ETV Bharat / state

ਗੜ੍ਹਸ਼ੰਕਰ ਬੰਗਾਂ ਰੋਡ 'ਤੇ ਮੋਟਰਸਾਈਕਲ ਦੀ ਟੈਂਕਰ ਨਾਲ ਟੱਕਰ, ਇੱਕ ਦੀ ਮੌਤ - Hoshiarpur road accident

Hoshiarpur road accident: ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਬੰਗਾਂ ਰੋਡ 'ਤੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਕੈਂਟਰ ਨਾਲ ਟੱਕਰ ਹੋਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Hoshiarpur road accident
ਮੋਟਰਸਾਈਕਲ ਸਵਾਰ ਦੀ ਟੈਂਕਰ ਨਾਲ ਟੱਕਰ (ETV Bharat (ਪੱਤਰਕਾਰ , ਹੁਸ਼ਿਆਰਪੁਰ))
author img

By ETV Bharat Punjabi Team

Published : Oct 8, 2024, 10:34 AM IST

ਹੁਸ਼ਿਆਰਪੁਰ: ਬੀਤੀ ਰਾਤ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਬੰਗਾਂ ਰੋਡ 'ਤੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਕੈਂਟਰ ਨਾਲ ਟੱਕਰ ਹੋਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬਿਕਰਮ ਸਿੰਘ ਪੁੱਤਰ ਧਿਆਨ ਸਿੰਘ ਉਮਰ 17 ਸਾਲ ਆਪਣੇ ਮਾਮਾ ਵਿੱਕੀ ਦੇ ਨਾਲ ਪਲਟੀਨਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੜ੍ਹਸ਼ੰਕਰ ਤੋਂ ਪਿੰਡ ਦੇਨੋਵਾਲ ਕਲਾਂ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਕਿਸੇ ਵਾਹਨ ਦੀ ਪਈ ਲਾਈਟ ਦੇ ਕਾਰਨ ਉਸ ਦੀ ਸੜਕ ਦੇ ਵਿਚਕਾਰ ਖੜੇ ਤੇਲ ਵਾਲੇ ਟੈਂਕਰ ਨਾਲ ਟੱਕਰ ਹੋ ਗਈ।

ਇੱਕ ਦੀ ਮੌਤ (ETV Bharat (ਪੱਤਰਕਾਰ , ਹੁਸ਼ਿਆਰਪੁਰ))

ਲਾਈਟ ਦੀ ਰੌਸ਼ਨੀ ਪੈਣ ਕਾਰਨ ਮੋਟਰਸਾਈਕਲ ਸਵਾਰ ਸਿੱਧੇ ਕੈਂਟਰ ਵਿੱਚ ਵੱਜੇ

ਸਥਾਨਕ ਵਾਸੀਆਂ ਨੇ ਦੱਸਿਆ ਕਿ ਇਹ ਹਾਦਸਾ ਜਿਆਦਾ ਹਨੇਰਾ ਹੋਣ ਕਰਕੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਸ ਸਾਈਡ ਤੋਂ ਮੋਟਰਸਾਈਕਲ ਸਵਾਰ ਆ ਰਹੇ ਸਨ ਤਾਂ ਉਨ੍ਹਾਂ ਦੇ ਅੱਗੇ ਇੱਕ ਟੈਂਕਰ ਰੋਡ 'ਤੇ ਖੜਾ ਹੋਇਆ ਸੀ ਜਿਸ ਦੀਆਂ ਕਿ ਲਾਈਟਾਂ ਨਹੀਂ ਚਲ ਰਹੀਆਂ ਸਨ। ਦੂਜੇ ਪਾਸਿਓਂ ਕੋਈ ਗੱਡੀ ਆਈ ਜਿਸਦੀਆਂ ਲਾਈਟਾਂ ਦੀ ਰੌਸ਼ਨੀ ਮੋਟਰਸਾਈਕਲ ਸਵਾਰ ਦੀਆਂ ਅੱਖਾਂ ਵਿੱਚ ਪਈ ਤਾਂ ਰੌਸ਼ਨੀ ਪੈਣ ਕਾਰਨ ਮੋਟਰਸਾਈਕਲ ਸਵਾਰ ਸਿੱਧੇ ਕੈਂਟਰ ਵਿੱਚ ਜਾ ਵੱਜੇ। ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਬਿਕਰਮ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸਦੇ ਮਾਮੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਤੋਂ ਬਾਅਦ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਦੋਂ ਇਹ ਹਾਦਸਾ ਹੋਇਆ ਤਾਂ ਟੈਂਕਰ ਚਾਲਕ ਮੌਕੇ ਤੋਂ ਭੱਜ ਗਿਆ।

ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਜਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ

ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਡਾਕਟਰ ਅਮਨਦੀਪ ਸਿੰਘ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਜਖ਼ਮੀਆਂ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਕੇਸ ਵਿੱਚ 17 ਸਾਲ ਦੇ ਨੌਜਵਾਨ ਬਿਕਰਮ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਦੇਨੋਵਾਲ ਕਲਾਂ ਦਾ ਰਹਿਣ ਵਾਲਾ ਸੀ ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਬਿਕਰਮ ਸਿੰਘ ਦੇ ਨਾਲ ਉਸਦਾ ਮਾਮਾ ਸੀ ਜਿਸਦੇ ਕੁਹਣੀ 'ਤੇ ਹਲਕੀਆਂ ਸੱਟਾਂ ਲੱਗੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.