ਲੁਧਿਆਣਾ : ਲੁਧਿਆਣਾ ਦੇ ਤਾਜਪੁਰ ਰੋਡ ਤੇ ਪੁਨੀਤ ਨਗਰ ਦੇ ਵਿੱਚ ਅੱਜ ਦੁਪਹਿਰ ਬਾਅਦ ਇੱਕ ਧਾਗਾ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਹਾਲਾਂਕਿ ਫੈਕਟਰੀ ਦੇ ਅੰਦਰ ਕੰਮ ਕਰ ਰਹੀ ਲੇਬਰ ਨੂੰ ਕੜੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਜਾਨੀ ਨੁਕਸਾਨ ਤੋਂ ਬਚਾਇਆ ਹੈ। ਉੱਧਰ ਗੱਲਬਾਤ ਕਰਦਿਆ ਫੈਕਟਰੀ ਦੇ ਕਰਮਚਾਰੀਆਂ ਨੇ ਕਿਹਾ ਕਿ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੈ।
ਅੱਗ ਤੇ ਕਾਬੂ ਪਾਉਣ ਦੇ ਯਤਨ ਜਾਰੀ: ਫਾਇਰ ਬ੍ਰਿਗੇਡ ਦੇ ਅਫਸਰ ਨੇ ਗੱਲਬਾਤ ਦੌਰਾਨ ਕਿਹਾ ਕਿ ਹੁਣ ਤੱਕ ਪੰਜ ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਅਤੇ ਅੱਗ ਤੇ ਕਾਬੂ ਪਾਉਣ ਦੇ ਯਤਨ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਡੇ 4 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ ਅਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਅੱਗ ਇੰਨੀ ਜਿਆਦਾ ਭਿਆਨਕ ਸੀ ਕਿ ਨੇੜੇ ਤੇੜੇ ਦੇ ਇਲਾਕੇ ਨੂੰ ਖਾਲੀ ਕਰਵਾਉਣੇ ਪਏ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਗਦਾਮ ਦੇ ਵਿੱਚ ਅੱਗ ਲੱਗੀ ਸੀ ਜਿਸ ਤੋਂ ਬਾਅਦ ਥੋੜੀ ਇਮਾਰਤ ਦੇ ਵਿੱਚ ਇਹ ਅੱਗ ਫੈਲ ਗਈ ਲਗਭਗ ਡੇਢ ਘੰਟਾ ਲਗਾਤਾਰ ਅੱਗ ਲੱਗੀ ਰਹੀ। ਜਿਸ ਨੂੰ ਨੇੜੇ ਤੇੜੇ ਦੇ ਲੋਕਾਂ ਨੇ ਪਾਣੀ ਦੇ ਨਾਲ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ।
ਫੈਕਟਰੀ ਦੇ ਵਿੱਚੋਂ ਵਰਕਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ : ਕਾਫੀ ਤੰਗ ਗਲੀਆਂ ਹੋਣ ਕਰਕੇ ਅੱਗ ਬੁਝਾਓ ਅਮਲੇ ਨੂੰ ਅੱਗ ਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਫੈਕਟਰੀ ਦੇ ਵਿੱਚੋਂ ਵਰਕਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਅਤੇ ਅੱਗ ਬੁਝਾਓ ਅਮਲੇ ਵੱਲੋਂ ਆਗਰੇ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਹ ਫੈਕਟਰੀ ਕਾਨੂੰਨੀ ਸੀ ਜਾਂ ਫਿਰ ਗੈਰ ਕਾਨੂੰਨੀ ਇਸ ਦੀ ਵੀ ਡੁੰਘਾਈ ਦੇ ਨਾਲ ਜਾਂਚ ਕਰਨਗੇ।
- ਮੁਸਲਿਮ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਈ ਈਦ, ਦਿਲ ਜਿੱਤ ਲੈਣਗੀਆਂ ਇਹ ਤਸਵੀਰਾਂ - Eid Ul Fitr 2024
- ਕਾਂਗਰਸ ਆਗੂ ਨੇ ਡਿਪਟੀ ਸਪੀਕਰ ਉੱਤੇ ਲਾਏ ਦੋਸ਼, ਕਿਹਾ ਵਿਕਾਸ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਆਪ ਸਰਕਾਰ - Congress MLA love kumar goldy
- ਪਾਕਿਸਤਾਨ ਬੈਠੇ ਅੱਤਵਾਦੀ ਹਰਿੰਦਰ ਰਿੰਦਾ ਦੇ ਸਾਥੀ ਅੰਮ੍ਰਿਤਸਰ 'ਚ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਪਿਸਤੌਲ ਅਤੇ ਕਾਰਤੂਸ ਬਰਾਮਦ - accomplices of terrorist Rinda