ETV Bharat / state

ਸਿੱਖ ਨੌਜਵਾਨ ਦੀ ਕਲਾ ਦੇ ਚਰਚੇ ! ਪੇਪਰ ਉੱਤੇ ਉਤਾਰਿਆ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ, ਤੁਸੀਂ ਵੀ ਦੇਖੋ ਇਹ ਖੂਬਸੂਰਤ ਪੇਟਿੰਗ - Painting of Sri Harmandir Sahib

author img

By ETV Bharat Punjabi Team

Published : Jul 18, 2024, 1:37 PM IST

Painting of Sri Harmandir Sahib: ਅੰਮ੍ਰਿਤਸਰ 'ਚ ਸਿੱਖ ਨੌਜਵਾਨ ਜੋ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਤੌਰ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਹੈ। ਇਸ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਤਿਆਰ ਕੀਤੀ ਗਈ ਹੈ। ਪੜ੍ਹੋ ਪੂਰੀ ਖ਼ਬਰ...

Painting of Sri Harmandir Sahib
ਸ੍ਰੀ ਹਰਿਮੰਦਰ ਸਾਹਿਬ ਦਾ ਨਕਸਾ (Etv Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਹਰੇਕ ਵਿਅਕਤੀ ਦੇ ਮਨ ਵਿੱਚ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੂੰਦਾ ਹੈ। ਕਿਸੇ ਦੇ ਮਨ ਵਿੱਚ ਪੜ੍ਹਨ ਦਾ ਸ਼ੌਕ ਜਾਂ ਡਾਕਟਰ, ਇੰਜੀਨੀਅਰ, ਵਿਗਿਆਨਿਕ ਜਾਂ ਕਿਸੇ ਦੇ ਮਨ 'ਚ ਖੇਤੀਬਾੜੀ ਦਾ ਜਾਂ ਕੋਈ ਚਾਹੁੰਦਾ ਹੈ ਕਿ ਮੈਂ ਵਿਦੇਸ਼ ਜਾਵਾਂ, ਸੈਨਾ ਵਿੱਚ ਭਰਤੀ ਹੋਵਾਂ। ਪਰ ਕਿਤੇ ਨਾ ਕਿਤੇ ਕਈਆਂ ਦੇ ਇਹ ਸ਼ੌਂਕ ਮਨ ਵਿੱਚ ਦੱਬੇ ਹੀ ਰਹਿ ਜਾਂਦੇ ਹਨ ਕਿਉਂਕਿ ਘਰਾਂ ਦੇ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਬੰਦਾ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ।

ਬਚਪਨ ਦਾ ਸ਼ੌਂਕ: ਕਈ ਵਾਰ ਤਾਂ ਵਿਅਕਤੀ ਨੂੰ ਪੜ੍ਹਾਈ ਤੱਕ ਛੱਡਣੀ ਪੈ ਜਾਂਦੀ ਹਨ, ਕਿਉਂਕਿ ਘਰ ਚਲਾਉਣ ਦੇ ਲਈ ਪੈਸਾ ਚਾਹੀਦਾ ਹੁੰਦਾ ਹੈ ਅਤੇ ਪੈਸਾ ਮਿਹਨਤ ਕਰਨ ਨਾਲ ਨਹੀਂ ਆਉਂਦਾ ਹੈ। ਕਈ ਵਾਰ ਇਹ ਵੀ ਵੇਖਿਆ ਗਿਆ ਹੈ ਕਿ ਲੋਕ ਆਪਣੇ ਸ਼ੌਂਕ ਆਪਣੇ ਕੰਮ ਦੇ ਨਾਲ ਨਾਲ ਜਰੂਰ ਪੂਰੇ ਕਰਦੇ ਹਨ। ਉੱਥੇ ਹੀ ਤੁਹਾਨੂੰ ਅੱਜ ਅਜਿਹੇ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਨ, ਜੋ ਗੁਰੂ ਘਰ ਵਿੱਚ ਬਤੌਰ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਹੈ ਤੇ ਨਾਲ ਹੀ ਆਪਣੇ ਬਚਪਨ ਦੇ ਸ਼ੌਂਕ ਨੂੰ ਵੀ ਉਜਾਗਰ ਕਰ ਰਿਹਾ ਹੈ।

