ETV Bharat / state

ਅੰਮ੍ਰਿਤਸਰ 'ਚ ਕੂੜੇ ਦੇ ਡੰਪ 'ਤੇ ਲੱਗੀ ਭਿਆਨਕ ਅੱਗ, ਲੋਕਾਂ ਨੇ ਸਰਕਾਰ ਨੂੰ ਘੇਰਿਆ - massive fire broke out in Amritsar

ਅੰਮ੍ਰਿਤਸਰ ਵਿਖੇ ਭਗਤਾਂ ਵਾਲਾ ਦਾਣਾ ਮੰਡੀ ਨੇੜੇ ਬਣੇ ਕੁੜੇ ਦੇ ਡੰਪ 'ਚ ਭਿਆਨਕ ਅੱਗ ਲੱਗ ਗਈ। ਇਸ ਮੌਕੇ ਅੱਗ ਬੁਝਾਉਣ ਲਈ ਦਰਜਨਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਉਥੇ ਹੀ ਲੋਕਾਂ ਨੇ ਇਸ ਘਟਨਾ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।

A massive fire broke out at the garbage dump in Amritsar, people surrounded the government.
ਅੰਮ੍ਰਿਤਸਰ 'ਚ ਕੂੜੇ ਦੇ ਡੰਪ 'ਤੇ ਲੱਗੀ ਭਿਆਨਕ ਅੱਗ, ਲੋਕਾਂ ਨੇ ਸਰਕਾਰ ਨੂੰ ਘੇਰਿਆ (ETV BHARAT AMRITSAR)
author img

By ETV Bharat Punjabi Team

Published : May 11, 2024, 10:34 AM IST

ਅੰਮ੍ਰਿਤਸਰ 'ਚ ਕੂੜੇ ਦੇ ਡੰਪ 'ਤੇ ਲੱਗੀ ਭਿਆਨਕ ਅੱਗ (ETV BHARAT AMRITSAR)

ਅੰਮ੍ਰਿਤਸਰ: ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਭਗਤਾਂ ਵਾਲਾ ਦਾਣਾ ਮੰਡੀ ਦੇ ਕੋਲ ਬਣੇ ਕੂੜੇ ਦੇ ਡੰਪ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਕੁ ਭਿਆਨਕ ਸੀ ਕੂੜੇ ਦੇ ਪਹਾੜੀਆਂ ਦੇ ਰੂਪ ਧਰਨ ਕੀਤੇ ਹੋਏ ਕੂੜੇ ਦੇ ਡੰਪ ਚ ਕਾਫੀ ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇਣ ਲੱਗ ਪਈਆਂ ਜਿਸਦੇ ਚਲਦੇ ਲੋਕਾਂ ਨੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਦਮਕਲ ਵੀ ਵਿਭਾਗ ਦੇ ਅਧਿਕਾਰੀ ਵੀ ਮੌਕੇ 'ਤੇ ਪੁੱਜੇ ਅਤੇ ਅੱਗ ਬੁਝਾਉਣ ਦੀ ਕਾਰਵਾਈ ਚ ਲੱਗ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਅਸੀਂ ਕਈ ਵਾਰ ਸਰਕਾਰਾਂ ਦੇ ਕੰਨਾਂ ਵਿੱਚ ਇਹ ਗੱਲਾਂ ਪਾ ਚੁੱਕੇ ਹਾਂ ਕਿ ਇੱਥੇ ਊੜੇ ਦੇ ਢੇਰ ਨਾ ਲਗਾਏ ਜਾਣ ਇਸ ਨਾਲ ਬਿਮਾਰੀਆਂ ਫੈਲਦੀਆਂ ਹਨ ਜਿਸ ਦੇ ਚਲਦੇ ਅੱਜ ਵੀ ਇੱਥੇ ਅੱਗ ਲੱਗ ਗਈ ਹੈ ਅੱਗ ਲੱਗਣ ਦੇ ਕਾਰਨ ਇਹ ਧੂਆਂ ਇੰਨਾ ਖਤਰਨਾਕ ਹੈ ਜਿਸਦਾ ਧੂਏ ਦੇ ਘਰ ਸਾਹ ਲੈਣਾ ਮੁਸ਼ਕਿਲ ਹੋਇਆ ਪਿਆ ਹੈ।

ਸਰਕਾਰਾਂ ਨਹੀਂ ਲੈਂਦੀਆਂ ਸਾਰ : ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਹ ਧੂਆਂ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ। ਲੋਕਾਂ ਤੋਂ ਸਾਹ ਤੱਕ ਨਹੀਂ ਲਿਆ ਜਾ ਰਿਹਾ। ਇਸ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਪਰ ਨਗਰ ਨਿਗਮ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ। ਉਹਨਾਂ ਵੱਲੋਂ ਇਹ ਕੂੜੇ ਦੇ ਡੰਪ ਨਹੀਂ ਹਟਾਏ ਜਾ ਰਹੇ। ਜਿਸ ਦੇ ਚਲਦੇ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਹਨ। ਅੱਜ ਅੱਗ ਲੱਗਣ ਦੇ ਕਾਰਨ ਹੋਰ ਪਰੇਸ਼ਾਨੀ ਵੱਧ ਗਈ ਹੈ। ਹਰ ਵਾਰੀ ਕਿਹਾ ਜਾਂਦਾ ਹੈ ਕਿ ਜਦੋਂ ਨਵੀਂ ਸਰਕਾਰ ਆਏਗੀ ਤੁਹਾਡੀ ਸੁਣਵਾਈ ਹੋਵੇਗੀ ਪਰ ਜਦੋਂ ਵੀ ਕੋਈ ਨਵੀਂ ਸਰਕਾਰ ਆਉਂਦੀ ਹੈ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਉਲਟਾ ਇਥੇ ਕੂੜੇ ਦੇ ਢੇਰ ਹੋਰ ਵਧ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਇਹ ਕੂੜੇ ਦੇ ਢੇਰ ਜਲਦ ਤੋਂ ਜਲਦ ਹਟਾਏ ਜਾਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.