਚ ਮੁਹਾਰਤ ਹਾਸਿਲ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਜਿਨਾਂ ਦੇ ਵਿੱਚੋਂ ਇੱਕ ਬੀਬੀ ਹੈ ਅਤੇ ਪੰਜ ਮਰਦ ਕਿਸਾਨ ਹਨ। ਜਿੰਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੇ ਦੋ ਦਿਨਾਂ ਕਿਸਾਨ ਮੇਲੇ ਦੇ ਦੌਰਾਨ ਸਨਮਾਨਿਤ ਕੀਤਾ ਜਾਵੇਗਾ।
- ਫਲੈਕਸ ਬੋਰਡ ਲਾਉਂਦਾ ਵਿਅਕਤੀ ਬਿਜਲੀ ਦੀ ਲਪੇਟ 'ਚ ਆ ਕੇ ਤੀਜੀ ਮੰਜ਼ਿਲ ਤੋਂ ਡਿੱਗਿਆ, ਹੋਈ ਮੌਤ - person died after fall third floor
- ਡੇਰਾ ਬਿਆਸ ਵੱਲੋਂ ਇੱਕ ਤੋਂ ਬਾਅਦ ਇੱਕ ਹੋਰ ਵੱਡਾ ਐਲਾਨ, ਨੋਟੀਫਿਕੇਸ਼ਨ ਜਾਰੀ - big announcement dera beas
- ਜਗਰਾਓਂ 'ਚ ਸੜਕ ਵਿਚਕਾਰ ਦੋ ਧਿਰਾਂ 'ਚ ਹੋਈ ਖ਼ੂਨੀ ਲੜਾਈ, ਚੱਲੀਆਂ ਕਿਰਪਾਨਾਂ, ਵੀਡੀਓ ਵਾਇਰਲ - Two Parties Fight in Ludhiana