ਆਪਣਾ ਸ਼ੌਂਕ ਨੂੰ ਪੂਰਾ ਨਹੀਂ ਕਰ ਸਕਿਆ: ਇਹ ਜੋ ਤੁਸੀਂ ਸਿੱਖ ਨੌਜਵਾਨ ਵੇਖ ਰਹੇ ਹੋ ਇਸ ਦਾ ਨਾਂ ਜੋਬਨਪ੍ਰੀਤ ਹੈ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਤੌਰ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਹੈ। ਇਸ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਤਿਆਰ ਕੀਤੀ ਗਈ ਹੈ। ਜਦੋਂ ਅਸੀਂ ਇਸ ਨਾਲ ਗੱਲਬਾਤ ਕੀਤੀ ਤਾਂ ਇਸ ਨੇ ਦੱਸਿਆ ਕਿ ਇਸ ਨੂੰ ਬਚਪਨ ਤੋਂ ਹੀ ਡਰਾਇੰਗ ਕਰਨ ਦਾ ਬਹੁਤ ਸ਼ੌਂਕ ਸੀ। ਪਰ ਕਿਤੇ ਨਾ ਹਾਲਾਤ ਅਜਿਹੇ ਸਨ ਕਿ ਇਹ ਆਪਣਾ ਸ਼ੌਂਕ ਨੂੰ ਪੂਰਾ ਨਹੀਂ ਕਰ ਸਕਿਆ। ਉੱਥੇ ਹੀ ਹੁਣ ਇਸ ਨੇ ਦੱਸਿਆ ਕਿ ਇਹ ਡਿਊਟੀ ਦੇ ਨਾਲ ਨਾਲ ਆਪਣੇ ਸ਼ੌਂਕ ਵੀ ਪੂਰਾ ਕਰ ਰਿਹਾ ਹੈ। ਇਸ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਡਾਊਨ ਦੇ ਵਿੱਚ ਮੈਂ ਇੱਕ ਸਿੰਗਲ ਬਲੈਕ ਐਂਡ ਵਾਈਟ ਫੋਟੋ ਬਣਾ ਕੇ ਰੱਖੀ ਸੀ। ਪਰ ਹੁਣ ਮੈਨੂੰ ਫਿਰ ਮੇਰਾ ਦਿਲ ਕੀਤਾ ਇਸ ਨੂੰ ਮੈਂ ਕਲਰਫੁਲ ਕਰਾਂ ਇਸ ਕਰਕੇ ਮੈਂ ਇਸ ਨੂੰ ਰੰਗਦਾਰ ਤਿਆਰ ਕੀਤਾ ਓਸਨੇ ਕਿਹਾ ਰੰਗਦਾਰ ਤਸਵੀਰ ਬਣਨ ਨਾਲ ਇਹ ਹੋਰ ਵੀ ਖੂਬਸੂਰਤ ਹੋ ਗਈ ਹੈ।

ਰੋਜ਼ 7 ਘੰਟੇ ਡਿਊਟੀ : ਜੋਬਨਪ੍ਰੀਤ ਨੇ ਦੱਸਿਆ ਕਿ ਇਹ ਤਸਵੀਰ ਬਣਾਉਣ ਦੇ ਵਿੱਚ ਉਸ ਨੂੰ ਇਹ ਤਸਵੀਰ ਤਿਆਰ ਕਰਨ ਦੇ ਵਿੱਚ ਦੱਸ ਦਿਨ ਦਾ ਸਮਾਂ ਲੱਗਾ ਸੀ। ਉਸਨੇ ਕਿਹਾ ਕਿ ਮੈਂ ਰੋਜ਼ ਸੱਤ ਘੰਟੇ ਆਪਣੀ ਡਿਊਟੀ ਕਰਕੇ ਜਦੋਂ ਘਰ ਆਉਂਦਾ ਸੀ ਤਾਂ ਇੱਕ ਘੰਟਾ ਇਹ ਤਸਵੀਰ ਬਣਾਉਣ ਵਿੱਚ ਲੱਗ ਜਾਂਦਾ ਸੀ ਅਤੇ 10 ਦਿਨ ਦੇ ਵਿੱਚ ਇਹ ਤਸਵੀਰ ਤਿਆਰ ਹੋ ਗਈ। ਉਸ ਨੇ ਕਿਹਾ ਕਿ ਮੈਂ ਇਹ ਤਸਵੀਰ ਨੂੰ ਫਰੇਮ ਕਰਵਾ ਕੇ ਇਹ ਤਸਵੀਰ ਸਿੰਘ ਸਾਹਿਬ ਨੂੰ ਦਵਾਂਗਾ। ਉਸਨੇ ਕਿਹਾ ਕਿ ਪਹਿਲਾਂ ਇਹ ਤਸਵੀਰ ਨੂੰ ਇੱਕ ਵਧੀਆ ਜਿਹਾ ਫਰੇਮ ਲਗਵਾ ਕੇ ਇਸ ਦੀ ਖੂਬਸੂਰਤੀ ਹੋਰ ਚਾਰ ਚੰਦ ਲਗਾ ਕੇ ਫਿਰ ਇਹ ਤਸਵੀਰ ਸਿੰਘ ਸਾਹਿਬ ਨੂੰ ਭੇਂਟ ਕੀਤੀ ਜਾਵੇਗੀ। ਉਸਨੇ ਕਿਹਾ ਕਿ ਜਿਸ ਤਰ੍ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਅੰਦਰਲਾ ਤੇ ਬਾਹਰਲਾ ਡਿਜ਼ਾਇਨ ਹੈ। ਬਿਲਕੁਲ ਉਸੇ ਤਰ੍ਹਾਂ ਦਾ ਡਿਜ਼ਾਇਨ ਹੀ ਤੁਹਾਨੂੰ ਇਸ ਪੇਂਟਿੰਗ ਵਿੱਚ ਵੇਖਣ ਨੂੰ ਮਿਲੇਗਾ।

ਕਰਾਟੇ ਖੇਡ ਵਿੱਚ ਮੁਹਾਰਤ ਹਾਸਿਲ ਕਰਨ ਵਾਲੀਆਂ ਜ਼ਿਆਦਤਰ ਕੁੜੀਆਂ, ਹਾਲੀਆ ਮੁਕਾਬਲੇ ਵਿੱਚ ਜਿੱਤੇ 20 ਤੋਂ ਵੱਧ ਮੈਡਲ - OLYMPIN KRATE PLAYERS

ਪੇਂਟਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ - Painter shot dead

ETV Bharat Logo

Copyright © 2024 Ushodaya Enterprises Pvt. Ltd., All Rights Reserved.