ਬਰਨਾਲਾ: ਮੈਡੀਕਲ ਲਾਈਨ ਦੀ ਨੀਟ ਪ੍ਰੀਖਿਆ ਦਾ ਨਤੀਜਾ ਘੋਸਿਤ ਹੋਇਆ ਹੈ। ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਚੰਗਾ ਨਾਮ ਕਮਾਇਆ ਹੈ। ਇਨ੍ਹਾਂ ਵਿੱਚੋਂ ਬਰਨਾਲਾ ਸ਼ਹਿਰ ਦੇ ਅਧਿਆਪਕ ਦੇ ਹੋਣਹਾਰ ਪੁੱਤਰ ਧਰੁਵ ਬਾਂਸਲ ਨੇ ਨੀਟ ਦੀ ਹੋਈ ਪ੍ਰੀਖਿਆ ’ਚ 720 ਅੰਕ ’ਚੋਂ 715 ਅੰਕ ਤੇ ਆਲ ਇੰਡੀਆ ’ਚ 283ਵਾਂ ਰੈਂਕ ਲੈ ਕੇ ਜਿੱਥੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ: ਉੱਥੇ ਹੀ ਆਪਣੇ ਮਾਤਾ-ਪਿਤਾ ਤੋਂ ਇਲਾਵਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਰਕਾਰੀ ਅਧਿਆਪਕ ਪਿਤਾ ਅਸ਼ਵਨੀ ਕੁਮਾਰ ਬਾਂਸਲ ਤੇ ਮਾਤਾ ਪਵਨਦੀਪ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਧਰੁਵ ਬਾਂਸਲ ਨੇ ਨੀਟ ਦੀ ਪਹਿਲੀ ਵਾਰ ਹੀ ਪ੍ਰੀਖਿਆ ਦਿੱਤੀ ਸੀ। ਜਿਸ ਦੇ ਲਈ ਉਸ ਨੇ ਸਖਤ ਮਿਹਨਤ ਕੀਤੀ ਤੇ ਉਹ ਨੀਟ ਦੀ ਤਿਆਰੀ ਲਈ 18 ਤੋਂ 20 ਘੰਟੇ ਰੋਜਾਨਾ ਪੜਾਈ ਕਰਦਾ ਰਿਹਾ। ਘਰ ਅੰਦਰ ਜਿੱਥੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ, ਉੱਥੇ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸੀ।
ਡਾਕਟਰ ਬਣਨ ਦਾ ਸੁਪਨਾ: ਧਰੁਵ ਬਾਂਸਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਤਾ ਪਿਤਾ ਦੀ ਪ੍ਰੇਰਣਾ ਸਦਕਾ ਹੀ ਉਹ ਡਾਕਟਰ ਬਣਨ ਦਾ ਸੁਪਨਾ ਪੂਰਾ ਕਰ ਸਕੇਗਾ। ਉਸ ਦੀ ਜਿੰਦਗੀ ਦਾ ਉਦੇਸ਼ ਹੈ ਕਿ ਉਹ ਐੱਮ.ਡੀ. ਕਰਕੇ ਲੋਵੜੰਦ ਲੋਕਾਂ ਦੀ ਸੇਵਾ ਕਰ ਸਕੇ। ਇਨ੍ਹਾਂ ਦੀ ਬੇਟੀ ਗੀਤਿਕਾ ਵੀ GMC Amritsar ਤੋਂ MBBS ਕਰ ਰਹੀ ਹੈ । ਬੁੱਧਵਾਰ ਨੂੰ ਅਧਿਆਪਕ ਦਲ ਪੰਜਾਬ, ਬਰਨਾਲਾ ਸਪੋਰਟਸ ਐਂਡ ਵੈਲਫੇਅਰ ਕਲੱਬ ਬਰਨਾਲਾ, 16 ਏਕੜ ਵੈਲਫੇਅਰ ਐਸੋਸੀਏਸ਼ਨ ਬਰਨਾਲਾ, ਅਗਰਵਾਲ ਸਭਾ ਸ਼ਹਿਣਾ ਆਦਿ ਦੇ ਨੁਮਾਇੰਦਿਆਂ ਨੇ ਹੋਣਹਾਰ ਪੁੱਤਰ ਧਰੁਵ ਬਾਂਸਲ ਦੇ ਘਰ ਪੁੱਜ ਕੇ ਪਰਿਵਾਰ ਦਾ ਮਾਣ ਵਧਾਇਆ ਹੈ। ਇਸ ਮੌਕੇ ਦਾਦਾ ਸ਼੍ਰੀ ਰਾਮ, ਦਾਦੀ ਸਲੋਚਨਾ ਦੇਵੀ, ਤਾਇਆ ਕ੍ਰਿਸ਼ਨ ਕੁਮਾਰ, ਤਾਈ ਮਮਤਾ ਰਾਣੀ, ਫੁੱਫੜ ਸੁਰਿੰਦਰ ਕੁਮਾਰ, ਭੂਆ ਪ੍ਰੇਮ ਰਾਣੀ, ਚਾਚੀ ਰੋਜੀ ਸਿੰਗਲਾ, ਚਾਚਾ ਲੈਕਚਰਾਰ ਪ੍ਰਿੰਸ ਕੁਮਾਰ, ਸੁਭਾਸ਼ ਮਿੱਤਲ, ਨਰਿੰਦਰ ਗੋਇਲ, ਸੁਰਿੰਦਰ ਗੋਇਲ, ਭੋਜ ਰਾਜ ਸਿੰਗਲਾ ਆਦਿ ਹਾਜ਼ਰ ਸਨ।
- ਪਟਿਆਲੇ ਦੇ ਮੁੰਡੇ ਨੇ NEET Exam ਕੀਤਾ ਕਰੈਕ, ਦੇਸ਼ ਭਰ 'ਚ ਪਹਿਲਾ ਸਥਾਨ ਕੀਤਾ ਹਾਸਿਲ - First position in NEET exam
- ਲੁਧਿਆਣਾ ਨੇੜੇ ਨੈਸ਼ਨਲ ਹਾਈਵੇ ਫਿਰੋਜ਼ਪੁਰ ਰੋਡ 'ਤੇ ਵਾਪਰਿਆ ਹਾਦਸਾ, ਚੌਲਾਂ ਨਾਲ ਭਰਿਆ ਟਰੱਕ ਪਲਟਿਆ ਤੇ ਲੱਖਾਂ ਦਾ ਹੋਇਆ ਨੁਕਸਾਨ - road accident
- ਲੋਕ ਸਭਾ ਚੋਣਾਂ ਦੇ ਹਾਰਨ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਤੇ ਭਾਜਪਾ ਦੇ ਵਰਕਰਾਂ ਦਾ ਕੀਤਾ ਧੰਨਵਾਦ - Taranjit Sandhu held a press conference