ETV Bharat / state

ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ 'ਚ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ - A terrible fire broke in Amritsar - A TERRIBLE FIRE BROKE IN AMRITSAR

ਅੰਮ੍ਰਿਤਸਰ ਸ਼ਹਿਰ ਵਿਚਾਲੇ ਪਾਸ਼ ਇਲਾਕੇ 'ਚ ਪੈਂਦੀ ਮਾਰਕੀਟ 'ਚ ਡੈਂਟਿੰਗ ਪੈਂਟਿੰਗ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਪੂਰੀ ਮਾਰਕੀਟ ਦੇ ਵਿੱਚ ਹਫੜਾ ਦਫੜੀ ਮੱਚ ਗਈ। ਇਸ ਦੌਰਾਨ ਦੁਕਾਨਦਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

A terrible fire broke out in a shop in Amritsar's Liberty Market, lakhs of goods were burnt to ashes
ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ 'ਚ ਦੁਕਾਨ ਨੁੰ ਲੱਗੀ ਭਿਆਨਕ ਅੱਗ,ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
author img

By ETV Bharat Punjabi Team

Published : Apr 30, 2024, 1:35 PM IST

ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ 'ਚ ਦੁਕਾਨ ਨੂੰ ਲੱਗੀ ਭਿਆਨਕ ਅੱਗ

ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਵਿਚਾਲੇ ਪਾਸ਼ ਏਰੀਆ 'ਚ ਪੈਂਦੀ ਮਾਰਕੀਟ ਦੇ ਵਿੱਚ ਡੈਂਟਿੰਗ ਪੈਂਟਿੰਗ ਦੀ ਦੁਕਾਨ ਦੇ ਉੱਪਰ ਭਿਆਨਕ ਅੱਗ ਲੱਗ ਗਈ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਪੂਰੀ ਮਾਰਕੀਟ ਦੇ ਵਿੱਚ ਹਫੜਾ ਦਫੜੀ ਮੱਚ ਗਈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ 7 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਤਕਰੀਬਨ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਆ। ਇਸ ਸਬੰਧੀ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਡੈਂਟਿੰਗ ਪੇਂਟਿੰਗ ਦਾ ਕੰਮ ਹੈ ਤੇ ਦੁਕਾਨ ਦੇ ਅੰਦਰ ਕਾਫੀ ਮਾਤਰਾ ਦੇ ਵਿੱਚ ਕੈਮੀਕਲ ਅਤੇ ਸਿਲੰਡਰ ਵੀ ਪਏ ਹਨ ਅਤੇ ਅੰਦਰ ਕੈਮੀਕਲ ਨੂੰ ਅੱਗ ਲੱਗਣ ਕਰਕੇ ਅੱਗ ਜਿਆਦਾ ਵੱਧ ਗਈ ਹੈ।

ਤਿੰਨ ਘੰਟਿਆਂ ਦੀ ਮਸ਼ਕਤ ਬਾਅਦ ਬੁਝਾਈ ਅੱਗ: ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਲਿੰਕ ਰੋਡ 'ਤੇ ਸਥਿਤ ਇੱਕ ਗੱਡੀਆਂ ਨੂੰ ਪੇਂਟ ਕਰਨ ਵਾਲੀ ਦੁਕਾਨ ਦੇ ਵਿੱਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਉਸ ਉੱਤੇ ਜਲਦੀ ਕਾਬੂ ਨਹੀਂ ਪਾਇਆ ਗਿਆ। ਫਾਇਰ ਬ੍ਰਿਗੇਡ ਅਫਸਰ ਦੇ ਮੁਤਾਬਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਅਫਸਰ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਕਰੀਬ ਸਵਾ ਨੌ ਦੇ ਨਜ਼ਦੀਕ ਲੱਗੀ ਸੀ ਅਤੇ ਉਹਨਾਂ ਨੂੰ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਅੱਗ ਬੁਝਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ।

ਜਾਨੀ ਨੁਕਸਾਨ ਤੋਂ ਰਿਹਾ ਬਚਾਅ: ਅੱਗ ਲਗੱਣ ਤੋਂ ਬਾਅਦ ਜਿਥੇ ਭਾਰੀ ਮਾਲੀ ਨੁਕਸਾਨ ਹੋਇਆ ਉਥੇ ਰਾਹਤ ਦੀ ਗੱਲ ਇਹ ਰਹੀ ਕਿ ਇਸ ਦੋਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਭ ਸੁੱਰਖਿਅਤ ਹਨ। ਫਾਇਰ ਅਧਿਕਾਰੀ ਮੁਤਾਬਿਕ ਉਹਨਾਂ ਨੇ ਕਿਹਾ ਕਿ ਅੱਗ ਇਨੀ ਜਬਰਦਸਤ ਸੀ ਕਿ ਅੰਦਰ ਪਿਆ ਇੱਕ ਸਿਲੰਡਰ ਵੀ ਬਲਾਸਟ ਹੋਇਆ ਹੈ। ਉਥੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਅੱਗ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਗ ਕਾਫੀ ਫੈਲ ਚੁੱਕੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਜ ਦੇ ਕਰੀਬ ਆਪਣੀਆਂ ਪੁਲਿਸ ਦੀਆਂ ਟੀਮਾਂ ਲਗਾਈਆਂ ਹੋਈਆਂ ਹਨ ਤਾਂ ਜੋ ਕਿ ਲੋਕਾਂ ਨੂੰ ਸਮਝਾਇਆ ਜਾ ਸਕੇ ਅਤੇ ਇਸ ਅੱਗ ਤੋਂ ਦੂਰ ਰੱਖਿਆ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਹੁਣ ਕਿਸੇ ਤਰਹਾਂ ਦੀ ਚਿੰਤਾ ਦੀ ਲੋੜ ਨਹੀਂ ਹੈ।ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਬਾਕੀ ਪੁਲਿਸ ਜਾਂਚ ਅਧੀਨ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.