ETV Bharat / state

ਅੰਮ੍ਰਿਤਸਰ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ 'ਚ ਹੋਈ ਮੌਤ, ਸੁਣੋ ਬਜ਼ੁਰਗ ਮਾਂ ਬਾਪ ਦੀ ਦਰਦਭਰੀ ਕਹਾਣੀ - road accident in Australia

ਅੰਮ੍ਰਿਤਸਰ ਦੇ ਇੱਕ ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰ ਨੇ ਦੇਹ ਮੰਗਵਉਣ ਲਈ ਸੁਬਾ ਸਰਕਾਰ ਤੋਂ ਗੁਹਾਰ ਲਗਾਈ ।

A Punjabi youth from Amritsar died in a road accident in Australia.
ਅੰਮ੍ਰਿਤਸਰ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ 'ਚ ਹੋਈ ਮੌਤ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Oct 6, 2024, 5:37 PM IST

ਅੰਮ੍ਰਿਤਸਰ : ਸੋਹਨੇ ਅਤੇ ਸੁਖਾਲੇ ਭਵਿੱਖ ਦੀ ਉਮੀਦ 'ਚ ਵਿਦੇਸ਼ ਗਏ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ 'ਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਭਗਵੰਤ ਸਿੰਘ ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰ ਸੀ। ਡਰਾਈਵਰੀ ਦੌਰਾਨ ਟਰੱਕ ਦੇ ਅਚਾਨਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਲੱਗੀ ਭਿਆਨਕ ਅੱਗ 'ਚ ਭਗਵੰਤ ਸਿੰਘ ਝੁਲਸ ਗਿਆ ਅਤੇ ਉਸ ਦੀ ਮੌਤ ਹੋ ਗਈ। ਉਥੇ ਹੀ ਮ੍ਰਿਤਕ ਭਗਵੰਤ ਸਿੰਘ ਦੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਅੰਮ੍ਰਿਤਸਰ ਦੇ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ 'ਚ ਹੋਈ ਮੌਤ (ਅੰਮ੍ਰਿਤਸਰ ਪੱਤਰਕਾਰ (ਈਟੀਵੀ ਭਾਰਤ))

ਸੜਕ ਹਾਦਸੇ 'ਚ ਗਈ ਜਾਨ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਭਗਵੰਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਭਗਵੰਤ ਸਿੰਘ ਆਪਣੀ ਪਤਨੀ ਨਵਪ੍ਰੀਤ ਕੌਰ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਗਿਆ ਸੀ ਅਤੇ ਉਥੇ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਉਹਨਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ। ਜਿਸ ਕਾਰਨ ਮੌਕੇ 'ਤੇ ਅੱਗ ਲੱਗ ਗਈ ਅਤੇ ਅੱਗ ਇੰਨੀ ਭਿਆਨਕ ਸੀ ਕਿ ਨੌਜਵਾਨ ਦੀ ਜਾਨ ਚਲੀ ਗਈ।

ਇੱਕ ਮਾਸੂਮ ਬੱਚੇ ਦਾ ਪਿਤਾ ਸੀ ਮ੍ਰਿਤਕ ਨੌਜਵਾਨ

ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਭਗਵੰਤ ਸਿੰਘ ਦੇ ਘਰ ਬੇਟੇ ਅਕਾਲ ਸਿੰਘ ਨੇ ਜਨਮ ਲਿਆ ਸੀ, ਜਿਸ ਦੇ ਇਕ ਸਾਲ ਬਾਅਦ ਉਨ੍ਹਾਂ ਨੇ ਉਥੇ ਪਾਰਟੀ ਵੀ ਰੱਖੀ ਅਤੇ ਹੁਣ ਪਰਿਵਾਰ ਨੂੰ ਬੱਚੇ ਨਾਲ ਮਿਲਾਉਣ ਅਤੇ ਉਨ੍ਹਾਂ ਦੀ ਇੱਛਾ ਪੂਰੀ ਕਰਨ ਲਈ ਭਗਵੰਤ ਸਿੰਘ ਉਸ ਨੂੰ ਦਸੰਬਰ ਵਿਚ ਬੁਲਾਇਆ ਗਿਆ ਸੀ। ਉਸ ਨੇ ਘਰ ਵਾਪਸ ਆ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਸੀ, ਪਰ ਇਹ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਕਰਨ ਲਈ ਆਸਟ੍ਰੇਲੀਆ ਜਾਣਗੇ ਅਤੇ ਉੱਥੇ ਹੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਲਈ ਸੁਬਾ ਸਰਕਾਰ ਤੋਂ ਅਪੀਲ ਕਰਦੇ ਹਨ ਕਿ ਉਹਨਾਂ ਨੂੰ ਮਦਦ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.