ਰੂਪਨਗਰ : ਸ੍ਰੀ ਕੀਰਤ ਸਾਹਿਬ ਮਨਾਲੀ ਮੁੱਖ ਕੌਮੀ ਮਾਰਗ ਉੱਪਰ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲੇ 'ਚ ਇੱਕ ਟਰੱਕ ਡਰਾਈਵਰ ਦੀ ਮੌਤ ਹੋਈ ਹੈ ਅਤੇ ਉਸਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ ਹੈ। ਦੱਸ ਦਈਏ ਕਿ ਮਨਾਲੀ ਹਾਈਵੇਅ ਕੀਰਤਪੁਰ ਸਾਹਿਬ ਤੋਂ ਉੱਤਰ ਪ੍ਰਦੇਸ਼ ਨੰਬਰ ਟਰੱਕ ਹਿਮਾਚਲ ਤੋਂ ਆ ਰਹੇ ਸੇਬ ਦੇ ਭਰੇ ਟੱਰਕ ਨਾਲ ਟੱਕਰਾ ਗਿਆ ਜਿਸ ਕਾਰਨ ਇੱਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਹਿਮਾਚਲ ਦੇ ਨਾਲ ਨਾਲ ਦੂਜੇ ਰਾਜਿਆਂ ਤੋਂ ਵੀ ਟਰੱਕ ਇੱਥੇ ਸੇਬ ਲੈਣ ਲਈ ਪਹੁੰਚਦੇ ਹਨ, ਜੋ ਕਿ ਅਕਸਰ ਹੀ ਜਲਦੀ ਪਹੁੰਚਣ ਲਈ ਤੇਜ਼ ਰਫਤਾਰ ਗੱਡੀਆਂ ਚਲਾਉਂਦੇ ਹਨ। ਪਰ ਅਜਿਹੇ ਵਿੱਚ ਰਸਤਿਆਂ ਤੋਂ ਜ਼ਿਆਦਾ ਜਾਣੁ ਨਾ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।
ਤੇਜ਼ ਰਫਤਾਰ ਕਾਰਨ ਵਾਪਰਦੇ ਹਾਦਸੇ: ਉਥੇ ਹੀ ਮੌਕੇ 'ਤੇ ਮੌਜੁਦ ਇੱਕ ਐਂਬੁਲੈਂਸ ਡਰਾਈਵਰ ਨੇ ਦੱਸਿਆ ਕਿ ਉਹਨਾਂ ਨੁੰ ਦੇਰ ਰਾਤ ਇਥੇ ਹਾਦਸਾ ਹੋਣ ਦੀ ਸੁਣਨਾ ਮਿਲੀ ਸੀ। ਜਦ ਮੌਕੇ 'ਤੇ ਆਕੇ ਦੇਖਿਆ ਤਾਂ ਗੱਡੀ ਪਲਟ ਕੇ ਖਾਈ 'ਚ ਡਿੱਗ ਗਿਆ। ਉਹਨਾਂ ਦੱਸਿਆ ਕਿ ਗੱਡੀ ਬੇਹੱਦ ਤੇਜ਼ ਹੋਣ ਕਾਰਨ ਡਰਾਈਵਰ ਆਪ ਤਾਂ ਆਹਤ ਹੁੰਦੇ ਹੀ ਹਨ ਨਾਲ ਹੀ ਹੋਰ ਲੋਕਾਂ ਨੁੰ ਵੀ ਹਾਦਸੇ ਦੀ ਲਪੇਟ 'ਚ ਲੈ ਲੈਂਦੇ ਹਨ।
- ਬਾਬਾ ਗੁਰਵਿੰਦਰ ਸਿੰਘ ਖੇੜੀ ਨੂੰ 14 ਦਿਨਾਂ ਦੀ ਜੇਲ੍ਹ, ਨਿਹੰਗ ਸਿੰਘਾਂ ਨੂੰ ਲਾਇਆ ਵੱਡਾ ਆਦੇਸ਼ - Baba Gurwinder Kheri 14 Days Jail
- ਸ਼ਰਮਨਾਕ!...ਦਸਤਾਰਧਾਰੀ TTE ਨਾਲ ਟ੍ਰੇਨ ਦੇ ਅੰਦਰ ਗੁੰਡਿਆਂ ਵੱਲੋਂ ਕੀਤੀ ਗਈ ਕੁੱਟਮਾਰ, ਸਿੱਖ ਭਾਈਚਾਰੇ ਵੱਲੋਂ ਕਾਨੂੰਨੀ ਕਾਰਵਾਈ ਦੀ ਮੰਗ - TTE beaten up inside train
- ਮੇਲਾ ਰੱਖੜ ਪੁੰਨਿਆ ਦੀਆਂ ਤਿਆਰੀਆਂ ਨੂੰ ਲੈ ਕੇ SGPC ਅਤੇ ਪ੍ਰਸ਼ਾਸ਼ਨ ਪੱਬਾਂ ਭਾਰ, ਮੁੱਖ ਮੰਤਰੀ ਲਈ ਵਾਟਰ ਪਰੂਫ ਟੈਂਟ ਤਿਆਰ - Mela Rakhar Punya
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੀਰਤਪੁਰ ਮਨਾਲੀ ਹਾਈਵੇਅ ਫੋਰ ਲੇਨ ਹੈ ਜਿਸ ਉੱਪਰ ਖਤਰਨਾਕ ਮੋੜ ਹੋਣ ਕਾਰਨ ਦੂਜੇ ਰਾਜਾਂ ਦੇ ਡਰਾਈਵਰਾਂ ਨੂੰ ਇਹਨਾਂ ਦੀ ਜਾਣਕਾਰੀ ਘੱਟ ਹੁੰਦੀ ਹੈ, ਉਹ ਟਕਰਾਅ ਜਾਂਦੇ ਹਨ। ਜਿਸ ਕਾਰਨ ਇਹ ਹਾਦਸੇ ਹੁੰਦੇ ਰਹਿੰਦੇ ਹਨ, ਇਸ ਤੋਂ ਪਹਿਲਾਂ ਵੀ ਸੇਬ ਨਾਲ ਲੱਦੇ ਟਰੱਕ ਟੈਂਪੂ ਪਲਟ ਜਾਂਦੇ ਹਨ। ਇਸ ਨੁੰ ਲੈਕੇ ਸਥਾਨਕ ਲੋਕਾਂ ਵੱਲੋਂ ਵੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਜਗ੍ਹਾ ਉੁਤੇ ਸਪੀਡ ਬਰੇਕਰ ਲਗਾਏ ਜਾਣ। ਨਾਲ ਹੀ ਡਰਾਈਵਰ ਭਰਾਵਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਗੱਡੀ ਦੀ ਸਪੀਡ ਲਿਮਿਟ ਵਿੱਚ ਰੱਖੀ ਜਾਵੇ ਤਾਂ ਜੋ ਇਸ ਪ੍ਰਕਾਰ ਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ।